ਏਸ਼ੀਆਈ ਖੇਡਾਂ 2026: ਭਾਰਤੀ ਪੁਰਸ਼ ਕਬੱਡੀ ਟੀਮ ਦੇ ਸੋਨ ਤਮਗਾ ਜਿੱਤਣ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਤੀ ਵਧਾਈ
ਕਿਹਾ- 'ਦੇਸ਼ ਨੂੰ ਇਸ ਸਫਲਤਾ 'ਤੇ ਮਾਣ ਹੈ'
ਨਵੀਂ ਦਿੱਲੀ, 26 ਸਤੰਬਰ, 2026: ਏਸ਼ੀਆਈ ਖੇਡਾਂ 2026 ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਵੱਲੋਂ ਸੋਨ ਤਮਗਾ (Gold Medal) ਜਿੱਤਣ 'ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟੀਮ ਨੂੰ ਖਾਸ ਤੌਰ 'ਤੇ ਵਧਾਈ ਦਿੱਤੀ ਹੈ ਅਤੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ, "ਕਬੱਡੀ ਵਿੱਚ ਇੱਕ ਹੋਰ ਸੋਨ ਤਗਮਾ! ਸਾਡੀ ਕਬੱਡੀ ਪੁਰਸ਼ ਟੀਮ ਨੇ ਏਸ਼ੀਅਨ ਖੇਡਾਂ 2026 ਵਿੱਚ ਸੋਨ ਤਗਮਾ ਜਿੱਤਿਆ ਹੈ। ਇਹ ਜਿੱਤ ਸਾਡੇ ਖਿਡਾਰੀਆਂ ਦੇ ਉੱਚ ਪੱਧਰੀ ਹੁਨਰ, ਪ੍ਰਤਿਭਾ ਅਤੇ ਅਜਿੱਤ ਭਾਵਨਾ ਦਾ ਪ੍ਰਮਾਣ ਹੈ। ਭਾਰਤ ਨੂੰ ਇਸ ਸਫਲਤਾ 'ਤੇ ਮਾਣ ਹੈ। ਟੀਮ ਨੂੰ ਬਹੁਤ-ਬਹੁਤ ਵਧਾਈਆਂ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਮੇਰੀਆਂ ਸ਼ੁਭਕਾਮਨਾਵਾਂ।"
ਜ਼ਿਕਰਯੋਗ ਹੈ ਕਿ ਏਸ਼ੀਆਈ ਖੇਡਾਂ 'ਚ ਭਾਰਤੀ ਕਬੱਡੀ ਖਿਡਾਰੀਆਂ ਦਾ ਦਬਦਬਾ ਲਗਾਤਾਰ ਬਰਕਰਾਰ ਹੈ। ਮਹਿਲਾ ਕਬੱਡੀ ਟੀਮ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪੁਰਸ਼ ਟੀਮ ਨੇ ਵੀ ਆਪਣੇ ਬਹਿਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦੇ ਖਾਤੇ ਵਿੱਚ ਇੱਕ ਹੋਰ ਸੋਨ ਤਮਗਾ ਜੋੜਿਆ ਹੈ, ਜਿਸ ਨਾਲ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ।
- Download Babushahi App
-
-