ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਅੱਜ 27 ਸਤੰਬਰ ਨੂੰ ਕਰਵਾਉਣਗੇ ਡੋਪ ਟੈਸਟ
ਬੋਲੇ- 'ਚੈਲੇਂਜ ਕਬੂਲ ਹੈ, ਸਾਡੀ ਨੀਅਤ ਸਾਫ਼'
Ravi Jakhu
ਖੰਨਾ, 27 ਸਤੰਬਰ, 2026: ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਿਰੋਧੀਆਂ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਪ੍ਰਵਾਨ ਕਰਦਿਆਂ ਅੱਜ, 27 ਸਤੰਬਰ (ਦਿਨ ਐਤਵਾਰ) ਨੂੰ ਸਵੇਰੇ 11 ਵਜੇ ਸਿਵਲ ਹਸਪਤਾਲ ਖੰਨਾ ਵਿਖੇ ਆਪਣਾ ਡੋਪ ਟੈਸਟ ਕਰਵਾਉਣ ਦਾ ਐਲਾਨ ਕੀਤਾ ਹੈ।
ਮੰਤਰੀ ਸੌਂਦ ਨੇ ਕਿਹਾ ਕਿ ਜਦੋਂ ਨੀਅਤ ਸਾਫ਼ ਹੋਵੇ ਅਤੇ ਮਨ ਵਿੱਚ ਖੰਨੇ ਦੇ ਲੋਕਾਂ ਦੀ ਸੇਵਾ ਦਾ ਜਜ਼ਬਾ ਹੋਵੇ ਤਾਂ ਕਿਸੇ ਗੱਲ ਦਾ ਡਰ ਨਹੀਂ ਹੁੰਦਾ। ਇੱਕ ਚੁਣਿਆ ਹੋਇਆ ਨੁਮਾਇੰਦਾ ਹੋਣ ਦੇ ਨਾਤੇ ਉਹ ਹਰ ਤਰ੍ਹਾਂ ਦੇ ਡੋਪ ਟੈਸਟ ਅਤੇ ਜਵਾਬਦੇਹੀ ਲਈ ਪੂਰੀ ਤਰ੍ਹਾਂ ਤਿਆਰ ਹਨ।
ਉਨ੍ਹਾਂ ਅੱਗੇ ਕਿਹਾ ਕਿ ਖੰਨੇ ਦੀ ਤਰੱਕੀ, ਨਸ਼ਾ-ਮੁਕਤੀ ਅਤੇ ਇਮਾਨਦਾਰ ਰਾਜਨੀਤੀ ਲਈ ਜੋ ਵੀ ਮਿਸਾਲ ਕਾਇਮ ਕਰਨੀ ਪਵੇਗੀ, ਉਹ ਸਭ ਤੋਂ ਅੱਗੇ ਹੋ ਕੇ ਕਰਨਗੇ। ਸੱਚੀ ਲੀਡਰਸ਼ਿਪ ਦਾ ਮਤਲਬ ਹੀ ਲੋਕਾਂ ਸਾਹਮਣੇ ਖੁੱਲ੍ਹੀ ਕਿਤਾਬ ਵਾਂਗ ਹੋਣਾ ਹੈ। ਇਹੀ ਵਜ੍ਹਾ ਹੈ ਕਿ ਉਹ ਖੁਦ ਹਸਪਤਾਲ ਪਹੁੰਚ ਕੇ ਟੈਸਟ ਕਰਵਾ ਰਹੇ ਹਨ।
- Download Babushahi App
-
-