ਨਵਾਂ ਸ਼ਹਿਰ ਦਾਣਾ ਮੰਡੀ ਵਿਖੇ ਸੰਤ ਸੰਮੇਲਨ 12 ਦਸੰਬਰ ਨੂੰ
ਸੰਤਾਂ ਮਹਾਪੁਰਸ਼ਾਂ ਨੇ ਕੀਤਾ ਪੋਸਟਰ ਰਿਲੀਜ਼
ਪ੍ਰਮੋਦ ਭਾਰਤੀ
ਨਵਾਂਸ਼ਹਿਰ 29 ਨਵੰਬਰ ,2026
ਨਵਾਂ ਸ਼ਹਿਰ: ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਰਜਿ ਨਵਾਂ ਸ਼ਹਿਰ ਵਲੋਂ ਨਵਾਂ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ 20ਵਾਂ ਮਹਾਨ ਸੰਤ ਸੰਮੇਲਨ ਤੇ ਕੀਰਤਨ ਦਰਬਾਰ 12 ਦਸੰਬਰ 2026 ਦਿਨ ਸ਼ਨੀਵਾਰ ਨੂੰ ਦਾਣਾ ਮੰਡੀ ਨਵਾਂ ਸ਼ਹਿਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸੰਤ ਸੰਮੇਲਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ ਜਿਹੜਾ ਕਿ ਪਦਮਸ਼੍ਰੀ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਵੇਗਾ। ਇਸ ਸੰਤ ਸੰਮੇਲਨ ਦਾ ਪੋਸਟਰ ਸੰਤਾਂ ਮਹਾਪੁਰਸ਼ਾਂ ਵਲੋਂ ਰਿਲੀਜ਼ ਕੀਤਾ ਗਿਆ ਜਿਨ੍ਹਾਂ ਵਿੱਚ ਪਦਮਸ਼੍ਰੀ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਡੇਰਾ ਬੱਲਾਂ, ਸੰਤ ਪ੍ਰੀਤਮ ਦਾਸ ਜੀ ਡੇਰਾ ਸੰਗਤ ਪੁਰ, ਸੰਤ ਹਰਵਿੰਦਰ ਦਾਸ ਜੀ ਡੇਰਾ ਈਸਪੁਰ, ਸੰਤ ਲੇਖ ਰਾਜ ਜੀ ਨੂਰ ਪੁਰ, ਸੰਤ ਸੁਖਵਿੰਦਰ ਦਾਸ ਜੀ ਡੇਰਾ ਢੱਡੇ, ਸੰਤ ਪ੍ਰੇਮ ਦਾਸ ਜੀ ਫਰਾਲਾ, ਸਾਈਂ ਪੱਪਲ ਸ਼ਾਹ ਜੀ ਭਰੋ ਮਜਾਰਾ, ਸੰਤ ਰਾਣਾ ਦਾਸ ਜੀ ਆਦਿ ਸੰਤ ਮਹਾਂਪੁਰਸ਼ ਸ਼ਾਮਲ ਸਨ। ਸਾਰੇ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਸੰਤ ਸੰਮੇਲਨ ਵਿੱਚ ਹੁੰਮ ਹੁਮਾ ਕੇ ਸ਼ਿਰਕਤ ਕਰਨ ਲਈ ਕਿਹਾ ਗਿਆ।
ਇਸ ਮੌਕੇ ਤੇ ਗੋਲਡ ਮੈਡਲਿਸਟ ਗਿਆਨੀ ਉਂਕਾਰ ਸਿੰਘ ਗੜ੍ਹਪਧਾਣਾ ਅਤੇ ਸ੍ਰੀ ਚਰਨ ਨਿਗਾਹ ਆਦਿ ਦੇ ਜਥੇ ਗੁਰਬਾਣੀ ਕੀਰਤਨ ਰਾਹੀਂ ਸਤਿਗੁਰੂ ਰਵਿਦਾਸ ਜੀ ਦੀ ਮਾਨਵਵਾਦੀ ਵਿਚਾਰਧਾਰਾ ਨਾਲ ਸੰਗਤਾਂ ਦੀ ਸਾਂਝ ਪਵਾਉਂਣਗੇ।
ਇਸ ਮੌਕੇ ਤੇ ਟਰੱਸਟ ਮੈਂਬਰ ਵਿਚੋਂ ਸਰਵਸ਼੍ਰੀ ਸੱਤ ਸਾਲ ਸਾਹਲੋਂ, ਪਰਮਜੀਤ ਮਹਾਲੋਂ, ਮਿਸਤਰੀ ਦਰਸ਼ਨ ਰਾਮ ਪੱਲੀ ਉੱਚੀ, ਅਜੀਤ ਰਾਮ ਗੁਣਾਚੌਰ, ਪਰਮਜੀਤ ਮਹਿਰਮ ਪੁਰ, ਪਿਆਰਾ ਲਾਲ ਰਾਹੋਂ, ਮਹਿੰਦਰ ਸੂਦ ਵਿਰਕ, ਪ੍ਰਸ਼ੋਤਮ ਲੱਧੜ, ਗਿਆਨੀ ਉਂਕਾਰ ਸਿੰਘ ਗੜ੍ਹਪਧਾਣਾ, ਰੌਸ਼ਨ ਛੋਕਰਾਂ, ਬਲਵੀਰ ਮੰਢਾਲੀ, ਐਡਵੋਕੇਟ ਸ਼ਮਸ਼ੇਰ ਸਿੰਘ ਝਿੱਕਾ
ਆਦਿ ਹਾਜ਼ਰ ਸਨ।
- Download Babushahi App
-
-