ਸਰਦੀਆਂ ਸ਼ੁਰੂ ਹੁੰਦੇ ਹੀ ਕੁਦਰਤ ਦੀ ਹੈਰਾਨ ਕਰਨ ਵਾਲੀ ਖੂਬਸੂਰਤੀ ਵੇਖਣ ਨੂੰ ਮਿਲਦੀ ਹੈ ਕੇਸ਼ੋਪੁਰ ਸ਼ੰਭ ਵਿੱਚ
ਹਜ਼ਾਰਾਂ ਮੀਲ ਲੰਬੀਆ ਉਡਾਰੀਆਂ ਭਰ ਕੇ ਹਰ ਸਾਲ ਦੂਰ ਦੇਸ਼ਾਂ ਤੋਂ ਇੱਥੇ ਪਹੁੰਚਦੇ ਹਨ ਖੂਬਸੂਰਤ ਵਿਦੇਸ਼ੀ ਮਹਿਮਾਨ
ਰੋਹਿਤ ਗੁਪਤਾ
ਗੁਰਦਾਸਪੁਰ 29 ਨਵੰਬਰ
ਕੁਦਰਤ ਕਿੰਨੀ ਖੂਬਸੂਰਤ ਹੈ ਜੇਕਰ ਇਸਦੀ ਝਲਕ ਦੇਖਣੀ ਹੋਵੇ ਤਾਂ ਕੁਦਰਤੀ ਤਰੀਕੇ ਨਾਲ ਬਣੀ ਗੁਰਦਾਸਪੁਰ ਦੀ ਕੇਸ਼ੋਪੁਰ ਛੰਬ ਦਾ ਸਰਦੀਆਂ ਦੇ ਦਿਨਾਂ ਵਿੱਚ ਨਜ਼ਾਰਾ ਜਰੂਰ ਦੇਖਣਾ ਚਾਹੀਦਾ ਹੈ। 850 ਏਕੜ ਵਿੱਚ ਵਸੀ ਹੋਈ ਕੇਸੋ਼ਪੁਰ ਛੰਬ ਧਰਤੀ ਦੇ ਹੇਠਾਂ ਤੋਂ ਰਿਸ਼ਤੇ ਪਾਣੀ ਨਾਲ ਬਣੀ ਹੈ ਪਰ ਇਸ ਦੀ ਖੂਬਸੂਰਤੀ ਉਦੋਂ ਹੋਰ ਵੱਜ ਜਾਂਦੀ ਹੈ ਜਦੋਂ ਸਰਦੀਆਂ ਸ਼ੁਰੂ ਹੋਈ ਹੁੰਦੇ ਹੀ ਹਜ਼ਾਰਾਂ ਮੀਲ ਦੂਰ ਸਥਿਤ ਸਾਈਬੇਰੀਆ ਤੇ ਤਿਬਤ ਵਰਗੇ ਦੇਸ਼ਾਂ ਤੋਂ ਵੱਖ ਵੱਖ ਕਿਸਮਾਂ ਦੇ ਵਿਦੇਸ਼ੀ ਮਹਿਮਾਨ ਯਾਨੀ ਪੰਛੀ ਉਡਾਰੀਆ ਭਰ ਕੇ ਇੱਥੇ ਪਹੁੰਚਣਾ ਸ਼ੁਰੂ ਹੁੰਦੇ ਹਨ ਤੇ ਭਰ ਸਰਦੀ ਹੁੰਦੇ ਹੀ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ 100 ਤੋਂ ਵੱਧ ਕਿਸਮਾਂ ਦੇ ਪਹੁੰਚੇ ਪੰਛੀ ਇਸ ਨੂੰ ਪੂਰੀ ਤਰ੍ਹਾਂ ਨਾਲ ਗੁਲਜਾਰ ਕਰ ਦਿੰਦੇ ਹਨ। ਪਾਣੀ ਵਿੱਚ ਅਟਕੇਲੀਆ ਕਰਦੇ ਜਾਤੇ ਹੁਡਾ ਹਵਾ ਵਿੱਚ ਝੁੰਡ ਦੇ ਰੂਪ ਵਿੱਚ ਉਡਾਰੀਆਂ ਮਾਰਦੇ ਇਹਨਾਂ ਪੰਛੀਆਂ ਨੂੰ ਵੇਖਣ ਲਈ ਦੂਰੋਂ ਦੂਰੋਂ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀ ਅਤੇ ਹੋਰ ਸੈਲਾਨੀ ਵੀ ਪਹੁੰਚਦੇ ਹਨ ਜਿਨਾਂ ਲਈ ਵਨ ਵਿਭਾਗ ਵੱਲੋਂ ਵੀ ਇੱਥੇ ਵਿਆਪਕ ਪ੍ਰਬੰਧ ਕੀਤੇ ਗਏ ਹਨ ।
ਇਸ ਸਾਲ ਦੀ ਗੱਲ ਕਰੀਏ ਤਾਂ ਫਿਲਹਾਲ ਸਰਦੀਆਂ ਸ਼ੁਰੂ ਹੁੰਦੇ ਹੀ 2000 ਦੇ ਕਰੀਬ ਵੱਖ ਵੱਖ ਕਿਸਮਾਂ ਦੇ ਪੰਛੀ ਇੱਥੇ ਪਹੁੰਚ ਚੁੱਕੇ ਹਨ । ਫਿਲਹਾਲ ਕਰੀਬ 10 ਕਿਸਮਾਂ ਦੇ ਪੰਛੀ ਹੀ ਇੱਥੇ ਆਏ ਹਨ ਪਰ ਜਿਵੇਂ ਜਿਵੇਂ ਸਰਦੀ ਵਧਦੀ ਜਾਏਗੀ ਵੱਖ ਵੱਖ 100 ਤੋਂ ਵੱਧ ਕਿਸਮਾਂ ਦੇ ਪੰਛੀ ਇੱਥੇ ਵਿਖਣ ਨੂੰ ਮਿਲਣਗੇ। ਵਨ ਵਿਭਾਗ ਦੇ ਅਧਿਕਾਰੀ ਮਨਵੀਰ ਸਿੰਘ ਉਮੀਦ ਜਤਾਉਂਦੇ ਹਨ ਕਿ ਇਸ ਸਾਲ ਇੱਥੇ ਪਹੁੰਚਣ ਵਾਲੇ ਪੰਛੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਵੀ ਵੱਧ ਹੋਵੇਗੀ ਅਤੇ 30 ਹਜਾਰ ਤੋਂ ਵੱਧ ਪੰਛੀ ਆਉਣ ਦੀ ਉਮੀਦ ਹੈ ਕਿਉਂਕਿ ਇਸ ਸਾਲ ਬਾਰਿਸ਼ਾਂ ਕਾਫੀ ਹੋਣ ਕਾਰਨ ਸੰਭ ਵਿੱਚ ਪਾਣੀ ਕਾਫੀ ਹੈ।
ਪਾਕਿਸਤਾਨ ਸੀਮਾ ’ਤੇ ਵੱਸੇ ਜ਼ਿਲ੍ਹਾ ਗੁਰਦਾਸਪੁਰ ਦੀ ਕੇਸ਼ੋਪੁਰ ਛੰਭ ਮਿੱਠੇ ਪਾਣੀ ਦੀ ਦਲਦਲੀ ਜ਼ਮੀਨ ਹੈ। ਸਰਦੀਆਂ ਵਿੱਚ ਕੋਸ਼ੋਪੁਰ ਛੰਭ ਵਿੱਚ ਦੂਰ ਦੇਸ਼ਾਂ ਤੋਂ ਪਹੁੰਚੇ ਇਹ ਵਿਦੇਸ਼ੀ ਮਹਿਮਾਨ ਅਠਖੇਲੀਆਂ ਕਰਦੇ ਦਿਖਾਈ ਦਿੰਦੇ ਹਨ। ਦੇਸ਼ ਦੇ ਪਹਿਲੇ ਨੋਟੀਫਾਈਡ ਕਮਿਊਨਿਟੀ ਰਿਜ਼ਰਵ ਹੋਣ ਕਰਕੇ ਇਸ ਨੂੰ 2019 ਵਿੱਚ ਅੰਤਰਰਾਸ਼ਟਰੀ ਮਹੱਤਵ ਦਾ ਰਾਮਸਰ ਸਾਈਟ ਨਾਮਜ਼ਦ ਕੀਤਾ ਗਿਆ ਸੀ ਅਤੇ ਇਹ ਇੱਕ ਕਮਿਊਨਿਟੀ ਰਿਜ਼ਰਵ ਇੱਕ ਸੁਰੱਖਿਅਤ ਖੇਤਰ ਹੈ ਜਿਸ ਦੀ ਮਲਕੀਅਤ ਨਿੱਜੀ ਵਿਅਕਤੀਆਂ ਜਾਂ ਸਥਾਨਕ ਭਾਈਚਾਰਿਆਂ ਦੀ ਹੁੰਦੀ ਹੈ ਜੋ ਸਵੈ-ਇੱਛਾ ਨਾਲ ਜੰਗਲੀ ਜੀਵਾਂ ਅਤੇ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨ ਦੀ ਰੱਖਿਆ ਲਈ ਸਹਿਮਤ ਹੁੰਦੇ ਹਨ।
ਵਿਸ਼ੇਸ਼ ਤੌਰ ’ਤੇ ਕੇਸ਼ੋਪੁਰ ਨੂੰ ਪੰਜਾਬ ਵਿੱਚ ਸਾਰਸ ਕ੍ਰੇਨ ਦਾ ਗੜ੍ਹ ਮੰਨਿਆ ਜਾਂਦਾ ਹੈ। 5 ਫੁੱਟ ਤੱਕ ਉੱਚੇ, ਇਹ ਸਭ ਤੋਂ ਉੱਚੇ ਉੱਡਣ ਵਾਲੇ ਪੰਛੀ ਹਨ, ਜੋ ਆਪਣੇ ਸਾਰੇ-ਸਲੇਟੀ ਪਲਮੇਜ ਅਤੇ ਲਾਲ ਸਿਰ ਅਤੇ ਉੱਪਰਲੀ ਗਰਦਨ ਦੁਆਰਾ ਆਸਾਨੀ ਨਾਲ ਪਛਾਣੇ ਜਾ ਸਕਦੇ ਹਨ। ਇਨ੍ਹਾਂ ਸਾਰਸ ਕ੍ਰੇਨ ਨੂੰ ਕੇਸ਼ੋਪੁਰ ਛੰਭ ਦਾ ਮਾਣ ਮੰਨਿਆ ਜਾਂਦਾ ਹੈ। ਕੇਸ਼ੋਪੁਰ ਛੰਬ ਸਾਇਬੇਰੀਆ, ਮੱਧ ਏਸ਼ੀਆ ਅਤੇ ਤਿੱਬਤ ਤੋਂ ਪ੍ਰਵਾਸੀ ਪੰਛੀਆਂ ਲਈ ਇੱਕ ਵੱਡਾ ਸਰਦੀਆਂ ਦਾ ਸਥਾਨ ਵੀ ਹੈ। ਸਰਦੀਆਂ ਦੇ ਮੌਸਮ ਦੌਰਾਨ ਇਹ ਇਲਾਕਾ ਹਜ਼ਾਰਾਂ ਪੰਛੀਆਂ ਲਈ ਇੱਕ ਸ਼ਾਨਦਾਰ ਨਿਵਾਸ ਸਥਾਨ ਬਣ ਜਾਂਦਾ ਹੈ, ਜਿਸ ਵਿੱਚ ਗਡਵਾਲ, ਕਾਮਨ ਟੀਲ, ਨੌਰਦਰਨ ਪਿੰਟੇਲ, ਨੌਰਦਰਨ ਸ਼ੋਵੇਲਰ, ਯੂਰੇਸ਼ੀਅਨ ਵਿਜਨ, ਬਾਰ-ਹੈੱਡਡ ਗੂਸ ਅਤੇ ਕਾਮਨ ਕ੍ਰੇਨ ਵਰਗੀਆਂ ਪ੍ਰਸਿੱਧ ਪ੍ਰਜਾਤੀਆਂ ਸ਼ਾਮਲ ਹਨ।
ਕੇਸ਼ੋਪੁਰ ਰਿਜ਼ਰਵ ਵਿੱਚ ਆਲੇ-ਦੁਆਲੇ ਦੀਆਂ ਪੰਜ ਪਿੰਡਾਂ ਦੀਆਂ ਪੰਚਾਇਤਾਂ ਜਿਵੇਂ ਕੇਸ਼ੋਪੁਰ, ਮਿਆਣੀ, ਡਾਲਾ, ਮਤਵਾ ਅਤੇ ਮਗਰਮੂਦੀਆਂ ਦੁਆਰਾ ਦਾਨ ਕੀਤੀ ਗਈ ਲਗਭਗ 800 ਏਕੜ ਜ਼ਮੀਨ ਸ਼ਾਮਲ ਹੈ। ਇਹ ਪਾਕਿਸਤਾਨ ਸਰਹੱਦ ਤੋਂ ਸਿਰਫ਼ 15 ਕਿਲੋਮੀਟਰ ਦੂਰ ਹੈ। ਪੰਜਾਬ ਦੇ ਹੋਰ ਬਹੁਤ ਸਾਰੇ ਸੁਰੱਖਿਅਤ ਵੈਟਲੈਂਡਜ਼ ਦੇ ਉਲਟ ਜੋ ਦਰਿਆਈ ਵਹਾਅ ’ਤੇ ਨਿਰਭਰ ਕਰਦੇ ਹਨ, ਕੇਸ਼ੋਪੁਰ ਇਸ ਪੱਖੋਂ ਵਿਲੱਖਣ ਹੈ ਕਿ ਇਹ ਲਗਭਗ ਪੂਰੀ ਤਰ੍ਹਾਂ ਸਾਲਾਨਾ ਬਾਰਿਸ਼ ਅਤੇ ਬਾਅਦ ਵਿੱਚ ਭੂਮੀਗਤ ਪਾਣੀ ਰੀਚਾਰਜ ਦੁਆਰਾ ਕਾਇਮ ਰਹਿੰਦਾ ਹੈ। ਕੇਸ਼ੋਪੁਰ ਨੂੰ ਹੋਰ ਵੈਟਲੈਂਡਜ਼ ਤੋਂ ਵੱਖਰਾ ਕਰਨ ਵਾਲਾ ਮੁੱਖ ਕਾਰਕ ਇਸ ਦੀ ਵਿਲੱਖਣ ਜਲ-ਬਨਸਪਤੀ ਹੈ। ਇਹ ਬਨਸਪਤੀ ਪਾਣੀ ਦੀ ਸ਼ੁੱਧਤਾ, ਪਾਣੀ ਭੰਡਾਰਨ, ਅਤੇ ਕਾਰਬਨ ਅਤੇ ਪੌਸ਼ਟਿਕ ਤੱਤਾਂ ਦੀ ਪ੍ਰੋਸੈਸਿੰਗ ਵਰਗੇ ਜ਼ਰੂਰੀ ਵਾਤਾਵਰਣਕ ਕਾਰਜ ਕਰਦੀ ਹੈ।
- Download Babushahi App
-
-