ਝੋਟੇ ਨੂੰ ਇਨਸਾਫ਼ ਦਿਓ: ਕਿਸਾਨ ਜਥੇਬੰਦੀਆਂ ਨੇ ਰੋਪੜ MLA ਦਿਨੇਸ਼ ਚੱਡਾ ਨੂੰ ਦਿੱਤਾ 'ਲਾਹਣਤ ਪੱਤਰ'
ਮਨਪ੍ਰੀਤ ਸਿੰਘ
ਰੂਪਨਗਰ 19 ਅਕਤੂਬਰ 2026- ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਭਾਰਤੀ ਕਿਸਾਨ ਯੂਨੀਅਨ ਖੋਸਾ ਸ਼ੇਰ ਪੰਜਾਬ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਆਦਿ ਦੀ ਪ੍ਰਧਾਨਗੀ ਹੇਠ ਕੌਮੀ ਸ਼ਹੀਦ ਪਰਮਿੰਦਰ ਸਿੰਘ ਝੋਟਾ ਇਨਸਾਫ ਕਮੇਟੀ ਵੱਲੋਂ ਦਿੱਤੀ ਹੋਈ ਕਾਲ ਅਨੁਸਾਰ ਆਮ ਆਦਮੀ ਪਾਰਟੀ ਦੇ ਐਮਐਲਏਆਂ ਨੂੰ ਲਾਹਣਤ ਪੱਤਰ ਜੋ ਦੇਣੇ ਸਨ ਉਸ ਕਾਲ ਨੂੰ ਪੂਰੇ ਕਰਦੇ ਹੋਏ ਰੋਪੜ ਹਲਕੇ ਦੇ ਐਮਐਲਏ ਦਿਨੇਸ਼ ਚੱਢੇ ਨੂੰ ਲਾਹਣਤ ਪੱਤਰ ਦਿੱਤਾ ਗਿਆ, ਉਹ ਆਪਣੀ ਕੋਠੀ ਪਰ ਆਪ ਤਾਂ ਮੌਜੂਦ ਨਹੀਂ ਮਿਲਿਆ।
ਪਰ ਭਾਰੀ ਪੁਲਿਸ ਫੋਰਸ ਬਲ ਨੂੰ ਲਗਾ ਕੇ ਆਈਆਂ ਹੋਈਆਂ ਜਨਤਕ ਜਥੇਬੰਦੀਆਂ ਰਾਜਨੀਤਿਕ ਧਿਰਾਂ ਤੇ ਕਿਸਾਨ ਜਥੇਬੰਦੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਨਤਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਤੇ ਸਮੂਹ ਪਹੁੰਚੀਆਂ ਹੋਈਆਂ ਰਾਜਨੀਤਿਕ ਪਾਰਟੀਆਂ ਵੱਲੋਂ ਜਦੋਂ ਪੁਲਿਸ ਨੇ ਰੋਕਿਆ ਤਾਂ ਬੈਰੀਗੇਡ ਤੋੜ ਕੇ ਉਸ ਦੀ ਕੋਠੀ ਦੇ ਅੱਗੇ ਲਾਹਣਤ ਪੱਤਰ ਚਿਪਕਾਏ ਗਏ ਅਤੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਜਿਲਾ ਪ੍ਰਧਾਨ ਅਵਤਾਰ ਸਿੰਘ ਹੀਰਾ ਸੀਨੀਅਰ ਮੀਤ ਪ੍ਰਧਾਨ ਕਰਨਵੀਰ ਸਿੰਘ ਸਿੱਧੂ, ਕੈਸ਼ੀਅਰ ਗੁਰਪਾਲ ਸਿੰਘ ,ਰੁਪਿੰਦਰ ਪਾਲ ਸਿੰਘ, ਸੁਰਿੰਦਰ ਸਿੰਘ ਸ਼ਿੰਦਾ ਬਾਬਾ ਜੀ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਖੋਸਾ ਜੂਨੀਅਨ ਦੇ ਸੂਬਾ ਮੀਤ ਪ੍ਰਧਾਨ ਜੁਝਾਰ ਸਿੰਘ, ਜਿਲਾ ਪ੍ਰਧਾਨ ਜਸਪ੍ਰੀਤ ਸਿੰਘ, ਲਖਬੀਰ ਸਿੰਘ, ਹਫਿਸਾਬਾਦ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਗਿੱਲ, ਜਗਮੀਤ ਸਿੰਘ ਮੁਗਲ ਮਾਜਰੀ, ਮੁਖਤਿਆਰ ਸਿੰਘ ਫੂਲ ਲੱਖੋਵਾਲ ਯੂਨੀਅਨ ਦੇ ਸਤਨਾਮ ਸਿੰਘ ਮਾਜਰੀ, ਸਟੂਡੈਂਟ ਯੂਨੀਅਨ ਦੇ ਰਣਵੀਰ ਸਿੰਘ ਰੰਧਾਵਾ, ਮਨਪ੍ਰੀਤ ਕੌਰ ,ਮੁਲਾਜ਼ਮ ਯੂਨੀਅਨ ਦੇ ਸੁਖਦੇਵ ਸਿੰਘ ਸੁਰਤਾਪੁਰ, ਰਾਧੇ ਸ਼ਾਮ ਇਟਕ ਦੇ ਸੁਖਦੇਵ ਸਿੰਘ ਮੁੱਖ ਬੁਲਾਰਾ ਸਰਬਜੀਤ ਸਿੰਘ ਵਾਰਸ ਪੰਜਾਬ ਜਥੇਬੰਦੀ ਵੱਲੋਂ ਆਏ ਦਲਬੀਰ ਸਿੰਘ ਜਟਾਣਾ, ਸੁਖਵਿੰਦਰ ਸਿੰਘ ਬੜਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ, ਸੂਬਾ ਮੀਤ ਪ੍ਰਧਾਨ ਆਰਪੀ ਸ਼ੈਲੀ, ਹਰਜਿੰਦਰ ਸਿੰਘ ਭਾਉਵਾਲ, ਅਮਨਦੀਪ ਸਿੰਘ ,ਅਭਿਆਣਾ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬੀਬੀ ਪ੍ਰੀਤਮ ਕੌਰ ਜਟਾਣਾ ਆਦਿ ਤੇ ਜਥੇਦਾਰ ਗੁੁੁਰਿਦਰ ਸਿੰਘ ਗੋਗੀ, ਸਾਬਕਾ ਐਮਐਲਏ ਅਮਰਜੀਤ ਸਿੰਘ ਸੰਦੋਆ ਹਰਪ੍ਰੀਤ ਸਿੰਘ ਬਸੰਤ ਬੀਜੇਪੀ ਤੋਂ ਜਗਮਨਦੀਪ ਸਿੰਘ ਧਰਮਿੰਦਰ ਸਿੰਘ ਭਿੰਦਾ ਨੋਧੀ ਮਾਜਰਾ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਐਸਡੀਓ ਜਗਦੀਸ਼ ਲਾਲ ਆਦ ਵੱਖ ਵੱਖ ਜਨਤਕ ਜਥੇਬੰਦੀਆਂ ਅਤੇ ਸਿਆਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਤੇ ਸ਼ਹੀਦ ਪਰਮਿੰਦਰ ਸਿੰਘ ਝੋਟੇ ਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਐਮਐਲਏ ਨੂੰ ਲਾਹਣਤੀ ਪੱਤਰ ਦਿੱਤੇ ਗਏ।
ਐਮਐਲਏ ਆਪਣੇ ਦਫਤਰ ਅਤੇ ਕੋਠੀ 'ਤੇ ਭਗੌੜਾ ਰਿਹਾ, ਵੱਖ ਵੱਖ ਜਥੇਬੰਦੀਆਂ ਨੇ ਸਟੇਜ ਤੋਂ ਲਾਹਣਤਾਂ ਪਾਈਆਂ ਤੇ ਜੋ ਮਾਨਸਾ ਇਨਸਾਫ ਮੋਰਚੇ ਵੱਲੋਂ ਕਾਲ ਹੈ, ਉਸ ਦੇ ਅਨੁਸਾਰ 1)ਮੁੱਖ ਮੰਤਰੀ ਦਾ ਅਸਤੀਫਾ 2)ਡੀਜੀਪੀ ਗੌਰਵ ਯਾਦਵ ਨੂੰ ਬਰਖਾਸਤ ਕਰਨਾ 3) ਪੂਰੇ ਮਾਮਲੇ ਦੀ ਉੱਚ ਪੱਧਰੀ ਸੀਬੀਆਈ ਜਾਂਚ ਕਰਾਉਣਾ 4) ਪਰਿਵਾਰ ਦੀ ਸਹਿਮਤੀ ਤੋਂ ਬਾਅਦ ਪਰਮਿੰਦਰ ਸਿੰਘ ਝੋਟੇ ਦਾ ਪੋਸਟਮਾਰਟਮ ਪੀਜੀਆਈ ਚੰਡੀਗੜ੍ਹ ਦੇ ਸੀਨੀਅਰ ਡਾਕਟਰਾਂ ਦੇ ਪੈਨਲ ਤੋਂ ਕਰਵਾਇਆ ਜਾਵੇ5) ਜਿਸ ਦੁਕਾਨ ਵਿੱਚ ਪਰਮਿੰਦਰ ਸਿੰਘ ਝੋਟੇ ਦੇ ਗੋਲੀਆਂ ਮਾਰੀਆਂ ਗਈਆਂ ਉਸ ਉੱਥੇ ਉਹਨਾਂ ਦਾ ਬੋਤਲ ਲਾਇਆ ਜਾਵੇ6) ਮਾਨਸਾ ਦੇ ਦੋਨੋਂ ਐਸਐਚ ਓ ਡੀਐਸਪੀ ਅਤੇ ਡਰੱਗ ਇੰਸਪੈਕਟਰ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਡਿਸਮਿਸ ਕੀਤਾ ਜਾਵੇ। 7) ਪਰਮਿੰਦਰ ਸਿੰਘ ਝੋਟੇ ਦੇ ਨਾਂ ਤੇ ਖਿਆਲਾ ਕਲਾਂ ਵਿਖੇ ਟਰੋਮਾ ਸੈਂਟਰ ਬਣਾਇਆ ਜਾਵੇ 8) ਕਾਤਲਾਂ ਨੂੰ ਸਖਤ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ 9) ਇਸ ਹਮਲੇ ਵਿੱਚ ਜਖਮੀਆਂ ਦਾ ਇਲਾਜ ਉੱਚ ਪੱਧਰੀ ਸੇ ਸੰਸਥਾਵਾਂ ਤੋਂ ਕਰਵਾਇਆ ਜਾਵੇ ਅਤੇ 20-20 ਲੱਖ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਇਸ ਆਵਾਜ਼ ਨੂੰ ਬੁਲੰਦ ਕਰਦੇ ਹੋਏ ਰੋਸ਼ ਪ੍ਰਦਰਸ਼ਨ ਕੀਤਾ ਗਿਆ।
- Download Babushahi App
-
-