ਚੰਡੀਗੜ੍ਹ ਗਵਰਨਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ ਨੇ ਵਿਸ਼ਾਲ ਗੇਟ ਰੈਲੀ ਕਰਕੇ ਚੋਣ ਬਿਗਲ ਵਜਾਇਆ
ਇੱਕ ਸਾਲ ਦੇ ਕਾਰਜਕਾਲ ਵਿੱਚ ਕਰਮਚਾਰੀਆਂ ਦੀਆਂ ਅਤੇ ਮੰਗਾਂ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ: ਜਸਵੰਤ ਸਿੰਘ ਜੱਸਾ
ਚੰਡੀਗੜ੍ਹ: ਚੰਡੀਗੜ੍ਹ ਗਵਰਨਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ ਨੇ ਸੀ.ਟੀ.ਯੂ. ਦੇ ਡੀਪੂ ਨੰਬਰ ਦੋ ਵਿੱਚ ਵਿਸ਼ਾਲ ਗੇਟ ਰੈਲੀ ਕਰਕੇ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਯੂਨੀਅਨ ਆਗੂਆਂ ਜਸਵੰਤ ਸਿੰਘ ਜੱਸਾ, ਸਤਿੰਦਰ ਸਿੰਘ, ਆਜ਼ਾਦ ਸਿੰਘ, ਬਲਬੀਰ ਸਿੰਘ ਅਤੇ ਗੋਵਿੰਦ ਦਹੀਆ ਨੇ ਦੱਸਿਆ ਕਿ ਸੀ.ਟੀ.ਯੂ. ਚੋਣਾਂ ਵਿੱਚ ਪਿਛਲੇ ਸਾਲ ਸ਼ੇਰ ਪਾਰਟੀ ਨੇ ਜਿੱਤ ਹਾਸਿਲ ਕਰਕੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਹੱਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਸੀ.ਟੀ.ਯੂ. ਵਿੱਚ 40 ਗੈਰ-ਏ.ਸੀ. ਬੱਸਾਂ ਨੂੰ ਸੀ.ਟੀ.ਯੂ. ਦੇ ਬੇੜੇ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ। ਡੀਪੂ ਇੱਕ ਵਿੱਚ ਬੱਸਾਂ ਦੀ ਪਾਰਕਿੰਗ ਵਿੱਚ ਆ ਰਹੀ ਦਿੱਕਤ ਨੂੰ ਸੀ.ਟੀ.ਯੂ. ਮੈਨੇਜਮੈਂਟ ਦੇ ਸਹਿਯੋਗ ਨਾਲ ਨਾਲ ਲੱਗਦੀ ਜ਼ਮੀਨ ਨੂੰ ਸ਼ਾਮਿਲ ਕਰਵਾਇਆ ਗਿਆ ਹੈ, ਜਿਸ ਦੀ ਦੀਵਾਰ ਹੋ ਚੁੱਕੀ ਹੈ। ਡਰਾਈਵਰ ਕਰਮਚਾਰੀਆਂ ਲਈ ਯਾਰਡ ਮਾਸਟਰ ਦੀਆਂ 20 ਪੋਸਟਾਂ ਭਰਨ ਲਈ ਕੇਸ ਬਣਵਾ ਕੇ ਫਾਈਲ ਅੱਗੇ ਭੇਜੀ ਗਈ ਹੈ। ਸਟੇਸ਼ਨ ਸੁਪਰਵਾਈਜ਼ਰ ਦੀਆਂ ਖ਼ਤਮ ਹੋ ਰਹੀਆਂ ਚਾਰ ਪੋਸਟਾਂ ਨੂੰ ਚੰਡੀਗੜ੍ਹ ਪ੍ਰਸ਼ਾਸਕ ਤੋਂ ਮਨਜ਼ੂਰੀ ਲੈ ਕੇ ਭਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸਮੇਂ-ਸਮੇਂ 'ਤੇ ਡਰਾਈਵਰ, ਕੰਡਕਟਰ ਅਤੇ ਇੰਸਪੈਕਟਰ ਸਟਾਫ ਨੂੰ ਨਾਈਟ ਅਲਾਉਂਸ ਦੀ ਪੇਮੈਂਟ ਕਰਵਾਈ ਗਈ ਹੈ ਅਤੇ ਅੱਗੇ ਤਿੰਨ-ਤਿੰਨ ਮਹੀਨੇ ਦੇ ਓਵਰਟਾਈਮ ਦੀ ਪੇਮੈਂਟ ਕਰਵਾਈ ਜਾ ਰਹੀ ਹੈ। ਜਿਨ੍ਹਾਂ ਨਵੇਂ ਕੰਡਕਟਰਾਂ ਦਾ ਪ੍ਰੋਬੇਸ਼ਨ ਪੀਰੀਅਡ ਪੂਰਾ ਹੋ ਚੁੱਕਾ ਹੈ, ਉਨ੍ਹਾਂ ਸਾਰਿਆਂ ਨੂੰ ਇੰਕਰੀਮੈਂਟ ਲਗਾਉਣ ਦਾ ਕੇਸ ਤਿਆਰ ਕਰ ਦਿੱਤਾ ਗਿਆ ਹੈ, ਜਿਸ ਦਾ ਲਾਭ ਜਲਦੀ ਸਾਰੇ ਸਾਥੀਆਂ ਨੂੰ ਮਿਲੇਗਾ। ਜਿਨ੍ਹਾਂ 2017 ਦੇ ਕੰਡਕਟਰਾਂ ਦਾ ਤਨਖ਼ਾਹ ਦਾ ਬਕਾਇਆ (ਏਰੀਅਰ) ਹੈ, ਉਹ ਵੀ ਤਿਆਰ ਹੋ ਗਿਆ ਹੈ, ਜੋ ਕਿ ਇੱਕ ਕਰੋੜ ਰੁਪਏ ਦੇ ਲਗਭਗ ਹੈ। ਉਸ ਲਈ ਸੀ.ਟੀ.ਯੂ. ਮੈਨੇਜਮੈਂਟ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਬਜਟ ਮੰਗਿਆ ਹੈ, ਜਿਸ ਦਾ ਭੁਗਤਾਨ ਵੀ ਜਲਦੀ ਹੋ ਜਾਵੇਗਾ।
ਯੂਨੀਅਨ ਦੁਆਰਾ ਇੰਸਪੈਕਟਰ/ਸਬ ਇੰਸਪੈਕਟਰ, ਮਕੈਨਿਕ, ਹੈਂਡ ਮਕੈਨਿਕ ਅਤੇ ਐਸ.ਐਸ.ਆਈ. ਦੀ ਤਰੱਕੀ (ਪ੍ਰਮੋਸ਼ਨ) ਦਾ ਲਾਭ ਵੀ ਦਿਵਾਇਆ ਗਿਆ ਹੈ। ਯੂਨੀਅਨ ਨੇ ਸੀ.ਟੀ.ਯੂ. ਮੈਨੇਜਮੈਂਟ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਮਿਲ ਕੇ ਨੌਕਰੀ ਤੋਂ ਕੱઢੇ ਗਏ ਆਊਟਸੋਰਸ ਕਰਮਚਾਰੀਆਂ ਨੂੰ ਦੁਬਾਰਾ ਨੌਕਰੀ 'ਤੇ ਬਹਾਲ ਕਰਵਾਇਆ ਹੈ ਅਤੇ ਰਹਿੰਦੇ ਕਰਮਚਾਰੀਆਂ ਲਈ ਕੋਸ਼ਿਸ਼ ਜਾਰੀ ਹੈ। ਯੂਨੀਅਨ ਵੱਲੋਂ ਪ੍ਰਾਈਵੇਟ ਆਪਰੇਟਰਾਂ ਤੋਂ ਇਲੈਕਟ੍ਰਿਕ ਬੱਸਾਂ ਲੈ ਕੇ ਚੰਡੀਗੜ੍ਹ ਵਿੱਚ ਚਲਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨਵੀਆਂ ਬੱਸਾਂ ਲਈ ਮਿਲੇ 20 ਕਰੋੜ ਰੁਪਏ ਦੇ ਬਜਟ ਨੂੰ ਨਵੀਆਂ ਬੱਸਾਂ 'ਤੇ ਹੀ ਖਰਚਣ ਲਈ ਚੰਡੀਗੜ੍ਹ ਪ੍ਰਸ਼ਾਸਕ ਨੂੰ ਮਿਲ ਕੇ ਯੂਨੀਅਨ ਦੀ ਕੋਸ਼ਿਸ਼ ਜਾਰੀ ਹੈ ਅਤੇ ਜਲਦੀ ਹੀ ਇਸ ਵਿੱਚ ਵੀ ਸਫਲਤਾ ਮਿਲੇਗੀ। ਵੱਖ-ਵੱਖ ਸ਼੍ਰੇਣੀਆਂ ਦੀ ਰੈਗੂਲਰ ਭਰਤੀ ਦਾ ਪ੍ਰੋਸੈਸ ਚੱਲ ਰਿਹਾ ਹੈ। ਚੰਡੀਗੜ੍ਹ ਤੋਂ ਨਵੇਂ ਰੂਟ ਹਰਿਆਣਾ, ਪੰਜਾਬ, ਹਿਮਾਚਲ ਅਤੇ ਰਾਜਸਥਾਨ ਲਈ ਚਾਲੂ ਕੀਤੇ ਗਏ ਹਨ।
ਸੀ.ਟੀ.ਯੂ. ਦੇ ਇਤਿਹਾਸ ਵਿੱਚ ਪਹਿਲੀ ਵਾਰ ਚੰਡੀਗੜ੍ਹ ਤੋਂ ਸਰਕਾਰੀ ਬੱਸਾਂ ਦੇ ਟਾਈਮ ਟੇਬਲ ਲਾਗੂ ਕੀਤੇ ਗਏ ਹਨ ਅਤੇ ਸੀ.ਟੀ.ਯੂ. ਵਿੱਚ 31 ਸਾਲਾਂ ਤੋਂ ਬਾਅਦ ਵਰਕਸ਼ਾਪ ਕਰਮਚਾਰੀਆਂ ਦੀ ਰੈਗੂਲਰ ਭਰਤੀ ਚੰਡੀਗੜ੍ਹ ਗਵਰਨਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸਮੇਂ ਵਿੱਚ ਹੋਈ ਹੈ। ਚੰਡੀਗੜ੍ਹ ਵਿੱਚ ਚੱਲ ਰਹੀਆਂ ਅੱਠ ਸਟੇਟਾਂ ਦੀਆਂ ਸਰਕਾਰੀ ਬੱਸਾਂ ਬਾਰੇ ਸਾਰੀਆਂ ਸਟੇਟਾਂ ਨਾਲ ਰੈਸੀਪ੍ਰੋਕਲ ਐਗਰੀਮੈਂਟ ਕਰਨ ਲਈ ਕੋਸ਼ਿਸ਼ ਜਾਰੀ ਹੈ। ਚੰਡੀਗੜ੍ਹ ਤੋਂ ਗੈਰ-ਕਾਨੂੰਨੀ ਚੱਲ ਰਹੀਆਂ ਪ੍ਰਾਈਵੇਟ ਬੱਸਾਂ, ਟੈਪੂ ਟਰੈਵਲ, ਆਟੋ ਰਿਕਸ਼ਾ, ਰੈਪਿਡ ਅਤੇ ਬੱਸ ਸਟੈਂਡ 43 ਤੋਂ ਬਿਨਾਂ ਪਰਮਿਟ ਚੱਲ ਰਹੀਆਂ ਇਲੀਗਲ ਕੋਚ ਬੱਸਾਂ ਦੇ ਖਿਲਾਫ ਯੂਨੀਅਨ ਨੇ ਆਪਣਾ ਮੋਰਚਾ ਖੋਲ੍ਹ ਰੱਖਿਆ ਹੈ।
ਇਸ ਵਿਸ਼ਾਲ ਗੇਟ ਰੈਲੀ ਨੂੰ ਦਵਿੰਦਰ ਸਿੰਘ, ਪ੍ਰਧਾਨ, ਸੀ.ਟੀ.ਯੂ. ਕੰਡਕਟਰ ਯੂਨੀਅਨ, ਸਤਿੰਦਰ ਪਾਲ ਸਿੰਘ ਪ੍ਰਗਟ, ਬੀ.ਐਮ.ਐਸ. ਦੇ ਪ੍ਰਧਾਨ ਬਲਵਿੰਦਰ ਸਿੰਘ, ਕੋਆਰਡੀਨੇਸ਼ਨ ਕਮੇਟੀ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ, ਇੰਸਪੈਕਟਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ, ਜਨਰਲ ਸਕੱਤਰ ਸੋਹਣ ਸਿੰਘ, ਮਨਦੀਪ, ਅਤਰ ਸਿੰਘ, ਤੇਜਬੀਰ ਸਿੰਘ, ਹਰਦੇਵ ਸਿੰਘ, ਗੁਰਪ੍ਰੀਤ ਸਿੰਘ ਪਨੈਚਾਂ, ਜਤਿੰਦਰ ਪਾਲ ਸਿੰਘ, ਰਾਜਬੀਰ ਸਿੰਘ, ਸੰਜੀਵ ਕੁਮਾਰ, ਗੁਰਨਾਮ ਸਿੰਘ ਅਤੇ ਯੂਨੀਅਨ ਦੇ ਚੇਅਰਮੈਨ ਰਾਜ ਕੁਮਾਰ, ਪ੍ਰਧਾਨ ਜਗਦੀਸ਼ ਸਿੰਘ ਅਤੇ ਪਿਸ਼ੋਰਾ ਸਿੰਘ ਨੇ ਸੰਬੋਧਨ ਕਰਦਿਆਂ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਫਿਰ ਤੋਂ ਸ਼ੇਰ ਪਾਰਟੀ ਨੂੰ ਬਹੁਮਤ ਨਾਲ ਜਿਤਾਓ।
- Download Babushahi App
-
-