ਅਮਰੀਕਾ ਦੇ ਨਿਊ ਜਰਸੀ 'ਚ ਕਬੱਡੀ ਕੱਪ 29 ਅਗਸਤ ਨੂੰ, ਜੇਤੂ ਟੀਮਾਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ: ਹਰਪਾਲ ਸਿੰਘ ਤੂਰ
ਪੰਜਗਰਾਈਂ ਕਲਾਂ,10 ਜੁਲਾਈ (ਸੁਖਜਿੰਦਰ ਸਿੰਘ ਪੰਜਗਰਾਈਂ): ਅਮਰੀਕਾ ਦੇ ਸੂਬਾ ਨਿਊ ਜਰਸੀ ਵਿਖੇ ਨਿਊ ਜਰਸੀ ਸਪੋਰਟਸ ਕਲੱਬ ਵੱਲੋਂ ਸੈਂਟਰ ਪਾਰਕ ਦੀ ਗਰਾਊਡ 'ਚ ਵੱਡਾ ਕਬੱਡੀ ਕੱਪ ਮਿਤੀ 29 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਸਾਡੇ ਇਸ ਪੱਤਰਕਾਰ ਨੂੰ ਅਮਰੀਕਾ ਤੋਂ ਫੋਨ ਰਾਹੀਂ ਸਾਰੀ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਹਰਪਾਲ ਸਿੰਘ ਤੂਰ ਨੇ ਦੱਸਿਆ ਕੇ ਇਸ ਕਬੱਡੀ ਕੱਪ ਵਿੱਚ
ਪੰਜ ਟੀਮਾਂ ਬਾਹਰਲੀਆਂ ਤੇ ਤਿੰਨ ਟੀਮਾਂ ਲੋਕਲ ਖੇਡਣਗੀਆਂ। ਉਹਨਾਂ ਦੱਸਿਆ ਕੇ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 21000 ਡਾਲਰ, ਦੂਜੇ ਤੇ 18000 ਡਾਲਰ, ਤੀਜੇ ਤੇ 14000 ਡਾਲਰ ਤੇ ਚੌਥੇ ਸਥਾਨ ਤੇ ਆਉਣ ਵਾਲੀ ਕਬੱਡੀ ਟੀਮ ਨੂੰ 10,000 ਦੇ ਵੱਡੇ ਇਨਾਮ ਦਿੱਤੇ ਜਾਣਗੇ। ਖੇਡ ਪ੍ਰਮੋਟਰ ਤੂਰ ਨੇ ਅੱਗੇ ਕਿਹਾ ਕੇ ਟੂਰਨਾਮੈਂਟ ਦੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਵਿਸ਼ੇਸ਼ ਮਾਣ ਸਨਮਾਨ ਨਾਲ ਨਿਵਾਜਿਆ ਜਾਵੇਗਾ। ਇਸ ਕੱਪ ਨੂੰ ਕਰਵਾਉਣ ਲਈ ਹਰਪਾਲ ਸਿੰਘ ਤੂਰ, ਸੁੱਖਾ ਢਿੱਲੋਂ, ਕੁਲਦੀਪ ਸਿੰਘ ਢਿੱਲੋਂ, ਬੂਟਾ ਸਿੰਘ ਭੱਟੀ,ਪ੍ਰਦੀਪ ਸਿੰਘ ਰਾਏ,ਦੇਬਾ ਉੱਪਲ ,ਸ਼ਮਸ਼ੇਰ ਸਿੰਘ ਆਦਿ ਖੇਡ ਪ੍ਰਮੋਟਰਾਂ ਦਾ ਵਿਸ਼ੇਸ਼ ਸਹਿਯੋਗ ਹੈ।