ਪ੍ਰਧਾਨ ਮੰਤਰੀ ਨਿਊਜ਼ੀਲੈਂਡ ਫੇਰੀ
ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਸਟਰੇਲੀਆ ਦਾ ਦੌਰਾ ਖਤਮ ਕਰਕੇ ਨਿਊਜ਼ੀਲੈਂਡ ਪੁਹੰਚੇ
-11 ਜੁਲਾਈ ਸ਼ਾਮ ਨੂੰ ਜਨਤਾ ਨੂੰ ਸੰਬੋਧਨ ਕਰਨਗੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 10 ਜੁਲਾਈ 2026: ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਰਾਤ 8.18 ਮਿੰਟ ਉਤੇ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚੇ। ਉਨ੍ਹਾਂ ਦੀ ਅਤੇ ਉਨ੍ਹਾਂ ਦੇ ਜਹਾਜ਼ ਦੀ ਇਕ ਝਲਕ ਪਾਉਣ ਵਾਸਤੇ ਸੈਂਕੜੇ ਲੋਕ ਸੜਕਾਂ ਉਤੇ ਅਤੇ ਹਵਾਈ ਅੱਡੇ ਉਤੇ ਪਹੁੰਚੇ ਹੋਏ ਸਨ। ਬਹੁਤ ਸਾਰੀ ਮੀਡੀਆ ਲੰਬੇ ਸਮੇਂ ਤੋਂ ਇਸ ਭਾਰਤੀ ਜਹਾਜ਼ ਦੀ ਅਕਾਸ਼ ਵਿਚ ਇਕ ਝਲਕ ਪਾਉਣ ਦੀਉਡੀਕ ਕਰ ਰਿਹਾ ਸੀ ਅਤੇ ਸਾਰਾ ਕੁਝ ਲਾਈਵ ਕੀਤਾ ਗਿਆ।
ਨਿਊਜ਼ੀਲੈਂਡ ਵਿੱਚ ਵਸਦਾ ਭਾਰਤੀ ਭਾਈਚਾਰਾ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਧਾਨ ਮੰਤਰੀ ਦਾ ਭਾਸ਼ਣ ਸੁਨਣ ਦੇ ਵਾਸਤੇ ਔਕਲੈਂਡ ਸ਼ਹਿਰ ਦਾ ਬਹੁਤ ਵੱਡਾ ਹਾਲ ‘ਸਪਾਰਕ ਅਰੀਨਾ’ ਪੂਰੀ ਤਿਆਰੀ ਦੇ ਵਿਚ ਹੈ। ਇਹ ਸਮਾਗਮ ਸ਼ਨੀਵਾਰ, 11 ਜੁਲਾਈ 2026 ਨੂੰ ਹੈ। ਐਂਟਰੀ ਬਿਲਕੁਲ ਮੁਫਤ ਹੈ, ਪਰ ਇਸ ਲਈ ਟਿਕਟਮਾਸਟਰ ਤੋਂ ਪ੍ਰਵਾਨਿਤ ਡਿਜੀਟਲ ਪਾਸ ਹੋਣਾ ਲਾਜ਼ਮੀ ਹੈ। ਮਹਿਮਾਨਾਂ ਨੂੰ ਉਨ੍ਹਾਂ ਦੇ ਪਾਸ 8 ਜਾਂ 9 ਜੁਲਾਈ 2026 ਨੂੰ ਰਜਿਸਟਰਡ ਮੋਬਾਈਲ ਨੰਬਰ ’ਤੇ ਟੈਕਸਟ ਮੈਸੇਜ ਰਾਹੀਂ ਭੇਜੇ ਜਾਣਗੇ। ਐਂਟਰੀ ਲਈ ਇਸ ਪਾਸ ਨੂੰ ਆਪਣੇ ਮੋਬਾਈਲ ਵਾਲਿਟ ਵਿੱਚ ਸੇਵ ਕਰਨਾ ਜ਼ਰੂਰੀ ਹੈ। ਸੁਰੱਖਿਆ ਕਾਰਨਾਂ ਕਰਕੇ ਹਰ ਮਹਿਮਾਨ ਕੋਲ ਆਪਣੇ ਪਾਸਪੋਰਟ ਦੀ ਕਾਪੀ ਹੋਣੀ ਲਾਜ਼ਮੀ ਹੈ। ਇਹ ਸਮਾਗਮ ‘ਨਿਊਜ਼ੀਲੈਂਡ ਭਾਰਤੀ ਡਾਇਸਪੋਰਾ ਗਰੁੱਪ’ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਜਾਣ ਲਈ ‘ਕੀਅ ਆ ਓਰਾ’ ਵੈੱਬਸਾਈਟ ਰਾਹੀਂ ਪਹਿਲਾਂ ਹੀ ਰਜਿਸਟਰੇਸ਼ਨ ਹੋ ਚੁੱਕੀ ਹੈ।
ਸਫਰ ਦੀ ਯੋਜਨਾ: ਲੌਂਗ ਵੀਕੈਂਡ ਦੌਰਾਨ ਆਕਲੈਂਡ ਟਰਾਂਸਪੋਰਟ ਦੀਆਂ ਟਰੇਨਾਂ ਬੰਦ ਰਹਿਣਗੀਆਂ। ਇਸ ਲਈ ਬੱਸ, ਟੈਕਸੀ, ਰਾਈਡ-ਸ਼ੇਅਰ ਜਾਂ ਕਾਰਪੂਲਿੰਗ ਦੀ ਵਰਤੋਂ ਕਰੋ ਅਤੇ ਭੀੜ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਪਹੁੰਚੋ।
ਸੱਭਿਆਚਾਰਕ ਪ੍ਰੋਗਰਾਮ: ਇਸ ਮੌਕੇ ’ਤੇ ਭਾਰਤੀ ਸੰਸਕ੍ਰਿਤੀ, ਵਿਰਸੇ ਅਤੇ ਏਕਤਾ ਨੂੰ ਦਰਸਾਉਂਦੇ ਸ਼ਾਨਦਾਰ ਸੰਗੀਤ ਅਤੇ ਡਾਂਸ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।
ਸੁਰੱਖਿਆ ਨਿਯਮ ਅਤੇ ਖਾਣ-ਪੀਣ
ਕੀ ਨਾ ਲਿਆਓ: 30 ਗੁਣਾ 30 ਸੈਂਟੀਮੀਟਰ ਤੋਂ ਵੱਡੇ ਬੈਗ, ਪਾਣੀ ਦੀਆਂ ਬੋਤਲਾਂ, ਤਿੱਖੀਆਂ ਚੀਜ਼ਾਂ, ਬਿਨਾਂ ਮਨਜ਼ੂਰੀ ਵਾਲੇ ਪੇਸ਼ੇਵਰ ਕੈਮਰੇ ਅਤੇ ਵੱਡੇ ਬੈਨਰ ਜਾਂ ਝੰਡੇ ਲਿਆਉਣ ਦੀ ਸਖ਼ਤ ਮਨਾਹੀ ਹੈ। ਗੇਟ ’ਤੇ ਬੈਗਾਂ ਦੀ ਚੈਕਿੰਗ ਕੀਤੀ ਜਾਵੇਗੀ।
ਖਾਣ-ਪੀਣ ਦੇ ਸਟਾਲ: ਸਮਾਗਮ ਦੌਰਾਨ ਸੁਆਦੀ ਭਾਰਤੀ ਖਾਣੇ ਅਤੇ ਰਿਫਰੈਸ਼ਮੈਂਟ ਦੇ ਕਈ ਸਟਾਲ ਲਗਾਏ ਜਾਣਗੇ, ਜਿੱਥੋਂ ਤੁਸੀਂ ਖਾਣਾ ਖਰੀਦ ਸਕਦੇ ਹੋ।