ਡੋਨਾਲਡ ਟਰੰਪ ਦੇ ਏਆਈ ਨੀਤੀ ਸਲਾਹਕਾਰ ਨੇ ਦਿੱਤਾ ਅਸਤੀਫ਼ਾ
ਬਾਬੂਸ਼ਾਹੀ ਬਿਊਰੋ
ਨਿਊਯਾਰਕ, 7 ਜੂਨ 2026 : ਮੱਧ ਪੂਰਬ ਵਿੱਚ ਈਰਾਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧੀਨ ਕਈ ਅਧਿਕਾਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਹਾਲ ਹੀ ਵਿੱਚ, ਇੰਟੈਲੀਜੈਂਸ ਬਿਊਰੋ ਦੀ ਡਾਇਰੈਕਟਰ ਤੁਲਸੀ ਗੈਬਾਰਡ ਨੇ ਅਸਤੀਫਾ ਦੇ ਦਿੱਤਾ ਹੈ। ਹੁਣ, ਏਆਈ ਨੀਤੀ ਸਲਾਹਕਾਰ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ।
ਦਰਅਸਲ ਵ੍ਹਾਈਟ ਹਾਊਸ ਦੇ ਏਆਈ ਨੀਤੀ ਸਲਾਹਕਾਰ ਸ਼੍ਰੀਰਾਮ ਕ੍ਰਿਸ਼ਨਨ ਨੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਹੈ। ਕ੍ਰਿਸ਼ਨਨ ਜੂਨ ਦੇ ਆਖਰੀ ਹਫ਼ਤੇ ਆਪਣਾ ਅਹੁਦਾ ਛੱਡ ਦੇਣਗੇ, ਪਰ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਖੇਤਰ ਵਿੱਚ ਸਰਗਰਮ ਰਹਿਣਗੇ। ਕ੍ਰਿਸ਼ਨਨ ਨੇ ਟਰੰਪ ਪ੍ਰਸ਼ਾਸਨ ਦੀ ਏਆਈ ਨੀਤੀ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ, ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਕਿਉਂ ਜਾ ਰਹੇ ਹਨ।