ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ‘ਚ ਦੂਜੇ ਦਿਨ 27 ਟੀਮਾਂ ਵਿਚਕਾਰ ਰੋਮਾਂਚਕ ਮੁਕਾਬਲੇ
ਪ੍ਰਮੋਦ ਭਾਰਤੀ
ਸ੍ਰੀ ਆਨੰਦਪੁਰ ਸਾਹਿਬ 28 ਅਪ੍ਰੈਲ,2026
ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਤਹਿਤ ਦੂਜੇ ਦਿਨ ਵੀ ਕ੍ਰਿਕਟ ਮੁਕਾਬਲਿਆਂ ਦਾ ਜੋਸ਼ ਅਤੇ ਰੌਣਕ ਜਾਰੀ ਰਹੀ। ਇਸ ਦੌਰਾਨ ਕੁੱਲ 27 ਟੀਮਾਂ ਵਿਚਕਾਰ ਵੱਖ-ਵੱਖ ਮੈਦਾਨਾਂ ਵਿੱਚ ਰੋਮਾਂਚਕ ਅਤੇ ਦਿਲਚਸਪ ਮੁਕਾਬਲੇ ਖੇਡੇ ਗਏ। ਇਹ ਮੈਚ ਚਰਨਗੰਗਾ ਸਟੇਡੀਅਮ, ਕਾਹੀਵਾਲ ਗਰਾਊਂਡ ਅਤੇ ਬੀਬੀਐਮਬੀ ਕ੍ਰਿਕਟ ਗਰਾਊਂਡ ਵਿੱਚ ਕਰਵਾਏ ਗਏ, ਜਿੱਥੇ ਖਿਡਾਰੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਹ ਲੀਗ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਕੈਬਨਿਟ ਮੰਤਰੀ ਸਿੱਖਿਆ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ। ਲੀਗ ਵਿੱਚ ਵੱਡੇ ਪੱਧਰ ‘ਤੇ ਭਾਗੀਦਾਰੀ ਦੇਖਣ ਨੂੰ ਮਿਲ ਰਹੀ ਹੈ, ਜਿਸ ਵਿੱਚ ਕੁੱਲ 161 ਟੀਮਾਂ ਅਤੇ ਲਗਭਗ 2500 ਖਿਡਾਰੀ ਹਿੱਸਾ ਲੈ ਰਹੇ ਹਨ। ਇਹ ਮੁਕਾਬਲੇ ਨੰਗਲ, ਸ੍ਰੀ ਅਨੰਦਪੁਰ ਸਾਹਿਬ ਅਤੇ ਕਾਹੀਵਾਲ ਦੇ ਵੱਖ-ਵੱਖ ਮੈਦਾਨਾਂ ਵਿੱਚ ਕਰਵਾਏ ਜਾ ਰਹੇ ਹਨ।
ਦੀਪਕ ਸੋਨੀ ਮੀਡੀਆ ਕੌਆਰਡੀਨੇਟਰ ਨੇ ਦੱਸਿਆ ਕਿ ਅੱਜ ਸ੍ਰੀ ਅਨੰਦਪੁਰ ਸਾਹਿਬ ਚਰਨਗੰਗਾ ਸਟੇਡੀਅਮ ਵਿੱਚ ਬਹਿਲੂ ਕਿੰਗਜ਼ ਵਿਰੁੱਧ ਬ੍ਰੇਵ ਹਾਰਟ ਵਾਰਿਅਰ ਜਿੰਦਵੜੀ, ਏਪੀਐਸ ਘੱਟੀਵਾਲ 11 ਵਿਰੁੱਧ ਘਨਾਰੂ ਰੌਇਲਸ, ਬਾਸੋਵਾਲ ਘਨੋਲੀ ਪੈਂਥਰਜ਼ ਵਿਰੁੱਧ ਨਿੱਕੂਵਾਲ ਗੱਭਰੂ ਐਕਸਆਈ, ਮੀਢਵਾ ਕਿੰਗਜ਼ ਵਿਰੁੱਧ ਸੱਧੇਵਾਲ 11, ਡੱਬਰੀ ਕਿੰਗਜ਼ ਵਿਰੁੱਧ ਕਿੰਗਜ਼ 11 ਸੂਰੇਵਾਲ, ਥਲੂਹ ਵਾਰਿਅਰਜ਼ ਵਿਰੁੱਧ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮਹੈਣ, ਗਰਾ ਪੈਂਥਰਜ਼ ਵਿਰੁੱਧ ਬੱਢਲ ਕਿੰਗਜ਼, ਫਤਿਹ ਝਿੰਜੜੀ ਵਿਰੁੱਧ ਏਪੀਐਸ ਕਿੰਗਜ਼ 11, ਮਾਗੇਵਾਲ 11 ਵਿਰੁੱਧ ਸੂਰੇਵਾਲ ਅੱਪਰ ਵਾਰਿਅਰਜ਼ ਦੇ ਮੁਕਾਬਲੇ ਕਰਵਾਏ ਗਏ। ਕਾਹੀਵਾਲ ਕ੍ਰਿਕਟ ਗ੍ਰਾਊਂਡ ਵਿਖੇ ਆਲੋਵਾਲ ਵਾਰਿਅਰਜ਼ ਵਿਰੁੱਧ ਗੰਗੂਵਾਲ 11, ਝੱਖੀਆ ਕਿੰਗ 11 ਵਿਰੁੱਧ ਭਗਵਾਲਾ ਕਿੰਗਜ਼, ਕਿੰਗਜ਼ 11 ਪਹਾੜਪੁਰ ਵਿਰੁੱਧ ਨਮੋ ਹੰਟਰਜ਼, ਕੀਰਤਪੁਰ ਕਿੰਗਜ਼ ਵਿਰੁੱਧ ਮਾਝੇੜ ਲਾਇਅਨਜ਼, ਕੋਟਲਾ ਵਾਰਿਅਰਜ਼ ਵਿਰੁੱਧ ਬਰੂਵਾਲ ਖਾਲਸਾ 11 , ਬਾਬਾ ਖੜਕ ਸਿੰਘ 11 ਚੰਦਪੁਰ ਵਿਰੁੱਧ ਗੱਜਪੁਰ ਖਾਲਸਾ ਵਾਰਿਅਰ ਦੇ ਮੁਕਾਬਲੇ ਕਰਵਾਏ ਗਏ। ਨੰਗਲ ਬੀਬੀਐਂਮਬੀ ਗ੍ਰਾਉਂਡ ਵਿਖੇ ਟੱਪਰੀਆਂ ਬੈਟਸਟਰ ਮਾਸਟਰ ਵਿਰੁੱਧ ਦਘੌੜ ਜੰਗਮ ਕਲੱਬ, ਕਿੰਗਜ਼ ਇਲੈਵਨ ਭਨਾਮ ਵਿਰੁੱਧ ਮਹਿੰਦਪੁਰ ਕਿੰਗਜ਼, ਬਰਾਰੀ ਫਾਈਟ ਕਲੱਬ ਵਿਰੁੱਧ ਨਾਨਗਰਾਂ 11, ਦਬਖੇੜਾ ਵਾਰਿਅਰਜ਼ ਵਿਰੁੱਧ ਬੰਦਲੈਹੜੀ ਰਾਈਡਰਜ਼, ਡੁਕਲੀ ਡਿਫੈਂਡਰਜ਼ ਵਿਰੁੱਧ ਟੱਪਰੀਆਂ ਰਾਈਜ਼ਿੰਗ ਸਟਾਰ, ਸਵਾਮੀਪੁਰ ਰੋਇਲਜ਼ ਵਿਰੁੱਧ ਰਾਮਪੁਰ ਲੋਇੰਸ , ਸਹਿਜੋਵਾਲ 11 ਵਿਰੁੱਧ ਦੜੋਲੀ 11, ਬਰਾਰੀ ਫਾਈਟ ਕਲੱਬ ਵਿਰੁੱਧ ਗੌਹਲਣੀ ਸ਼ੇਰ ਏ ਪੰਜਾਬ, ਰੋਇਲ ਚੈਲੈਂਜਰ ਭੱਟੋਂ ਵਿਰੁੱਧ ਦੁਬੇਟਾ ਕਿੰਗਜ਼ 11, ਡੀ.ਐਸ.ਈ.ਈ ਵਾਰਿਅਰਜ਼ ਵਿਰੁੱਧ ਬਿਭੌਰ ਕਿੰਗਜ਼, ਜਵਾਹਰ ਮਾਰਕੀਟ ਟਾਈਗਰਜ਼ ਵਿਰੁੱਧ ਦੁਬੇਟਾ ਲਾਇਨਜ਼ ਦੇ ਮੁਕਾਬਲੇ ਕਰਵਾਏ ਗਏ।
ਮੈਚਾਂ ਦੌਰਾਨ ਖਿਡਾਰੀਆਂ ਨੇ ਬੇਹੱਦ ਉਤਸ਼ਾਹ ਨਾਲ ਖੇਡ ਦਿਖਾਈ ਅਤੇ ਦਰਸ਼ਕਾਂ ਨੂੰ ਵੀ ਸ਼ਾਨਦਾਰ ਮੁਕਾਬਲੇ ਵੇਖਣ ਨੂੰ ਮਿਲੇ। ਹਰ ਟੀਮ ਨੇ ਜਿੱਤ ਲਈ ਪੂਰਾ ਜਤਨ ਕੀਤਾ, ਜਿਸ ਨਾਲ ਮੈਦਾਨਾਂ ਵਿੱਚ ਰੋਮਾਂਚਕ ਮਾਹੌਲ ਬਣਿਆ ਰਿਹਾ। ਦਰਸ਼ਕਾਂ ਵੱਲੋਂ ਵੀ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ, ਜਿਸ ਨਾਲ ਖੇਡਾਂ ਦਾ ਜੋਸ਼ ਹੋਰ ਵਧਿਆ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਹਿਲਾਂ ਹੀ ਇਸ ਲੀਗ ਵਿੱਚ ਭਾਗ ਲੈ ਰਹੇ ਖਿਡਾਰੀਆਂ ਨੂੰ ਕ੍ਰਿਕਟ ਕਿੱਟਾਂ ਅਤੇ ਜਰਸੀਆਂ ਵੰਡੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਖੇਡ ਗਤੀਵਿਧੀਆਂ ਨਾਲ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਝਾਨ ਵੱਧਦਾ ਹੈ ਅਤੇ ਉਹ ਸਿਹਤਮੰਦ ਜੀਵਨ ਸ਼ੈਲੀ ਅਪਣਾਉਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। ਇਸ ਤਰ੍ਹਾਂ ਦੇ ਪ੍ਰਯਾਸਾਂ ਨਾਲ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਮਿਲਦਾ ਹੈ ਅਤੇ ਉਹ ਰਾਜ ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸੰਦੀਪ ਭਾਰਦਵਾਜ ਵੱਲੋ ਨਿਭਾਈ ਗਈ।
ਇਸ ਲੀਗ ਦੇ ਸਫਲ ਆਯੋਜਨ ਨਾਲ ਖੇਤਰ ਵਿੱਚ ਖੇਡਾਂ ਨੂੰ ਬੜਾਵਾ ਮਿਲ ਰਿਹਾ ਹੈ ਅਤੇ ਨੌਜਵਾਨਾਂ ਵਿੱਚ ਇੱਕ ਨਵੀਂ ਉਰਜਾ ਦਾ ਸੰਚਾਰ ਹੋ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਕਾਬਲੇ ਜਾਰੀ ਰਹਿਣਗੇ ਅਤੇ ਹੋਰ ਵੀ ਦਿਲਚਸਪ ਟੱਕਰਾਂ ਦੇਖਣ ਨੂੰ ਮਿਲਣਗੀਆਂ।
ਇਸ ਮੌਕੇ ਅੰਕੁਸ਼ ਪਾਠਕ, ਨਿਤਿਨ,ਕਰਣ ਸੈਣੀ (ਚੰਦਪੁਰ), ਗੋਲਡੀ ਸੈਣੀ (ਗੱਜਪੁਰ), ਸੋਨੂ ਚੌਧਰੀ, ਸੁਨੀਲ ਅਡਵਾਲ, ਬਬਲੂ ਰਾਣਾ, ਕੁਲਵਿੰਦਰ ਸਿੰਘ ਬਿੰਦਰਾ, ਸੁਖਬਿੰਦਰ ਸਿੰਘ , ਹਰਜੋਤ ਸਿੰਘ, ਰਵਿੰਦਰ ਕੁਮਾਰ ਲੱਡੂ, ਕੁਲਵਿੰਦਰ ਸਿੰਘ ਸਧੇਵਾਲ, ਕਨਵਲਜੋਤ ਸਿੰਘ, ਅਭਿਜੀਤ ਅਲੈਕਸ, ਮੁਕੇਸ਼ ਦੇਵਾਨ, ਐਡਵੋਕੇਟ ਨਿਖਿਲ ਭਰਦਵਾਜ, ਸਰਪੰਚ ਬਲਵਿੰਦਰ ਸਿੰਘ ਫੌਜੀ, ਹਰਪ੍ਰੀਤ ਸਿੰਘ ਸੈਣੀ, ਹੈਰੀ ਜੱਸਲ ਅਤੇ ਹਰਜੋਤ ਸਿੰਘ ਏਪੀਐਸ, ਪਰਮਿੰਦਰ ਸਿੰਘ ਜਿੰਮੀ, ਜੱਸੀ ਸਰਪੰਚ, ਕੈਪਟਨ ਗੁਰਨਾਮ ਸਿੰਘ, ਰਾਮਪਾਲ ਬੀਡੀਸੀ, ਸ਼ਮਸ਼ੇਰ ਸਿੰਘ ਬੀਡੀਸੀ, ਕਮਲ ਬਲੋਲੀ, ਦਿਲਬਾਗ ਰਾਇਪੁਰ, ਸੋਨੂ ਡੋਲੋਵਾਲ, ਜੁਜਾਰ ਮਲਤਾਨੀ, ਬਰਿੰਦਰ ਮਿਸੇਵਾਲ, ਜੋਤ ਮਜੇਰ, ਮੇਸ਼ੂ ਪਹਾੜਪੁਰ, ਸ਼ਾਮ ਲਾਲ ਸਮਲਾਹ, ਨਿਤਿਨ ਬਸੋਵਾਲ, ਅੰਕੁਸ਼ ਬਸੋਵਾਲ , ਕਾਕੂ ਪਹਿਲਵਾਨ ਹਾਜ਼ਰ ਸਨ।
Click to Follow Babushahi Facebook Page →