ਪਾਕਿਸਤਾਨ ਜਾਣ ਵਾਲੇ ਜਥੇ ਦੇ 10-12 ਸ਼ਰਧਾਲੂ ਰੋਕੇ
ਚੰਡੀਗੜ੍ਹ, 4 ਨਵੰਬਰ 2025- ਪਾਕਿਸਤਾਨ ਜਾਣ ਵਾਲੇ ਜਥੇ ਦੇ 10-12 ਸ਼ਰਧਾਲੂ ਰੋਕੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ, ਜਥੇ ਦੇ ਕੁੱਝ ਮੈਂਬਰਾਂ ਨੂੰ ਰੋਕਿਆ ਗਿਆ ਹੈ। ਐਸਜੀਪੀਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਈ ਵੈਰੀਫਿਕੇਸ਼ਨ ਦੀ ਗੜਬੜੀ ਸੀ, ਜਿਸ ਦੇ ਕਾਰਨ ਜਥੇ ਦੇ ਕੁੱਝ ਮੈਂਬਰਾਂ ਨੂੰ ਵੈਰੀਫਿਕੇਸ਼ਨ ਵਾਸਤੇ ਰੋਕਿਆ ਗਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਮਸਲਾ ਪਹਿਲਾਂ ਵਿਚਾਰ ਲੈਣਾ ਚਾਹੀਦਾ ਸੀ ਅਤੇ ਵੈਰੀਫਿਕੇਸ਼ਨ ਪਹਿਲਾ ਕਰਨੀ ਚਾਹੀਦੀ ਸੀ ਤਾਂ, ਜੋ ਜਥੇ ਦੇ ਮੈਂਬਰਾਂ ਨੂੰ ਸਮੱਸਿਆ ਨਾ ਆਉਂਦੀ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਉਹ ਇਸ ਸਾਰੇ ਮਾਮਲੇ ਤੇ ਗੱਲਬਾਤ ਕਰ ਰਹੇ ਨੇ ਅਤੇ ਜਲਦੀ ਹੀ ਜਥੇ ਦੇ ਮੈਂਬਰਾਂ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਜਾਵੇਗਾ।