ਤਰਨ ਤਾਰਨ: ਪਿੰਡ ਸਭਰਾ ਵਿਖੇ ਹਨੇਰੀ ਕਾਰਨ ਦੁਧਾਰੂ ਪਸ਼ੂ ਦੀ ਮੌਤ, ਕਿਸਾਨ ਨੂੰ ਭਾਰੀ ਨੁਕਸਾਨ
ਬਲਜੀਤ ਸਿੰਘ
ਪੱਟੀ (ਤਰਨ ਤਾਰਨ) :
ਵਿਧਾਨ ਸਭਾ ਹਲਕਾ ਭੱਟੀ ਦੇ ਪਿੰਡ ਸਭਰਾ ਵਿੱਚ ਦੇਰ ਰਾਤ ਆਈ ਹਨੇਰੀ ਨੇ ਭਾਰੀ ਤਬਾਹੀ ਮਚਾਈ। ਪੀੜਤ ਕਿਸਾਨ ਨਰਵੈਲ ਸਿੰਘ ਦੇ ਪਸ਼ੂਆਂ ਲਈ ਬਣਾਇਆ ਗਿਆ ਸ਼ੈਡ ਹਨੇਰੀ ਕਾਰਨ ਉੱਡ ਗਿਆ ਅਤੇ ਕੰਧ ਡਿੱਗਣ ਨਾਲ ਇੱਕ ਦੁਧਾਰੂ ਪਸ਼ੂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੋ ਹੋਰ ਪਸ਼ੂ ਗੰਭੀਰ ਜ਼ਖਮੀ ਹੋ ਗਏ।
ਕਿਸਾਨ ਨਰਵੈਲ ਸਿੰਘ ਨੇ ਦੱਸਿਆ ਕਿ ਇਸ ਆਫ਼ਤ ਕਾਰਨ ਉਹਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਮੁਆਵਜਾ ਦਿੱਤਾ ਜਾਵੇ, ਤਾਂ ਜੋ ਉਹ ਮੁੜ ਪਸ਼ੂ ਖਰੀਦ ਕੇ ਆਪਣਾ ਗੁਜ਼ਾਰਾ ਚਲਾ ਸਕਣ।
ਇਸ ਮੌਕੇ ਹੋਰ ਕਿਸਾਨਾਂ ਨੇ ਵੀ ਸਰਕਾਰ ਕੋਲੋਂ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ।