Blackout Breaking: ਬਲੈਕਆਊਟ ਪੰਜਾਬ ਦਾ ਇਹ ਸ਼ਹਿਰ! ਕੈਂਟ ਬੋਰਡ ਨੇ ਲਿਆ ਵੱਡਾ ਫ਼ੈਸਲਾ
ਫਿਰੋਜ਼ਪੁਰ ਬਲੈਕਆਊਟ ਕਰਨ ਦਾ ਕੈਂਟ ਬੋਰਡ ਨੇ ਜਾਣੋ ਕਿਉਂ ਲਿਆ ਫ਼ੈਸਲਾ
ਫਿਰੋਜ਼ਪੁਰ 4 ਮਈ 2025- ਕੈਂਟ ਬੋਰਡ ਫਿਰੋਜ਼ਪੁਰ ਦੇ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਰਾਤ 9 ਵਜੇ ਤੋਂ ਸਾਢੇ 9 ਦੇ ਵਿਚਕਾਰ ਇੱਕ ਮੌਕ ਡਰਿੱਲ ਕੀਤੀ ਜਾ ਰਹੀ ਹੈ, ਜਿਸ ਦੌਰਾਨ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਬੰਦ ਰਹੇਗੀ। ਮਤਲਬ ਕਿ ਛਾਉਣੀ ਇਲਾਕਾ ਪੂਰਨ ਤੌਰ ਤੇ ਬਲੈਕਆਊਟ ਰਹੇਗਾ।
ਪੀਐਸਪੀਸੀਐਲ 30 ਮਿੰਟ ਬਿਜਲੀ ਦੀ ਸਪਲਾਈ ਬੰਦ ਰੱਖੇਗਾ ਅਤੇ ਇਸ ਸਮੇਂ ਦੌਰਾਨ ਹੂਟਰ ਵੱਜਦੇ ਰਹਿਣਗੇ। ਕੈਂਟ ਬੋਰਡ ਨੇ ਛਾਉਣੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਬਿਜਲੀ ਜਨਰੇਟਰ ਸੈੱਟ ਬੰਦ ਰੱਖਣ ਅਤੇ ਇਨਵਰਟਰਾਂ ਦੀ ਸਪਲਾਈ ਵੀ ਬੰਦ ਰੱਖਣ। ਉਨ੍ਹਾਂ ਨੇ ਨਾਲ ਹੀ ਅਪੀਲ ਕਰਦਿਆਂ ਕਿਹਾ ਕਿ ਇਹ ਮੌਕ ਡਰਿੱਲ ਸਾਰੇ ਲੋਕਾਂ ਦੀ ਸੁਰੱਖਿਆ ਲਈ ਹੀ ਹੈ ਅਤੇ ਇਸ ਵਿੱਚ ਲੋਕਾਂ ਦੇ ਸਹਿਯੋਗ ਦੀ ਬੜੀ ਲੋਕ ਹੈ।