ਇੱਕ ਮਹੀਨੇ ਤੱਕ ਮੁਲੱਠੀ (ਲਾਇਕੋਰਿਸ) ਦਾ ਪਾਣੀ ਪੀਣ ਦੇ ਪ੍ਰਭਾਵ: ਜਾਣੋ ਫਾਇਦੇ ਅਤੇ ਨੁਕਸਾਨ
ਹਰ ਰਸੋਈ ਵਿੱਚ ਪਾਈ ਜਾਣ ਵਾਲੀ ਮੁਲੱਠੀ (ਲਾਇਕੋਰਿਸ) ਇੱਕ ਮਹੱਤਵਪੂਰਨ ਆਯੁਰਵੈਦਿਕ ਜੜੀ-ਬੂਟੀ ਹੈ। ਜ਼ੁਕਾਮ ਅਤੇ ਖੰਘ ਦੌਰਾਨ ਵਰਤੀ ਜਾਣ ਵਾਲੀ ਇਹ ਛੋਟੀ ਜਿਹੀ ਲੱਕੜੀ ਵਰਗੀ ਜੜ੍ਹ ਸਿਹਤ ਲਈ ਬਹੁਤ ਲਾਹੇਵੰਦ ਮੰਨੀ ਜਾਂਦੀ ਹੈ। ਆਯੁਰਵੈਦਿਕ ਡਾਕਟਰ ਅਨੁਸਾਰ ਰੋਜ਼ਾਨਾ ਨਿਯਮਤ ਰੂਪ ਵਿੱਚ ਮੁਲੇਠੀ ਦਾ ਪਾਣੀ ਪੀਣ ਨਾਲ ਸਰੀਰ 'ਤੇ ਅਨੇਕਾਂ ਚੰਗੇ ਅਤੇ ਨਕਾਰਾਤਮਕ ਪ੍ਰਭਾਵ ਪੈ ਸਕਦੇ ਹਨ।
ਮੁਲੱਠੀ ਦਾ ਪਾਣੀ ਪਾਚਨ ਪ੍ਰਣਾਲੀ ਲਈ ਬਹੁਤ ਗੁਣਕਾਰੀ ਹੈ, ਜੋ ਗੈਸ, ਐਸੀਡਿਟੀ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਅੰਤੜੀਆਂ ਦੀ ਸਫ਼ਾਈ ਕਰਦਾ ਹੈ। ਇਹ ਇਮਿਊਨਿਟੀ ਬੂਸਟਰ ਵਜੋਂ ਕੰਮ ਕਰਦਾ ਹੈ ਅਤੇ ਮਾਨਸੂਨ ਦੌਰਾਨ ਬੁਖ਼ਾਰ, ਖੰਘ ਤੇ ਐਲਰਜੀ ਤੋਂ ਰਾਹਤ ਦਿਵਾਉਂਦਾ ਹੈ। ਇਸ ਤੋਂ ਇਲਾਵਾ, ਇਹ ਸਰੀਰ ਵਿੱਚ ਕੋਰਟੀਸੋਲ (ਸਟ੍ਰੈਸ ਹਾਰਮੋਨ) ਦੇ ਪੱਧਰ ਨੂੰ ਨਿਯੰਤਰਿਤ ਕਰਕੇ ਤਣਾਅ ਘਟਾਉਂਦਾ ਹੈ ਅਤੇ ਚਮੜੀ ਨੂੰ ਅੰਦਰੋਂ ਠੀਕ ਕਰਕੇ ਚਮਕਦਾਰ ਬਣਾਉਂਦਾ ਹੈ।
ਹਾਲਾਂਕਿ, ਡਾਕਟਰਾਂ ਅਨੁਸਾਰ ਇਸ ਦੀ ਜ਼ਿਆਦਾ ਵਰਤੋਂ ਨੁਕਸਾਨਦੇਹ ਹੋ ਸਕਦੀ ਹੈ। ਡਾ. ਚਾਰ ਹਫ਼ਤਿਆਂ (ਇੱਕ ਮਹੀਨੇ) ਤੋਂ ਵੱਧ ਸਮੇਂ ਤੱਕ ਲਗਾਤਾਰ ਇਸ ਦਾ ਪਾਣੀ ਪੀਣ ਦੀ ਸਲਾਹ ਨਹੀਂ ਦਿੰਦੇ ਅਤੇ ਰੋਜ਼ਾਨਾ 10 ਗ੍ਰਾਮ ਤੋਂ ਵੱਧ ਸੇਵਨ ਕਰਨ ਤੋਂ ਪਰਹੇਜ਼ ਕਰਨ ਲਈ ਕਹਿੰਦੇ ਹਨ। ਇਸ ਦੀ ਜ਼ਿਆਦਾ ਵਰਤੋਂ ਨਾਲ ਸਰੀਰ ਵਿੱਚ ਸੋਡੀਅਮ ਵਧ ਸਕਦਾ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਸਰੀਰ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਸੋਜ ਜਾਂ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ। ਗਰਭਵਤੀ ਅਤੇ ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਇਸ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਇਸ ਨੂੰ ਵਰਤਣ ਲਈ ਸਵੇਰੇ ਇੱਕ ਗਲਾਸ ਕੋਸੇ ਪਾਣੀ ਵਿੱਚ ਨਿਰਧਾਰਤ ਮਾਤਰਾ ਵਿੱਚ ਪਾਊਡਰ ਮਿਲਾ ਕੇ ਪੀਤਾ ਜਾ ਸਕਦਾ ਹੈ।
ਨੋਟ- ਕੋਈ ਵੀ ਨੁਸਖਾ ਵਰਤਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲਉ