ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ. ਡਵੀਜ਼ਨ ਕਮੇਟੀ ਖੰਨਾ ਦੀ ਚੋਣ ਸਰਬਸੰਮਤੀ ਨਾਲ ਹੋਈ.
ਖੰਨਾ, ( ਰਵਿੰਦਰ ਢਿੱਲੋਂ)
ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ.(ਭੰਗਲ ) ਡਵੀਜ਼ਨ ਕਮੇਟੀ ਖੰਨਾ ਦੇ ਸੱਕਤਰ ਕੁਲਵਿੰਦਰ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਯੂਨੀਅਨ ਦਾ ਚੋਣ ਇਜਲਾਸ ਸ.ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ.ਜਿਸ ਵਿੱਚ ਸਬ ਡਵੀਜ਼ਨ ਚਾਵਾ, ਸਿਟੀ 1 ਖੰਨਾ, ਜਰਗ, ਸਿਟੀ 2 ਖੰਨਾ,ਭੜੀ ਅਤੇ ਸਬਅਰਬਨ ਖੰਨਾ,ਦੇ ਡੈਲੀਗੇਟਾ,ਸਬ ਡਵੀਜ਼ਨ ਕਮੇਟੀ ਦੇ ਅਹੁਦੇਦਾਰਾ, ਮੈਬਰਾਅਤੇ ਰਿਟਾਇਰੀ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ .ਚੋਣ ਇਜਲਾਸ ਵਿੱਚ ਮੰਡਲ ਕਮੇਟੀ ਦੇ ਸੱਕਤਰ ਵੱਲੋਂ ਕਾਰਗੁਜ਼ਾਰੀ ਅਤੇ ਕੈਸੀਅਰ ਵੱਲੋਂ ਫੰਡ ਦੀ ਰਿਪੋਰਟ ਨੂੰ ਪੇਸ਼ ਕੀਤਾ.ਦੋਨਾਂ ਰਿਪੋਰਟਾ ਤੋਂ ਡੈਲੀਗੇਟ ਸਾਥੀਆਂ ਨੇ ਸੁਝਾਅ ਪੇਸ਼ ਕਰਕੇ ਵਿਚਾਰਾਂ ਕਰਦੇ ਹੋਏ ਦੋਨੋਂ ਰਿਪੋਰਟਾ ਨੂੰ ਸਰਬਸੰਮਤੀ ਨਾਲ ਪਾਸ ਕੀਤਾ. ਪੁਰਾਣੀ ਡਵੀਜ਼ਨ ਕਮੇਟੀ ਨੂੰ ਭੰਗ ਕਰਨ ਦਾ ਅੇੇੈਲਾਨ ਪ੍ਰਧਾਨ ਜੀ ਵੱਲੋਂ ਕਰਦੇ ਹੋਏ ਅਗਲੀ ਕਾਰਵਾਈ ਚੋਣ ਨਿਗਰਾਨੀ ਕਮੇਟੀ ਸਰਕਲ ਖੰਨਾ ਨੂੰ ਸੋਪ ਦਿੱਤੀ .ਚੋਣ ਨਿਗਰਾਨ ਕਮੇਟੀ ਸਰਕਲ ਖੰਨਾ ਵੱਲੋਂ ਸਮੂਹ ਸਾਥੀਆਂ ਨੂੰ ਮੈਬਰਸਿੱਪ ਦੀ ਜਾਣਕਾਰੀ ਦਿੰਦੇ ਹੋਏ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਮੁਲਾਜ਼ਮ ਮਾਰੂ ਫੈਸਲਿਆ, ਬਿਜਲੀ ਖੇਤਰ ਵਿੱਚ ਤੇਜ਼ੀ ਨਾਲ ਲਾਗੂ ਕੀਤੇ ਜਾ ਰਹੇ ਨਿੱਜੀਕਰਨ ਦੇ ਅਮਲ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਗੱਲ ਤੇ ਜੋਰ ਦਿੱਤਾ ਕਿ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਣ ਲਈ ਮਜ਼ਬੂਤ ਲੀਡਰਸ਼ਿਪ ਦੀ ਚੋਣ ਕਰਨੀ ਜਰੂਰੀ ਹੈ. ਚੋਣ ਨਿਗਰਾਨ ਕਮੇਟੀ ਵਿੱਚ ਸਰਕਲ ਸੱਕਤਰ ਬਲਵੀਰ ਸਿੰਘ ਅਤੇ ਮੀਤ ਪ੍ਰਧਾਨ ਬੁੱਧ ਸਿੰਘ ਨੇ ਜਮਹੂਰੀ ਵਿਧੀ ਅਪਣਾਉਂਦੇ ਹੋਏ ਨਵੀਂ ਕਮੇਟੀ ਦੀ ਚੋਣ ਕਰਨ ਲਈ ਸਮਾ ਦਿੱਤਾ .ਇਸ ਸਮੇਂ ਦੌਰਾਨ ਇੱਕ ਪੈਨਲ ਇਨਕਲਾਬੀ ਜਮਹੂਰੀ ਫਰੰਟ ਇਕਾਈ ਖੰਨਾ ਵੱਲੋਂ ਪੇਸ਼ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਕੁਲਵਿੰਦਰ ਸਿੰਘ ਸਿਟੀ 1 ਖੰਨਾ,ਮੀਤ ਪ੍ਰਧਾਨ ਕੁਲਵਿੰਦਰ ਸਿੰਘ ਲ.ਮ. ਪਰੋਟੈਕਸਨ ਸੈਲ ਖੰਨਾ ਸੱਕਤਰ ਵਿਪੁਲ ਵਰਮਾ SSA.ਬਾਹੋਮਾਜਰਾ,ਸਹਾਇਕ ਸੱਕਤਰ ਬਲਜੀਤ ਸਿੰਘ ਜਰਗ ਅਤੇ ਕੈਸੀਅਰ ਕ੍ਰਿਸਨ ਕੁਮਾਰ ਦੇ ਨਾਮ ਹਾਜ਼ਰ ਡੈਲੀਗੇਟ ਸਾਥੀਆਂ ਨੇ ਸਰਬਸੰਮਤੀ ਨਾਲ ਪੇਸ ਕੀਤੇ. ਚੋਣ ਨਿਗਰਾਨ ਕਮੇਟੀ ਨੇ ਓੁਪਰੋਕਤ ਕਮੇਟੀ ਨੂੰ ਸਰਬਸੰਮਤੀ ਨਾਲ ਚੁਣੀ ਗਈ ਕਮੇਟੀ ਦਾ ਅੇੈਲਾਨ ਕਰਦੇ ਹੋਏ ਮੰਡਲ ਕਮੇਟੀ ਖੰਨਾ ਵੱਲੋਂ ਮਾਨਤਾ ਦਿੰਦੇ ਹੋਏ ਨਵੀਂ ਚੁਣੀ ਕਮੇਟੀ ਨੂੰ ਮੁਬਾਰਕਾ ਦਿੱਤੀਆਂ ਅਤੇ ਸੂਬਾ ਸੱਕਤਰ ਜਸਵਿੰਦਰ ਸਿੰਘ ਅਤੇ ਸਾਬਕਾ ਸਰਕਲ ਸੱਕਤਰ ਤਰਸੇਮ ਲਾਲ ਨੇ ਵਿਸ਼ੇਸ਼ ਤੌਰ ਤੇ ਆਪਣੇ ਵਿਚਾਰ ਰੱਖਦੇ ਹੋਏ ਨਵੀਂ ਚੁਣੀ ਕਮੇਟੀ ਨੂੰ ਵਧਾਈਆ ਦਿੰਦੇ ਹੋਏ ਜੱਥੇਬੰਦੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ . ਇਸ ਚੋਣ ਇਜਲਾਸ ਵਿੱਚ ਓੁੋਪਰੋਕਤ ਤੋਂ ਇਲਾਵਾ ਰਿਟਾਇਰੀ ਦਲਵਾਰ ਸਿੰਘ ਵਿਧੀ ਚੰਦ ਜਗਦੇਵ ਸਿੰਘ ਅਤੇ ਸਬ ਕਮੇਟੀਆ ਦੇ ਪ੍ਰਧਾਨ,ਅਹੁਦੇਦਾਰਾ ਅਤੇ ਮੈਬਰਾਂ ਰਣਧੀਰ ਸਿੰਘ ਅਮਨਦੀਪ ਸਿੰਘ ਪਰਮਿੰਦਰ ਸਿੰਘ ਰਹਿਲ ਮਹੁੰਮਦ ਦੀਸੂਪਾਲ ਸੰਦੀਪ ਸਿੰਘ ਸੁਖਵੀਰ ਸਿੰਘ ਆਦਿ ਨੇ ਹਾਜ਼ਰੀ ਲਗਵਾਈ. ਚੋਣ ਨਿਗਰਾਨ ਕਮੇਟੀ ਨੇ ਸਾਰੀ ਕਮੇਟੀ ਨੂੰ ਕਾਰਵਾਈ ਅਤੇ ਕੈਸ ਰਜਿਸਟਰ ਸੋਪੇ. ਨਵੀਂ ਚੁਣੀ ਕਮੇਟੀ ਨੇ ਭਰੋਸਾ ਦਿੱਤਾ ਕਿ ਯੂਨੀਅਨ ਦਾ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੀਤਾ ਜਾਵੇਗਾ . ਅੰਤ ਵਿੱਚ ਨਵੇਂ ਚੁਣੇ ਪ੍ਰਧਾਨ ਨੇ ਸਮੂਹ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ.