ਪਰਮਿੰਦਰ ਸਿੰਘ ਝੋਟੇ ਦੇ ਕਤਲ ਖਿਲਾਫ ਜਗਰਾਓਂ ਪੂਰਨ ਤੌਰ ਤੇ ਬੰਦ
ਜਗਰਾਓਂ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ
ਜਗਰਾਓਂ (ਦੀਪਕ ਜੈਨ)
ਅੱਜ ਇੱਥੇ ਕਿਸਾਨ ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ, ਵਿਰੋਧੀ ਸਿਆਸੀ ਪਾਰਟੀਆਂ ਵਲੋਂ ਮਾਨਸਾ ਦੀ ਨਸ਼ਾ ਵਿਰੋਧੀ ਬੁਲੰਦ ਆਵਾਜ਼ ਦੇ ਯੋਧੇ ਪਰਵਿੰਦਰ ਸਿੰਘ ਝੋਟਾ ਦੇ ਕਰਲ ਖਿਲਾਫ ਜਗਰਾਓਂ ਸ਼ਹਿਰ ਅਤੇ ਆਲੇ ਦੁਆਲੇ ਦੇ ਕਸਬੇ ਸਿੱਧਵਾਂ ਬੇਟ, ਹਠੂਰ, ਚੌਕੀਮਾਨ ਪੂਰਨ ਤੌਰ ਤੇ ਬੰਦ ਰਹੇ। ਪਰਵਿੰਦਰ ਸਿੰਘ ਝੋਟਾ ਕਤਲ ਵਿਰੋਧੀ ਐਕਸ਼ਨ ਕਮੇਟੀ ਦੇ ਪੰਜਾਬ ਬੰਦ ਸੱਦੇ ਤੇ ਸ਼ਹਿਰੀ ਲੋਕਾਂ , ਵਪਾਰਿਕ ਸੰਗਠਨਾਂ, ਦੁਕਾਨਦਾਰਾਂ ਨੇ ਪੂਰਨ ਸਹਿਯੋਗ ਦਿੰਦਿਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ। ਜੀ ਕੀ ਰੋਡ ਮੇਨ ਬੱਸ ਸਟੈਂਡ ਵਿਖੇ ਦਿੱਤੇ ਗਏ ਵਿਸ਼ਾਲ ਰੋਸ ਪ੍ਰਦਰਸ਼ਨ ਚ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਤੋਂ ਬਿਨਾਂ ਵਿਰੋਧੀ ਸਿਆਸੀ ਪਾਰਟੀਆਂ, ਨਿਹੰਗ ਸਿੰਘ ਜਥੇਬੰਦੀਆਂ ਨੇ ਵੱਡੀ ਗਿਣਤੀ ਵਿਚ ਕਾਫ਼ਲਿਆਂ ਸਮੇਤ ਭਾਗ ਲਿਆ। ਇਸ ਸਮੇਂ ਉੱਘੇ ਪੱਤਰਕਾਰ ਗੁਰਦੀਪ ਸਿੰਘ ਮਲਕ, ਇਨਕਲਾਬੀ ਆਗੂ ਕੰਵਲਜੀਤ ਖੰਨਾ, ਉੱਘੇ ਫ਼ਿਲਮਸਾਜ਼ ਅਤੇ ਪੱਤਰਕਾਰ ਜਸਵਿੰਦਰ ਸਿੰਘ ਛਿੰਦਾ ਦੀ ਅਗਵਾਈ ਚ ਵੱਖ ਵੱਖ ਜਥੇਬੰਦੀਆਂ ਦੇ ਤਿੰਨ ਦਰਜਨ ਦੇ ਕਰੀਬ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਤਸਕਰਾਂ, ਪੁਲਿਸ, ਸਿਆਸੀ ਚੋਰੀਆਂ ਅਤੇ ਡਰੱਗ ਇੰਸਪੈਕਟਰਾਂ ਦੇ ਨਾਪਾਕ ਗੱਠਜੋੜ ਨੇ ਬਰਬਾਦ ਕਰ ਦਿੱਤਾ ਹੈ। ਹਰ ਰੋਜ਼ ਜਵਾਨੀ ਸਿਵਿਆਂ ਨੂੰ ਜਾ ਰਹੀ ਹੈ। ਇਸ ਸਮੇਂ ਰਸੂਲਪੁਰ ਮੱਲਾਂ ਦਾ ਖੜਣ ਤੋਂ ਆਤੁਰ ਬਜ਼ੁਰਗ ਨਸ਼ਿਆਂ ਦੀ ਭੇਟ ਚੜੇ ਦੋਨਾਂ ਬੇਟਿਆਂ ਦੀਆਂ ਤਸਵੀਰਾਂ ਸੰਗ ਜਦੋਂ ਪੰਡਾਲ ਚੈ ਉਠ ਕੇ ਖੜਾ ਹੋਇਆ ਤਾਂ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। ਚਾਰ ਘੰਟੇ ਚੱਲੇ ਪ੍ਰਦਰਸ਼ਨ ਦੋਰਾਨ ਨਸ਼ਾ ਤਸਕਰਾਂ, ਪੁਲਿਸ, ਹਾਕਮਾਂ ਅਤੇ ਡਰੱਗ ਇੰਸਪੈਕਟਰਾਂ ਦੇ ਗੱਠਜੋੜ ਨੂੰ ਇਨਾਂ ਮੌਤਾਂ ਲਈ ਜ਼ਿੰਮੇਵਾਰ ਠਹਿਰਾਇਆ। ਵਿਸ਼ਾਲ ਰੈਲੀ ਉਪਰੰਤ ਰੇਲਵੇ ਪੁਲ ਤੱਕ ਵਿਸਾਲ ਰੋਹ ਭਰਪੂਰ ਮੁਜਾਹਰਾ ਕਰਦਿਆਂ ਮੇਨ ਚੌਕ ਵਿੱਚ ਭਗਵੰਤ ਮਾਨ ਦੀ ਅਰਥੀ ਫੂਕੀ ਗਈ। ਬੁਲਾਰਿਆਂ ਚ ਸ਼ਾਮਲ ਸਨ ਸਾਬਕਾ ਵਿਧਾਇਕ ਜਗਰਾਜ ਸਿੰਘ ਜੱਗਾ,ਐਸ ਆਰ ਕਲੇਰ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਬਲਰਾਜ ਸਿੰਘ ਕੋਟੳਮਰਾ, ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਜਸਦੇਵ ਸਿੰਘ ਲਲਤੋਂ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਗੁਰਚਰਨ ਸਿੰਘ ਗਰੇਵਾਲ, ਮਹਿੰਦਰ ਸਿੰਘ ਕਮਾਲਪੁਰਾ, ਗੇਜਾ ਰਾਮ ਬਾਲਮੀਕ, ਪੱਤਰ ਕਾਰ ਸੁਖਵਿੰਦਰ ਸਿੰਘ, ਰਛਪਾਲ ਸਿੰਘ ਗਾਲਬ,ਬਾਬਾ ਸੁਖਦੇਵ ਸਿੰਘ ਨਿਹੰਗ ਸਿੰਘ, ਜਸਵਿੰਦਰ ਸਿੰਘ ਨਿਹੰਗ ਕਾਉਂਕੇ ਖੁਰਦ, ਬੇਟੀ ਸੁਪਰੀਤ ਕੋਰ ਚਕਰ, ਅਰਸ਼ ਦੀਪ ਸਿੰਘ ਕਲੇਰ, ਸਾਬਕਾ ਐਮ ਸੀ ਰਵਿੰਦਰ ਪਾਲ ਸਿੰਘ ਰਾਜੂ , ਅਧਿਆਪਕ ਆਗੂ ਬਲਬੀਰ ਸਿੰਘ ਬਾਸੀ, ਮਜ਼ਦੂਰ ਆਗੂ ਮਦਨ ਸਿੰਘ, ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ, ਸੁਖਦੇਵ ਸਿੰਘ ਮਾਣੂੰਕੇ, ਬਲਵਿੰਦਰ ਸਿੰਘ ਕੋਠੇ ਪੋਨਾ, ਰਛਪਾਲ ਸਿੰਘ ਨਵਾਂ ਡੱਲਾ, ਕਰਮਜੀਤ ਸਿੰਘ ਕਾਉਂਕੇ, ਦੀਦਾਰ ਸਿੰਘ ਮਲਕ, ਰਮੇਸ਼ ਕੁਮਾਰ ਸਹੋਤਾ, ਦੇਵਰਾਜ ਆਦਿ ਹਾਜ਼ਰ ਸਨ।