ਖੇਡਾਂ ਵਤਨ ਪੰਜਾਬ ਦੀਆਂ 2026 -ਰਗਬੀ ਖੇਡ ਲਈ ਟਰਾਇਲ 13 ਅਕਤੂਬਰ ਨੂੰ
ਅਸ਼ੋਕ ਵਰਮਾ
ਬਠਿੰਡਾ, 10 ਅਕਤੂਬਰ 2026 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਸੂਬੇ ਭਰ ਵਿੱਚ ਨੌਜਵਾਨਾਂ ਵੱਲੋਂ ਆਪਣੀ ਖੇਡ ਦੇ ਜੌਹਰ ਦਿਖਾਈ ਜਾ ਰਹੇ ਹਨ।ਇਸੇ ਲੜੀ ਤਹਿਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ. ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਰਾਜ ਪੱਧਰੀ ਖੇਡਾਂ ਰਗਬੀ ਗੇਮ ਦੇ ਟਰਾਇਲ ਜੋ ਪਹਿਲਾਂ 4 ਅਕਤੂਬਰ 2026 ਨੂੰ ਰੱਖੇ ਗਏ ਸੀ, ਵਿੱਚ ਕੁਝ ਖਿਡਾਰੀ ਰਗਬੀ ਗੇਮ ਦੇ ਟਰਾਇਲ ਵਿੱਚ ਭਾਗ ਲੈਣਾ ਚਾਹੁੰਦੇ ਸੀ, ਪਰੰਤੂ ਜਾਣਕਾਰੀ ਤੋਂ ਵਾਂਝੇ ਰਹਿ ਜਾਣ ਕਰਕੇ ਟਰਾਇਲ ਵਿੱਚ ਭਾਗ ਨਹੀ ਲੈ ਸਕੇ ਸਨ। ਉਹਨਾਂ ਖਿਡਾਰੀਆਂ ਵੱਲੋਂ ਵਾਰ-ਵਾਰ ਕੀਤੀ ਜਾ ਰਹੀ ਬੇਨਤੀ ਤਹਿਤ ਟਰਾਇਲ ਹੁਣ 13 ਅਕਤੂਬਰ 2026 (ਮੰਗਲਵਾਰ) ਨੂੰ ਟਰਾਇਲ ਸਵੇਰੇ 9 ਵਜੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿਖੇ ਲਏ ਜਾਣਗੇ। ਉਹਨਾਂ ਰਗਬੀ ਗੇਮ ਦੇ ਖਿਡਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 13 ਅਕਤੂਬਰ ਨੂੰ ਆਪਣੇ ਟਰਾਇਲ ਦੇਣ ਲਈ ਜ਼ਰੂਰ ਪਹੁੰਚਣ।