ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 09 ਅਕਤੂਬਰ, 2026
ਇੰਡੀਆ ਗਠਜੋੜ ਵੱਲੋਂ ਚੋਣ ਕਮਿਸ਼ਨ ਦੀਆਂ ਧਾਂਦਲੀਆਂ, ਜਿਸ ਨਾਲ 13 -14 ਕਰੋੜ ਲੋਕਾਂ ਨੂੰ ਉਹਨਾਂ ਦੇ ਵੋਟ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਗਿਆ ਹੈ, ਦੇ ਖਿਲਾਫ ਚਲਾਏ ਜਾ ਰਹੇ ਦੇਸ਼ ਵਿਆਪੀ ਸੰਘਰਸ਼ ਦੀ ਹਮਾਇਤ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ ਦੀ ਅਗਵਾਈ ਵਿੱਚ ਜਗਤਪੁਰ ਬਘੌਰਾਂ ਵਿਖੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਗਿਆ। ਆਗੂਆਂ ਨੇ ਗਿਆਨੇਸ਼ ਕੁਮਾਰ ਦਾ ਤਰੁੰਤ ਅਸਤੀਫਾ ਲੈਣ ਅਤੇ ਉਸ ਨੂੰ ਦੇਸ਼ ਧਰੋਹ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਪਾਰਟੀ ਦੇ ਜਿਲ੍ਹਾ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਵੋਟਾਂ ਦੀ ਕਥਿਤ ਚੋਰੀ ਅਤੇ ਐੱਸ.ਆਈ.ਆਰ. (SIR) ਪ੍ਰਕਿਰਿਆ ਰਾਹੀਂ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਵੱਡੀ ਗਿਣਤੀ ਵਿੱਚ ਭਾਜਪਾ ਵਿਰੋਧੀ ਵੋਟਰਾਂ ਦੇ ਨਾਮ ਵੋਟਰ ਸੂਚੀਆਂ ਵਿੱਚੋਂ ਕੱਟੇ ਜਾਣ ਦੇ ਵਿਰੋਧ ਵਿੱਚ ਕੀਤਾ ਗਿਆ।
ਇਸ ਮੌਕੇ ਪਾਰਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਐੱਸ.ਆਈ.ਆਰ. ਪ੍ਰਕਿਰਿਆ ਰਾਹੀਂ ਦੇਸ਼ ਦੇ ਲਗਭਗ 14 ਕਰੋੜ ਵੋਟਰਾਂ ਦੇ ਨਾਮ ਕੱਟੇ ਜਾਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਵਿੱਚੋਂ ਨਾਮ ਕੱਟਣ ਦੀ ਪ੍ਰਕਿਰਿਆ ਪਾਰਦਰਸ਼ੀ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਯੋਗ ਵੋਟਰ ਨੂੰ ਉਸ ਦੇ ਵੋਟ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾਣਾ ਚਾਹੀਦਾ।
ਪਾਰਟੀ ਆਗੂਆਂ ਨੇ ਮੰਗ ਕੀਤੀ ਕਿ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਚੋਣਾਂ ਈ ਵੀ ਐਮ ਦੀ ਬਜਾਏ ਬੈਲਟ ਪੇਪਰ ਰਾਹੀਂ ਕਰਵਾਉਣ ਅਤੇ ਵੋਟਰ ਸੂਚੀਆਂ ਵਿੱਚੋਂ ਨਾਮ ਕੱਟੇ ਜਾਣ ਸਬੰਧੀ ਉਠਾਏ ਜਾ ਰਹੇ ਸਵਾਲਾਂ ਦਾ ਸਰਕਾਰ ਵਲੋਂ ਢੁੱਕਵਾਂ ਜਵਾਬ ਦਿੱਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵੋਟ ਦਾ ਅਧਿਕਾਰ ਲੋਕਤੰਤਰ ਦੀ ਬੁਨਿਆਦ ਹੈ ਅਤੇ ਇਸ ਦੀ ਰਾਖੀ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਦੇਸ਼ ਦੇ ਸੰਵਿਧਾਨ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਦੇਸ਼ ਦੀਆਂ ਧਰਮ ਨਿਰਪਖ ਧਿਰਾਂ, ਲੜ ਰਹੇ ਵਿਦਿਆਰਥੀਆਂ ਅਤੇ ਇੰਡੀਆ ਗਠਜੋੜ ਦੀ ਡੱਟ ਕੇ ਮਦਦ ਕੀਤੀ ਜਾਵੇ।
ਇਸ ਸਮੇਂ ਸੋਢੀ ਰਾਮ ਸਾਬਕਾ ਸਰਪੰਚ, ਬਲਿਹਾਰ ਰਾਮ ਸਾਬਕਾ ਪੰਚ, ਸੋਹਣ ਲਾਲ, ਅਸ਼ਨੀ ਕੁਮਾਰ ਸਾਬਕਾ ਪੰਚ, ਕਿਰਨਾ ਸਾਬਕਾ ਪੰਚ, ਰੇਸ਼ਮ ਸਿੰਘ ਸਾਬਕਾ ਪੰਚ, ਦੇਵ ਰਾਜ, ਪਰਮਜੀਤ, ਵਿਜੇ ਦੀਪਕ, ਪਰਮਜੀਤ ਕੌਰ, ਪੁਸ਼ਪਾ ਰਾਣੀ, ਰਾਜੀਵ ਰਾਣੀ, ਜਸਵਿੰਦਰ ਕੌਰ, ਹਰਮੇਸ਼ ਸਿੰਘ, ਅਮਰੀਕ ਰਾਮ, ਅਮਰਜੀਤ, ਸੁਖਵਿੰਦਰ ਰਾਮ, ਕੇਵਲ ਸਿੰਘ, ਭੁਪਿੰਦਰ ਕੁਮਾਰ, ਲਵਪ੍ਰੀਤ, ਮਨਜੀਤ ਰਾਮ, ਸੁਖਵਿੰਦਰ ਕੌਰ, ਪ੍ਰਿਅੰਕਾ, ਸੁਖਜੀਤ ਕੌਰ, ਬਰਿੰਦਰ, ਮਨਜਿੰਦਰ, ਕਿਰਨ ਬਾਲਾ, ਬੰਸੋ, ਸੀਲੋ, ਕਸ਼ਮੀਰ ਕੌਰ ਪੰਚ, ਭੁਪਿੰਦਰ ਕੁਮਾਰ, ਨਰੇਸ਼ ਕੁਮਾਰ ਠੇਕੇਦਾਰ, ਬੂਟਾ ਰਾਮ ਆਦਿ ਹਾਜ਼ਰ ਸਨ।