ਸਨਾਤਨ ਜਾਗਰਨ ਮੰਚ ਨੇ ਜਨਮ ਅਸ਼ਟਮੀ ਸਮਾਗਮ ਸਬੰਧੀ ਬੈਠਕ ਕੀਤੀ
ਸਮਾਗਮ ਮਨਾਉਣ ਦੀਆਂ ਤਿਆਰੀਆਂ ਮੁਕੰਮਲ
ਰੋਹਿਤ ਗੁਪਤਾ
ਗੁਰਦਾਸਪੁਰ 23 ਅਗਸਤ
ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਚਾਰ ਸਤੰਬਰ ਨੂੰ ਮਨਾਏ ਜਾ ਰਹੇ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਇਕ ਵਿਸ਼ੇਸ਼ ਬੈਠਕ ਸਥਾਨਕ ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਵਿਖੇ ਕੀਤੀ ਗਈ। ਬੈਠਕ ਵਿੱਚ ਚੇਤਨਾ ਮੰਚ ਦੇ ਅਹੁਦੇਦਾਰਾਂ ਵੱਲੋਂ ਸ਼ਿਰਕਤ ਕੀਤੀ ਗਈ।
ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਦੱਸਿਆ ਕਿ ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਹਰ ਸਾਲ ਆਪਣੇ ਧਾਰਮਿਕ ਵਿਰਸੇ ਦੀ ਝਲਕ ਦਰਸ਼ਾਉਂਦਾ ਜਨਮ ਅੱਸਟਮੀ ਦਾ ਤਿਆਰ ਵੱਖ ਢੰਗ ਨਾਲ ਮਨਾਇਆ ਜਾਂਦਾ ਹੈ ਤੇ ਇਸ ਸਾਲ ਵੀ ਕੱਦਾਂ ਵਾਲੀ ਮੰਡੀ ਵਿੱਚ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਇਹ ਤਿਉਹਾਰ ਮਨਾਇਆ ਜਾਏਗਾ । ਸਮਾਗਮ ਦੀ ਵਿਸ਼ੇਸ਼ਤਾ ਇਹ ਹੋਏਗੀ ਕਿ ਇਹ ਤਿਉਹਾਰ ਪੂਰੀ ਤਰ੍ਹਾਂ ਨਾਲ ਧਾਰਮਿਕ ਰੰਗਤ ਨਾਲ ਰੰਗਿਆ ਹੋਏਗਾ ਅਤੇ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਜਾਂ ਤਮਾਸ਼ਬੀਨੀ ਇੱਥੇ ਨਹੀਂ ਹੋਵੇਗੀ। ਇਸ ਦੇ ਲਈ ਅੱਜ ਦੀ ਬੈਠਕ ਵਿੱਚ ਅਹੁਦੇਦਾਰਾਂ ਨੂੰ ਉਹਨਾਂ ਦੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ ।ਗੰਡੋਤਰਾ ਨੇ ਦੱਸਿਆ ਕਿ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸ਼ਹਿਰ ਦੇ ਤਮਾਮ ਸਕੂਲਾਂ ਦੇ ਪ੍ਰਬੰਧਕਾਂ ਅਤੇ ਧਾਰਮਿਕ , ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨਾਲ ਸੰਪਰਕ ਕੀਤਾ ਜਾ ਚੁੱਕਿਆ ਹੈ ਤਾਂ ਜੋ ਉਹ ਬੱਚਿਆਂ ਦੀਆਂ ਵਿਸ਼ੇਸ਼ ਧਾਰਮਿਕ ਪੇਸ਼ਕਾਰੀਆਂ ਤੇ ਤਿਆਰ ਕਰਵਾ ਸਕਣ ਅਤੇ ਸਮਾਗਮ ਨੂੰ ਵੱਧ ਤੋਂ ਵੱਧ ਆਕਰਸ਼ਕ ਬਣਾਇਆ ਜਾ ਸਕੇ । ਇਸ ਦੇ ਨਾਲ ਹੀ ਵੱਖ-ਵੱਖ ਖੇਤਰਾਂ ਵਿੱਚ ਕੁਝ ਵੱਖਰਾ ਕਰਨ ਵਾਲੀਆਂ ਸ਼ਖਸੀਅਤਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ।
ਇਸ ਮੌਕੇ ਅਸ਼ੋਕ ਕੁਮਾਰ, ਮਮਤਾ ਗੋਇਲ, ਜੁਗਲ ਕਿਸ਼ੋਰ, ਰਮੇਸ਼ ਸਲਹੋਤਰਾ, ਪਰਦੀਪ ਮਹਾਜਨ, ਲਲਿਤ ਅਗਰਵਾਲ, ਰਿੰਕੂ ਮਹਾਜਨ, ਮਨੂ ਅਗਰਵਾਲ, ਸੰਜੂ ਮਹਾਜਨ, ਵਿਸ਼ਾਲ ਅਗਰਵਾਲ, ਵਿਕਾਸ ਮਹਾਜਨ, ਭਰਤ ਗਾਬਾ, ਜਲਜ ਅਰੋੜਾ, ਅਮਿਤ ਭੰਡਾਰੀ, ਤ੍ਰਿਭਵਨ ਮਹਾਜਨ, ਕਰਨ ਗੁਪਤਾ ਰਕੇਸ਼ ਕੁਮਾਰ,ਅਭੈ ਮਹਾਜਨ, ਅਨਮੋਲ ਸ਼ਰਮਾ, ਹੀਰੋ ਮਹਾਜਨ, ਸੋਨੀਆ, ਰੋਸ਼ਨੀ, ਪਰਮਜੀਤ, ਰੋਹਿਤ ਸਲਹੋਤਰਾ, ਸ਼ਿਵਮ ਮਹਾਜਨ, ਨੀਰਜ ਸ਼ਰਮਾ, ਅਨਿਲ ਰੈਨਾ, ਹਰੀ ਓਮ, ਸ਼ੁਬਮ, ਰਾਧੇ ਰਾਧੇ ਪੰਡਿਤ ਆਦਿ ਹਾਜ਼ਰ ਸਨ।