ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਹੜਤਾਲ ਜਾਰੀ
ਐਤਵਾਰ ਨੂੰ ਵੀ ਰਹੀ ਜਾਰੀ ਵੱਡੀ ਗਿਣਤੀ ਵਿੱਚ ਪਹੁੰਚੇ ਕਰਮਚਾਰੀ
ਦੀਪਕ ਜੈਨ
ਜਗਰਾਉਂ 12-ਜੁਲਾਈ-2026
ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਉਂ ਵਿਖੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਦੌਰਾਨ ਛੁੱਟੀ ਵਾਲੇ ਦਿਨ ਐਤਵਾਰ ਨੂੰ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਖਾਮੋਸ਼ੀ ਤੋੜੀਏ। ਬਹੁਤ ਹੋ ਗਿਆ ਧੋਖਾ, ਬਹੁਤ ਹੋ ਗਈ ਉਡੀਕ। ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ, ਪਰ ਅੱਜ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕੱਚੇ ਮੁਲਾਜ਼ਮ ਅੱਜ ਵੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਘੱਟ ਤਨਖਾਹਾਂ ‘ਤੇ ਮਜ਼ਬੂਰ ਹਨ, ਤੇ ਉਹਨਾਂ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ। ਕੀ ਅਸੀਂ ਇਸ ਨਾਇਨਸਾਫੀ ਨੂੰ ਹੋਰ ਸਹਿਣਾ ਹੈ ਜਾਂ ਨਹੀਂ। ਅਸੀਂ ਆਪਣਾ ਹੱਕ ਲੈ ਕੇ ਰਹਾਂਗੇ! ਸਾਡੀ ਸਪਸ਼ਟ ਮੰਗ ਹੈ—ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ । ਠੇਕੇਦਾਰੀ ਪ੍ਰਣਾਲੀ ਨੂੰ ਖਤਮ ਕੀਤਾ ਜਾਵੇ । ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ!ESI ਅਤੇ EPF ਲਾਗੂ ਕੀਤਾ ਜਾਵੇ!
ਜ਼ੇਕਰ ਸਰਕਾਰ ਅਜੇ ਵੀ ਨਾ ਜਾਗੀ, ਤਾਂ ਇਹ ਸੰਘਰਸ਼ ਰੁਕਣ ਵਾਲਾ ਨਹੀਂ। ਅਸੀਂ ਸੜਕਾਂ ‘ਤੇ ਉਤਰਾਂਗੇ, ਆਪਣੀ ਆਵਾਜ਼ ਬੁਲੰਦ ਕਰਾਂਗੇ, ਅਤੇ ਆਪਣੇ ਹੱਕਾਂ ਲਈ ਅੰਤ ਤੱਕ ਲੜਾਂਗੇ । ਯਾਦ ਰੱਖੋ—ਜਦੋਂ ਮਜ਼ਦੂਰ ਜਾਗਦਾ ਹੈ, ਤਖ਼ਤ ਹਿਲ ਜਾਂਦੇ ਹਨ।
ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਸਰਪ੍ਰਸਤ ਪ੍ਰਦੀਪ ਕੁਮਾਰ ਸੈਕਟਰੀ ਰਜਿੰਦਰ ਕੁਮਾਰ ਵਾਇਸ ਪ੍ਰਧਾਨ ਸਨੀ ਸੁੰਦਰ ਸੁਰਜੀਤ ਸਿੰਘ ਭਾਗਾ ਸਨਦੀਪ ਕੁਮਾਰ ਭੂਸ਼ਨ ਗਿੱਲ ਸੁਖਵਿੰਦਰ ਸਿੰਘ ਖੌਸਲਾ ਸੀਵਰਮੈਨ ਯੂਨੀਅਨ ਪ੍ਰਧਾਨ ਰਾਜ ਕੁਮਾਰ ਵਾਇਸ ਪ੍ਰਧਾਨ ਬਲਵਿੰਦਰ ਕਲਿਆਣ ਪ੍ਰਧਾਨ ਲਖਵੀਰ ਸਿੰਘ ਡਿੰਪਲ ਕੁਮਾਰ ਪ੍ਰਧਾਨ ਪੰਪ ਓਪਰੇਟਰ ਸੁਖਦੇਵ ਸਿੰਘ ਅਤੇ ਸਮੂਹ ਮਿਉਂਸਪਲ ਕਾਮੇਂ ਹਾਜ਼ਰ ਰਹੇ।