ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਬੱਲ੍ਹੋ ਦੀ ਲਾਇਬਰੇਰੀ ਇੱਕ ਮਿਸਾਲ -ਚੇਅਰਮੈਨ ਨਵਦੀਪ ਸਿੰਘ ਜੀਦਾ
ਚੇਅਰਮੈਨ ਨੇ ਤਰਨਜੋਤ ਵੈਲਫੇਅਰ ਸੁਸਾਇਟੀ ਤੇ ਪੰਚਾਇਤ ਦੇ ਕੰਮਾਂ ਦੀ ਕੀਤੀ ਸ਼ਲਾਘਾ
ਅਸ਼ੋਕ ਵਰਮਾ
ਰਾਮਪੁਰਾ ਫੂਲ, 19 ਅਪ੍ਰੈਲ 2056 : ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਨੋਜਵਾਨੀ ਨੂੰ ਸਹੀ ਸੇਧ ਦੇਣ ਦੇਣ ਦੇ ਮਕਸਦ ਨਾਲ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੀ ਲੜੀ ਤਹਿਤ ਸੂਗਰਫੈਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਪਿੰਡ ਬੱਲ੍ਹੋ ਵਿਖੇ ਪਹੁੰਚੇ ਅਤੇ ਲਾਈਬਰੇਰੀ ਦਾ ਦੌਰਾ ਕੀਤਾ।
ਯੂਥ ਲਾਇਬਰੇਰੀ ਦੇ ਸੁਚੱਜੇ ਪ੍ਰਬੰਧਾਂ ਨੂੰ ਵੇਖਦਿਆਂ ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਅਜਿਹੇ ਉਪਰਾਲੇ ਸਮੇ ਦੀ ਮੁੱਖ ਲੋੜ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜ ਕੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋ ਦੂਰ ਰੱਖਿਆ ਜਾ ਸਕੇ | ਉਹਨਾਂ ਨੇ ਤਰਨਜੋਤ ਵੈਲਫੇਅਰ ਸੁਸਾਇਟੀ ਅਤੇ ਗਰਾਮ ਪੰਚਾਇਤ ਵੱਲੋ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦੀ ਭਰਭੂਰ ਸਲਾਘਾ ਕਰਦਿਆਂ ਕਿਹਾ ਕਿ ਜੇਕਰ ਹਰ ਪਿੰਡ ਦੀ ਪੰਚਾਇਤ ਅਤੇ ਸਥਾਨਕ ਸੰਸਥਾਵਾਂ ਇਸੇ ਤਰਾਂ ਤਨਦੇਹੀ ਨਾਲ ਕੰਮ ਕਰਨ ਤਾਂ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲਣ ਵਿੱਚ ਦੇਰ ਨਹੀ ਲੱਗੇਗੀ | ਚੇਅਰਮੈਨ ਜੀਦਾ ਨੇ ਪੰਜਾਬ ਸਰਕਾਰ ਤਰਫੋ ਪਿੰਡਾਂ ਵਿੱਚ ਖੋਲੀਆਂ ਗਈਆਂ ਲਾਇਬਰੇਰੀਆਂ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਵੱਲ ਵੱਡਾ ਕਦਮ ਹਨ ਅਤੇ ਨੋਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਪ੍ਰੇਰਿਤ ਕਰਦੀਆਂ ਹਨ |
ਇਸ ਮੌਕੇ ਤਰਨਜੋਤ ਵੈਲਫੇਅਰ ਸੁਸਾਇਟੀ ਬੱਲ੍ਹੋ ਦੇ ਪ੍ਰਬੰਧਕਾਂ ਵੱਲੋ ਚੇਅਰਮੈਨ ਨਵਦੀਪ ਸਿੰਘ ਜੀਦਾ ਨੂੰ ਸਨਮਾਨਿਤ ਕੀਤਾ ਗਿਆ। ਸਲਾਹਕਾਰ ਭੁਪਿੰਦਰ ਸਿੰਘ ਜਟਾਣਾ ਨੇ ਚੇਅਰਮੈਨ ਨਵਦੀਪ ਸਿੰਘ ਜੀਦਾ ਨੂੰ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਭੱਵਿਖ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ | ਲਾਇਬਰੇਰੀ ਦੇ ਪਾਠਕਾਂ ਲਈ ਚਲਾਈਆਂ ਜਾ ਰਹੀਆ ਸਕੀਮਾਂ ਦਾ ਵਿਸ਼ੇਸ਼ ਜਿਕਰ ਕੀਤਾ ਗਿਆ | ਇਸ ਮੋਕੇ ਡਾਕਟਰ ਰਾਘਵ ਸ਼ਰਮਾ ਲਾਇਬਰੇਰੀਅਨ ਰਾਜਵਿੰਦਰ ਕੌਰ ਕੰਪਿਊਟਰ ਟੀਚਰ ਰਸਪ੍ਰੀਤ ਸਿੰਘ ਅਤੇ ਪਿੰਡ ਦੇ ਪਤਵੰਤੇ ਸੱਜਣ ਤੇ ਸੁਸਾਇਟੀ ਦੇ ਮੈਬਰ ਹਾਜਰ ਸਨ |