ਪਰਸ਼ੂਰਾਮ ਜੈਯੰਤੀ ਮੌਕੇ ਦੋਸਤ ਵੈਲਫੇਅਰ ਸੁਸਾਇਟੀ ਨੇ ਲਾਇਆ ਮੁਫ਼ਤ ਮੁਢਲੀ ਸਹਾਇਤਾ ਤੇ ਸਿਹਤ ਜਾਂਚ ਕੈਂਪ
ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2026 :ਭਗਵਾਨ ਪਰਸ਼ੂਰਾਮ ਜੈਯੰਤੀ ਮੌਕੇ ਦੋਸਤ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਨੇ ਸ਼ਰਧਾਲੂਆਂ ਦੀ ਸੇਵਾ ਲਈ ਪ੍ਰਧਾਨ ਰਮੇਸ਼ ਕੁਮਾਰ ਗਰਗ ਦੀ ਅਗਵਾਈ ਹੇਠ ਮੰਦਰ ਸ਼੍ਰੀ ਬਾਲਾ ਜੀ ਨੈਸ਼ਨਲ ਕਲੋਨੀ ਬਠਿੰਡਾ ਵਿਖੇ ਮੁਫ਼ਤ ਮੁਢਲੀ ਸਹਾਇਤਾ ਅਤੇ ਸਿਹਤ ਜਾਂਚ ਕੈਂਪ ਲਾਇਆ । ਇਸ ਮੌਕੇ ਫਾਰਮਾਸਿਸਟ ਮਨਦੀਪ ਕੁਮਾਰ, ਅਸ਼ੋਕ ਬਾਲਿਆਂਵਾਲੀ ਤੇ ਰਾਜਿੰਦਰ ਸਿੰਗਲਾ ਦੀ ਦੇਖਰੇੇਖ ਹੇਠ ਲਗਭਗ 800 ਸ਼ਰਧਾਲੂਆਂ ਦਾ ਮੈਡੀਕਲ ਚੈੱਕਅੱਪ ਕੀਤਾ ਗਿਆ ਜਦਕਿ ਕਈਆਂ ਨੂੰ ਲੋੜ ਪੈਣ ’ਤੇ ਮੌਕੇ ’ਤੇ ਹੀ ਮੱਲ੍ਹਮ ਪੱਟੀ ਤੋਂ ਇਲਾਵਾ ਮੁੱਢਲੀ ਮੈਡੀਕਲ ਸਹਾਇਤਾ ਵੀ ਦਿੱਤੀ ਗਈ। ਕੈਂਪ ਬਾਰੇੇ ਜਾਣਕਾਰੀ ਦਿੰਦਿਆਂ ਪ੍ਰਧਾਨ ਗਰਗ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹਰ ਸਾਲ ਪਰਸ਼ੂਰਾਮ ਜੈਯੰਤੀ ਮੌਕੇ ਮੈਡੀਕਲ ਕੈਂਪ ਲਾਇਆ ਜਾਂਦਾ ਹੈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਸੁਸਾਇਟੀ ਲਗਭਗ ਤਿੰਨ ਦਹਾਕਿਆਂ ਤੋਂ ਲੋਕ ਹਿੱਤ ਵਿੱਚ ਕੰਮ ਕਰ ਰਹੀ ਹੈ। ਪਿਛਲੇ ਦਿਨੀਂ ਪੰਜਾਬ ’ਚ ਆਏ ਹੜ੍ਹਾਂ ਮੌਕੇ ਸੁਸਾਇਟੀ ਦੇ ਕਾਰਜਕਰਤਾਵਾਂ ਵੱਲੋਂ ਫਾਜਿਲਕਾ ਵਿਖੇ ਸਥਾਨਕ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਹੜ੍ਹ ਪੀੜ੍ਹਤਾਂ ਦੇ ਘਰ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਲੋੜਵੰਦ ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਅਤੇ ਉਨ੍ਹਾਂ ਦੀ ਫੀਸ ਦਾ ਪ੍ਰਬੰਧ ਵੀ ਕੀਤਾ ਗਿਆ। ਉਨ੍ਹਾਂ ਸੁਸਾਇਟੀ ਵੱਲੋਂ ਮੇਲਾ ਮਾਈਸਰਖਾਨਾ ਵਿਖੇੇ ਮਾਤਾ ਦੇ ਨਵਰਾਤਰਿਆਂ ਮੌਕੇ ਸਾਲ ’ਚ ਦੋ ਵਾਰ ਲਗਾਏ ਜਾਣ ਵਾਲੇ ਮੈਡੀਕਲ ਚੈੱਕਅੱਪ ਕੈਂਪ ਅਤੇ ਦਿੱਤੀ ਜਾਂਦੀ ਐਂਬੂਲੈਂਸ ਦੀ ਸਹਾਇਤਾ ਦੀ ਗੱਲ ਵੀ ਰੱਖੀ। ਅੱਜ ਦੇ ਕੈਂਪ ਦੌਰਾਨ ਸੁਸਾਇਟੀ ਦੇ ਕਾਰਜਕਰਤਾ ਅਨਿਲ ਕੁਮਾਰ, ਰਮਣੀਕ ਵਾਲੀਆ, ਰਾਕੇਸ਼ ਗੋਇਲ, ਲਵਲੀਨ ਸਚਦੇਵਾ, ਅਨੂਪ ਗਰਗ, ਪ੍ਰੇਮ ਕੁਮਾਰ ਗਰਗ ਪ੍ਰਧਾਨ ਸਨਾਤਨ ਧਰਮ ਮਹਾਂਵੀਰ ਦਲ ਬਠਿੰਡਾ, ਅਸ਼ੋਕ ਕਾਂਸਲ ਅਤੇ ਸੋਮ ਨਾਥ ਦਾ ਵਿਸ਼ੇਸ਼ ਸਹਿਯੋਗ ਰਿਹਾ।
Click to Follow Babushahi Facebook page →