ਭਾਰਤ ਸਕਾਊਟਸ ਅਤੇ ਗਾਈਡਜ਼ ਦੀਆਂ ਗਤੀਵਿਧੀਆਂ ਵਿੱਚ ਫਿਰੋਜ਼ਪੁਰ ਨੇ ਜਿੱਤੀ ਰੋਲਿੰਗ ਟਰੋਫੀ
*ਸਟੇਟ ਚੀਫ ਕਮਿਸ਼ਨਰ ਰੋਲਿੰਗ ਟਰਾਫੀ ਫਿਰੋਜ਼ਪੁਰ ਨੇ ਪੰਜਾਬ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ*
ਪ੍ਰਮੋਦ ਭਾਰਤੀ
ਫਿਰੋਜ਼ਪੁਰ 18 ਅਪ੍ਰੈਲ, 2026
ਸਕਾਟਿੰਗ ਦੇ ਖੇਤਰ ਵਿੱਚ ਸਟੇਟ ਚੀਫ ਕਮਿਸ਼ਨਰ ਰੋਲਿੰਗ ਟਰੋਫੀ ਜਿੱਤ ਪਹੁੰਚੀ ਜ਼ਿਲਾ ਫਿਰੋਜ਼ਪੁਰ ਦੀ ਟੀਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਫਿਰੋਜ਼ਪੁਰ ਵਿਖੇ ਮਾਨਯੋਗ ਏਡੀਸੀ ਜਰਨਲ ਅਮਨਦੀਪ ਕੌਰ ਆਈਏਐਸ ਵੱਲੋਂ ਮੁਬਾਰਕਬਾਦ ਦਿੱਤੀ। ਇਸ ਮੌਕੇ ਮਨੀਲਾ ਅਰੋੜਾ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ, ਅਤੇ ਸੁਨੀਤਾ ਰਾਣੀ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ ਇਸ ਟਰੋਫੀ ਸਬੰਧੀ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਸੁਖਵਿੰਦਰ ਸਿੰਘ ਜ਼ਿਲ੍ਾ ਸਕੱਤਰ ਸਕਾਊਟ ਨੇ ਦੱਸਿਆ ਭਾਰਤ ਸਕਾਊਟ ਅਤੇ ਗਾਈਡਜ਼ ਪੰਜਾਬ ਦੀ ਸਾਲਾਨਾ ਡੀ.ਓ.ਸੀ., ਡੀ.ਟੀ.ਸੀ. ਅਤੇ ਜ਼ਿਲ੍ਹਾ ਸਕੱਤਰ ਦੀ ਮੀਟਿੰਗ ਸਰਕਾਰੀ ਯੂਥ ਹੋਸਟਲ ਡਲਹੌਜ਼ੀ ਵਿਖੇ ਉਂਕਾਰ ਸਿੰਘ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ ਪੰਜਾਬ ਦੇ ਪ੍ਰਬੰਧਨ ਹੇਠ ਹੋਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਟੇਟ ਚੀਫ਼ ਕਮਿਸ਼ਨਰ ਡਾ. ਸੁਖਬੀਰ ਸਿੰਘ ਬੱਲ ਅਤੇ ਸਟੇਟ ਟੀਮ ਦੇ ਸਮੁੱਚੇ ਮੈਂਬਰਾਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਪਿਛਲੇ ਸਾਲ ਦੀਆਂ ਗਤੀਵਿਧੀਆਂ ਦਾ ਲੇਖਾ ਜੋਖਾ ਅਤੇ ਆਉਣ ਵਾਲੇ ਸਾਲ ਦੀਆਂ ਗਤੀਵਿਧੀਆਂ ਬਾਰੇ ਰੋਡ ਮੈਪ ਤਿਆਰ ਕੀਤਾ ਗਿਆ ।
ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰਾਂ ਵੱਲੋ ਆਪਣੇ ਜ਼ਿਲ੍ਹੇ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਗਈ ।
ਇਸ ਮੌਕੇ ਪਿਛਲੇ ਸਾਲ ਤੋਂ ਸ਼ੁਰੂ ਕੀਤੀਆਂ ਗਈਆ 2 ਰੋਲਿੰਗ ਟਰਾਫੀਆਂ ਵਿੱਚੋਂ ਸਟੇਟ ਚੀਫ਼ ਕਮਿਸ਼ਨਰ ਟਰਾਫੀ ਵਿੱਚ ਪੂਰੇ ਪੰਜਾਬ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਵਾਰ ਦੀ ਸਟੇਟ ਟਰਾਫੀ ਲਈ ਫਿਰੋਜ਼ਪੁਰ ਜ਼ਿਲ੍ਹੇ ਨੇ ਬਿਹਤਰ ਪ੍ਰਦਰਸ਼ਨ ਕਰਦਿਆਂ ਤੋਂ 72.88% ਅੰਕ ਨਾਲ ਸਟੇਟ ਟਰਾਫੀ ਤੇ ਆਪਣਾ ਨਾਮ ਦਰਜ ਕਰਾਇਆ ਇਸ ਜਿੱਤ ਦਾ ਸਿਹਰਾ ਸਮੁੱਚੀ ਭਾਰਤ ਸਕਾਊਟਸ ਅਤੇ ਗਾਈਡਜ਼ ਫਿਰੋਜ਼ਪੁਰ ਦੀ ਮਿਹਨਤੀ ਟੀਮ ਨੂੰ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਟੀਮ ਵਿੱਚ ਚਰਨਜੀਤ ਸਿੰਘ ਚਹਿਲ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ (ਸਕਾਊਟ), ਸਰਬਜੀਤ ਕੌਰ ਜਿਲਾ ਔਰਗਨਾਈਜ਼ਿੰਗ ਕਮਿਸ਼ਨਰ ਗਾਈਡ ਜਸਵਿੰਦਰ ਪਾਲ ਸਿੰਘ ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ (ਕੱਬ), ਜਸਵੀਰ ਸਿੰਘ, ਵਿਪਨ ਕੁਮਾਰ ਲੋਟਾ ਰਾਜਦੀਪ ਸਿੰਘ, ਨਵਨੀਤ ਕੌਰ, ਅਨਿਲ ਕੁਮਾਰ, ਸੁਖਵਿੰਦਰ ਸਿੰਘ, ਮੈਡਮ ਸ਼ਾਲੂ, ਵੀਰਪਾਲ ਕੌਰ, ਰਸਪਾਲ ਸਿੰਘ,ਅਮਨ ਸ਼ਰਮਾ, ਭੁਪਿੰਦਰ ਕੌਰ ਆਦਿ ਹਾਜ਼ਰ ਸਨ।ਇਸ ਮਾਣ ਮੱਤੀ ਪ੍ਰਾਪਤੀ ਲਈ ਮਨੀਲਾ ਅਰੋੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸੁਨੀਤਾ ਰਾਣੀਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਫਿਰੋਜ਼ਪੁਰ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ।