ਖੂਨਦਾਨ ਕੈਂਪ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 29 ਮਾਰਚ 2026 : ਭਾਰਤ ਵਿਕਾਸ ਪਰਿਸ਼ਦ ਸਰਹਿੰਦ ਵੱਲੋਂ ਅੱਜ ਅਸ਼ੋਕਾ ਸਕੂਲ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ , ਇਸ ਮੌਕੇ ਮੁੱਖ ਮਹਿਮਾਨ ਸਮਾਜ ਸੇਵੀ ਹਰਪਾਲ ਸਿੰਘ ਬੇਦੀ ਨੇ ਭਾਰਤ ਮਾਂ ਦੀ ਫੋਟੋ ਅੱਗੇ ਜੋਤ ਜਗਾ ਕੇ ਅਤੇ ਫ਼ੁੱਲ ਭੇਂਟ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਉਨਾਂ ਪਰਿਸ਼ਦ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ , ਇਸ ਨਾਲ ਤੁਸੀਂ ਕਿਸੇ ਦੀ ਜਿੰਦਗੀ ਬਚਾ ਸਕਦੇ ਹੋ ਅਤੇ ਪੂਰਾ ਪਰਿਵਾਰ ਖੁਸ਼ਹਾਲ ਕਰ ਸਕਦੇ ਹੋ , ਅਜਿਹੀ ਕੈਂਪ ਹਮੇਸ਼ਾ ਲਗਦੇ ਰਹਿਣੇ ਚਾਹੀਦੇ ਹਨ , ਸੰਸਥਾ ਦੇ ਪ੍ਰਧਾਨ ਹਰਵਿੰਦਰ ਵਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਰਿਸ਼ਦ ਸਮਾਜ ਸੇਵਾ ਅਤੇ ਦੇਸ਼ ਸੇਵਾ ਦੇ ਵੱਖ ਵੱਖ ਪ੍ਰੋਜੈਕਟ ਲਗਾਉਂਦੀ ਰਹਿੰਦੀ ਹੈ , ਪਰਿਸ਼ਦ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਸੰਸਥਾ ਵੱਲੋਂ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ , ਉਨ੍ਹਾਂ ਕਿਹਾ ਅੱਜ ਦਾ ਕੈਂਪ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਹੈ , ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਡਾਕਟਰ ਪ੍ਰਵੀਨ ਕੌਰ ਦੀ ਅਗਵਾਈ ਹੇਠ ਅੱਜ 50 ਯੂਨਿਟ ਖੂਨ ਇਕੱਤਰ ਕੀਤਾ ਗਿਆ , ਇਸ ਮੌਕੇ ਰਾਜੇਸ਼ ਧੀਮਾਨ, ਵਿਵੇਕ ਸ਼ਰਮਾ,ਹਰੀਸ਼ ਜੈਨ ,ਵਰੁਨ ਸੂਦ ,ਰੋਹਿਤ ਸ਼ਰਮਾ ,ਸੁਮੀਤ ਮੋਦੀ ਰਾਜੇਸ਼ ਗਰਗ, ਮੁਨੀਸ਼ ਵਰਮਾ,ਅਰਵਿੰਦ ਵਰਮਾ,ਅਨੁਜ ਜਿੰਦਲ, ਨਰਿੰਦਰ ਰਾਣਾ,ਧਰੁਵ ਗਰਗ,ਸੁਮੰਤ,ਕਰਨ ਸਹਿਦੇਵ,ਮੁਨੀਸ਼ ਮਾਂਗੀ ,ਆਨੰਦ ਮੋਹਨ,ਕਰਨੈਲ,ਮੋਹਿਤ ਅਰੋੜਾ,ਅਮਰਜੀਤ ਪਾਲ,ਯੋਗੇਸ਼ ਬਿੰਬਰਾ ,ਰਾਜੇਸ਼ ਉੱਪਲ,ਪਵਨ ਕਾਲੜਾ ,ਨਰਿੰਦਰ ਪੁਰੀ ,ਆਸ਼ੂਤੋਸ਼ ਬਾਤਿਸ਼,ਜਸਵਿੰਦਰ ਧੀਮਾਨ,ਕ੍ਰਿਸ਼ ਜਿੰਦਲ,ਅਨਿਲ,ਦਿਨੇਸ਼,ਦੀਪਨ,ਅਤੁਲ ਅਤੇ ਸੀਪਾ ਸੂਦ ਹਾਜ਼ਰ ਸਨ