ਪਿੰਡ ਧਤੋਂਦਾ ਵਿਖੇ ਈਸ਼ਰ ਪ੍ਰੀਤ ਸਿੰਘ ਵੱਲੋਂ ਮੀਟਿੰਗ ਕੀਤੇ ਜਾਣ ਦਾ ਦੇ ਵੱਖ ਵੱਖ ਦ੍ਰਿਸ਼
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 29 ਮਾਰਚ 2026 : ਕਾਂਗਰਸ ਪਾਰਟੀ ਵਿੱਚ ਵਰਕਰਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਂਦਾ ਹੈ , ਇਸ ਲਈ ਵੱਡੇ ਪੱਧਰ ਤੇ ਨੌਜਵਾਨ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ , ਇਹ ਪ੍ਰਗਟਾਵਾ ਐਨ ਐਸ ਯੂ ਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਪਿੰਡ ਤਧੌਦਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ,ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਆਪ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀਆਂ ਲੂੰਬੜ ਚਾਲਾ ਨੂੰ ਸਮਝ ਚੁੱਕੇ ਹਨ , ਇਸ ਲਈ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬੇਸਬਰੀ ਦਾ ਇੰਤਜ਼ਾਰ ਕਰ ਰਹੇ ਹਨ, ਤਾਂ ਜੋ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ , ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਧਰਮ ਨਿਰਪੱਖ ਪਾਰਟੀ ਹੈ , ਜਿਲਾ ਫਤਿਹਗੜ੍ਹ ਸਾਹਿਬ ਦਾ ਵਿਕਾਸ ਕਾਂਗਰਸ ਪਾਰਟੀ ਵੇਲੇ ਹੀ ਹੋਇਆ ਹੈ , ਫਤਿਹਗੜ੍ਹ ਸਾਹਿਬ ਨੂੰ ਜਿਲ੍ਹਾ ਕਾਂਗਰਸ ਪਾਰਟੀ ਨੇ ਬਣਾਇਆ ਸੀ , ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ ਖੇੜਾ, ਚਾਰ ਯਾਦਗਾਰੀ ਗੇਟ ਅਤੇ ਹੋਰ ਵੀ ਜਿਨਾਂ ਵਿਕਾਸ ਹੋਇਆ ਹੈ ਕਾਂਗਰਸ ਦੇ ਰਾਜ ਵਿੱਚ ਹੀ ਹੋਇਆ ਹੈ
ਉਹਨਾਂ ਕਿਹਾ ਕਿ ਪਿੰਡਾਂ ਵਿੱਚ ਕਾਂਗਰਸ ਪਾਰਟੀ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ , ਇਸ ਮੌਕੇ ਪਿੰਡ ਵਾਸੀਆਂ ਵੱਲੋਂ ਈਸ਼ਰਪ੍ਰੀਤ ਸਿੰਘ ਨੂੰ ਸਿਰ ਉਪਾਏ ਭੇਟ ਕਰਕੇ ਸਨਮਾਨਿਤ ਕੀਤਾ ਗਿਆ , ਇਸ ਮੌਕੇ ਸੁਰਿੰਦਰ ਸਿੰਘ ਧਤੌਂਦਾ ਜਰਨਲ ਸਕੱਤਰ ਪੰਜਾਬ ਪ੍ਰਾਈਵੇਟ ਸਕੂਲ, ਹਰਦੀਪ ਸਿੰਘ ਦੀਪ, ਸਤਵਿੰਦਰ ਸਿੰਘ, ਵਰਿੰਦਰ ਸਿੰਘ, ਸਾਬਕਾ ਸਰਪੰਚ ਦਰਬਾਰਾ ਸਿੰਘ, ਜਗਜੀਵਨ ਸਿੰਘ, ਰਾਜਵਿੰਦਰ ਸਿੰਘ ਖਾਲਸਾ, ਸਾਬਕਾ ਬਲਾਕ ਸੰਮਤੀ ਮੈਂਬਰ ਬਿੱਟਾ ਜੀ, ਨੀਟਾ ਬਾਲਪੁਰ ਤੇ ਸੇਵਾ ਸਿੰਘ ਚਣੋਂ , ਦਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਟਿਵਾਣਾ, ਬਲਵਿੰਦਰ ਸਿੰਘ ਮਾਵੀ, ਆਇਰਨ ਮਾਵੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ