ਚੋਣ ਵਾਅਦੇ ਯਾਦ ਕਰਵਾਉਣ ਲਈ ਬਟਾਲਾ ਵਿਖੇ ਰੋਸ ਰੈਲੀ ਕਰਨਗੀਆਂ ਆਸ਼ਾ ਵਰਕਰਾਂ
ਰੋਹਿਤ ਗੁਪਤਾ
ਗੁਰਦਾਸਪੁਰ 23 ਫਰਵਰੀ ਡੈਮੋਕ੍ਰੇਟਿਕ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਗੁਰਦਾਸਪੁਰ ਵਲੋਂ ਮਾਣ ਭੱਤਾ ਮੋਰਚੇ ਦੇ ਸੱਦੇ ਤੇ ਪਹਿਲੀ ਮਾਰਚ ਨੂੰ ਆਮ ਆਦਮੀ ਪਾਰਟੀ ਦੇ ਦਫ਼ਤਰ ਅੱਗੇ ਰੋਸ ਰੈਲੀ ਕਰਕੇ ਹਲਕਾ ਵਿਧਾਇਕ ਸ਼ੈਰੀ ਕਲਸੀ ਨੂੰ। ਅਪਣਾ ਮੰਗ ਪੱਤਰ ਦੇਣਗੀਆਂ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੀ ਆਗੂ ਬਲਵਿੰਦਰ ਕੌਰ ਅਲੀ ਸ਼ੇਰ ਅਤੇ ਗੁਰਵਿੰਦਰ ਕੌਰ ਬਹਿਰਾਮਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਰਕਰਾਂ ਨੂੰ ਭਰੋਸਾ ਦਿੱਤਾ ਸੀ ਕਿ ਉਹਨਾਂ ਨੂੰ ਮਿਲਦੀਆਂ ਨਿਗੂਣੀਆਂ 2500 ਰੁਪਏ ਪ੍ਰਤੀ ਮਹੀਨਾ ਮਿਲਦੀ ਤਨਖਾਹ ਨੂੰ ਦੁਗਣਾ ਕੀਤਾ ਜਾਵੇਗਾ। ਵਰਕਰਾਂ ਦੀ ਤਨਖਾਹ ਵਿੱਚ ਹਰ ਮਹੀਨੇ ਬਣਦਾ ਵਾਧਾ ਕੀਤਾ ਜਾਵੇਗਾ। ਪਰ ਚਾਰ ਸਾਲ ਬਾਅਦ ਵੀ ਵਰਕਰਜ ਦੀਆਂ ਤਨਖਾਹਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਆਗੂਆਂ ਨੇ ਦੋਸ਼ ਲਾਇਆ ਹੈ ਕਿ ਵਰਕਰਾਂ ਤੋਂ ਬਣਦੀ ਡਿਊਟੀ ਲੈਣ ਤੋਂ ਬਿਨਾਂ ਵਗੈਰ ਕੋਈ ਮਿਹਨਤਾਂਨਾ ਦਿੱਤਿਆਂ ਵਾਧੂ ਕੰਮ ਲਿਆ ਜਾ ਰਿਹਾ ਹੈ। ਹਸਪਤਾਲਾਂ ਵਿੱਚ ਵਰਕਰਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੈ। ਰਾਤ ਨੂੰ ਉਹਨਾਂ ਦੇ ਰੈਣ ਬਸੇਰੇ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਆਪਣੇ ਵਾਅਦੇ ਯਾਦ ਕਰਵਾਉਣ ਲਈ ਸਾਰੇ ਪੰਜਾਬ ਵਿੱਚ ਰੈਲੀ ਕਰਕੇ ਮੰਗਾਂ ਮਨਵਾਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ।
ਇਸ ਮੌਕੇ ,ਮਧੂ, ਗਗਨਦੀਪ, ਸਾਕਸ਼ੀ,ਵੀਰ ਕੋਰਬਹਿਰਾਮਪੁਰ, ਪਰਮਜੀਤ, ਵੀਨਾ ਰਾਣੀ, ਚੁਹੜਚੱਕ ,ਆਸ਼ਾ ਰਾਣੀ,ਕਸਮੀਰੋ, ਲੋਹਗੜ,ਰਾਜ, ਸੁਖਬੀਰ,ਨੋਸ਼ਹਿਰਾ ਮੱਝਾਂ ਸਿੰਘ ਸ਼ਿੰਦੀ ,ਜੋਤੀ , ਜਗਦੀਪ ਕੌਰ,ਦੋਰਾਗਲਾ, ਸ਼ਮਾਂ, ਸਰਬਜੀਤ ਕਾਹਨੂੰਵਾਨ,ਪੂਨਮ ਸ਼ਰਮਾ, ਬਲਵਿੰਦਰ ਕੌਰ,ਸੁਰੇਖਾ,ਸੁਮਨ ਰਣਜੀਤ,ਸੀਮਾ ਗੁਰਦਾਸਪੁਰ ਪਰਮਜੀਤ ਭੁੱਲਰ ਕਾਂਤਾ ਦੇਵੀ, ਭਾਮ ਉਸਾ ਦੇਵੀ, ਇਕ਼ਬਾਲ ਕੋਰ ਹਾਜ਼ਰ ਸਨ।