ਮਹਾਸ਼ਿਵਰਾਤਰੀ 'ਤੇ ਲਗਾਇਆ ਵਿਸ਼ੇਸ਼ 'ਦੁੱਧ ਦਾ ਲੰਗਰ'
ਸੁਖਮਿੰਦਰ ਭੰਗੂ
ਲੁਧਿਆਣਾ 15 ਫਰਵਰੀ 2026
ਮਹਾਸ਼ਿਵਰਾਤਰੀ ਦੇ ਪਵਿੱਤਰ ਮੌਕੇ 'ਤੇ ਮਾਡਲ ਟਾਊਨ ਮਾਰਕੀਟ ਵੈਲਫੇਅਰ ਸੁਸਾਇਟੀ (ਰਜਿ.) ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਿਵ ਭਗਤਾਂ ਅਤੇ ਰਾਹਗੀਰਾਂ ਲਈ ਵਿਸ਼ੇਸ਼ ਲੰਗਰ ਲਗਾਇਆ ਗਿਆ। ਇਸ ਦੌਰਾਨ ਭੋਲੇ ਬਾਬਾ ਦੇ ਪ੍ਰਸਾਦ ਵਜੋਂ ਕਾਜੂ, ਬਦਾਮ ਅਤੇ ਹੋਰ ਸੁੱਕੇ ਮੇਵਿਆਂ ਨਾਲ ਭਰਪੂਰ ਪੌਸ਼ਟਿਕ ਦੁੱਧ ਅਤੇ ਬਿਸਕੁਟ ਵੰਡੇ ਗਏ।
ਇਸ ਸ਼ੁਭ ਦਿਹਾੜੇ 'ਤੇ ਸੁਸਾਇਟੀ ਦੇ ਸਮੂਹ ਦੁਕਾਨਦਾਰਾਂ ਅਤੇ ਅਹੁਦੇਦਾਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਪ੍ਰਧਾਨ ਦਲਜੀਤ ਸਿੰਘ ਟੱਕਰ ਵਾਈਸ ਪ੍ਰਧਾਨ ਵਨੀਤ ਰਾਵਲ, ਸਲਾਹਕਾਰ ਅਰਵਿੰਦ ਸ਼ਰਮਾ, ਮੀਡੀਆ ਇੰਚਾਰਜ ਅਜੀਤ ਸਿੰਘ ਰੌਨੀ, ਚੇਅਰਮੈਨ ਮਨਜੀਤ ਸਿੰਘ, ਸੈਕਟਰੀ ਜਸਵਿੰਦਰ ਸਿੰਘ ਸ਼ੰਮੀ, ਸੋਨੂੰ ਸੇਠੀ, ਭਗਵਿੰਦਰ ਪਾਲ ਗੋਲਡੀ, ਸੰਜੀਵ ਗਰੋਵਰ, ਸਹਿਜ ਕੁਕਰੇਜਾ ਅਤੇ ਕੈਸ਼ੀਅਰ ਪ੍ਰਿੰਸ ਜੈਨ ਸਮੇਤ ਸਮੂਹ ਮੈਂਬਰਾਂ ਨੇ ਮਿਲ ਕੇ ਸ਼ਿਵ ਜੀ ਦੇ ਨਾਮ ਦਾ ਗੁਣਗਾਨ ਕੀਤਾ ਅਤੇ ਭਗਤੀਮਈ ਮਾਹੌਲ ਵਿੱਚ ਪ੍ਰਸਾਦ ਵੰਡਿਆ।