ਸਵੱਸਥ ਏਵਮ ਖੁਸ਼ਹਾਲ ਪਰਿਵਾਰ, ਪੁਰਸ਼ ਸਹਿਭਾਗੀਤਾ ਸੇ ਹੀ ਹੋਗਾ ਯੇ ਸਪਨਾ ਸਾਕਾਰ
ਰੋਹਿਤ ਗੁਪਤਾ
ਗੁਰਦਾਸਪੁਰ 20 ਨਵੰਬਰ
ਨਸਬੰਦੀ ਪਖਵਾੜਾ 21ਨਵੰਬਰ ਤੋਂ 4 ਦਸੰਬਰ ਤੱਕ ਮਨਾਈਆ ਜਾਵੇਗਾ। ਇਹ ਗੱਲ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਫੈਮਿਲੀ ਪਲਾਨਿੰਗ ਵਿਸ਼ੇ ਤੇ ਹੋਈ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਹੀ।
ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਜੀ ਨੇ ਕਿਹਾ ਕਿ ਨਸਬੰਦੀ ਪਖਵਾੜੇ ਦਾ ਨਾਰਾ ਸਵੱਸਥ ਏਵਮ ਖੁਸ਼ਹਾਲ ਪਰਿਵਾਰ, ਪੁਰਸ਼ ਸਹਿਭਾਗੀਤਾ ਸੇ ਹੀ ਹੋਗਾ ਯੇ ਸਪਨਾ ਸਾਕਾਰ ਹੈ।
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਨਿਯੋਜਨ ਸਮੇਂ ਦੀ ਮੰਗ ਹੈ। ਸਮੂਹ ਮੁਲਾਜ਼ਮ ਲੋਕਾਂ ਨੂੰ ਪਰਿਵਾਰ ਨਿਯੋਜਨ ਦੀ ਮਹੱਤਤਾ ਬਾਰੇ ਦੱਸਣ । ਪਰਿਵਾਰ ਨਿਯੋਜਨ ਦੀ ਜਿੰਮੇਵਾਰੀ ਪੁਰਸ਼ ਅਤੇ ਮਹਿਲਾ ਦੋਨਾਂ ਦੀ ਹੈ। ਜਿਆਦਾਤਰ ਔਰਤਾਂ ਹੀ ਇਸ ਜਿੰਮੇਵਾਰੀ ਨੂੰ ਨਿਭਾ ਰਹੀਆਂ ਹਨ। ਪੁਰਸ਼ਾਂ ਨੂੰ ਹੀ ਇਸ ਵਿੱਚ ਬਣਦਾ ਯੌਗਦਾਨ ਦੇਣਾ ਚਾਹੀਦਾ ਹੈ। ਐਨਐਸਵੀ ਦੇ ਜਰੀਏ ਪੁਰਸ਼ ਪਰਿਵਾਰ ਨਿਯੋਜਨ ਵਿੱਚ ਬਣਦਾ ਯੌਗਦਾਨ ਦੇ ਸਕਦੇ ਹਨ। ਪਰਿਵਾਰ ਨਿਯੋਜਨ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਪਰਿਵਾਰ ਨਿਯੋਜਨ ਵਿਚ ਪੁਰਸ਼ਾਂ ਦੀ ਭਾਗੀਦਾਰੀ ਵਧਾਈ ਜਾਵੇ। 21 ਨਵੰਬਰ ਤੋਂ 4 ਦਸੰਬਰ ਤੱਕ ਵੱਧ ਤੋਂ ਵੱਧ ਨਸਬੰਦੀ ਦੇ ਕੇਸ ਕਰਵਾਏ ਜਾਣ। ਇਸ ਮੌਕੇ ਨਸਬੰਦੀ ਪੰਦਰਵਾੜੇ ਸੰਬੰਧੀ ਪੋਸਟਰ ਰਿਲੀਜ਼ ਕੀਤਾ ਗਿਆ।
ਉਨਾਂ ਦੱਸਿਆ ਕਿ ਨਸਬੰਦੀ ਪਖਵਾੜਾ 21ਨਵੰਬਰ ਤੋਂ ਸ਼ੁਰੂ ਹੋਵੇਗਾ ਅਤੇ 4ਦਸੰਬਰ ਤੱਕ ਜਾਰੀ ਰਹੇਗਾ। ਇਸ ਪੰਦਰਵਾੜੇ ਵਿਚ ਜਿਆਦਾ ਤੋਂ ਜਿਆਦਾ ਨਸਬੰਦੀ ਕੇਸ ਕਰਵਾਏ ਜਾਣਗੇ।
ਸਬੰਦੀ ਪੰਦਰਵਾੜੇ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਵੱਧ ਤੋਂ ਵੱਧ ਨਸਬੰਦੀ ਦੇ ਕੇਸ ਕਰਵਾਏ ਜਾਣਗੇ। ਸਮੂਹ ਐਨਐਸਵੀ ਮੁਫ਼ਤ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਕੀਤੇ ਜਾਣਗੇ ਅਤੇ ਕੇਸ ਕਰਵਾਉਣ ਵਾਲੇ ਪੁਰਸ਼ਾਂ ਨੂੰ ਮਾਣਭੱਤਾ ਵੀ ਦਿੱਤਾ ਜਾਵੇਗਾ।
ਇਸ ਮੌਕੇ ਏਸੀਐਸ ਡਾਕਟਰ ਪ੍ਰਭਜੋਤ ਕੌਰ ਕਲਸੀ, ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ , ਡੀਡੀਐਚਓ ਡਾਕਟਰ ਵਿਨੋਦ ਕੁਮਾਰ, ਜ਼ਿਲਾ ਟੀਕਾਕਰਣ ਅਫਸਰ ਡਾਕਟਰ ਭਾਵਨਾ ਸ਼ਰਮਾ, ਜ਼ਿਲਾ ਐਪਿਡੋਮੋਲੋਜਿਸਟ ਡਾਕਟਰ ਗੁਰਪ੍ਰੀਤ ਕੌਰ, ਸਕੂਲ ਹੈਲਥ ਕਲੀਨਿਕ ਇੰਚਾਰਜ ਡਾਕਟਰ ਮਮਤਾ ਅਤੇ ਸਮੂਹ ਬਲਾਕ ਐਕਸਟੈਨਸ਼ਨ ਅਜ਼ੂਕੇਟਰ ਹਾਜ਼ਰ ਸਨ