ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਸਰਕਾਰੀ ਪੋਲੀਟੈਕਨਿਕ ਕਾਲਜ਼ ਨੂੰ ਕੰਪਿਊਟਰ ਭੇਂਟ
ਅਸ਼ੋਕ ਵਰਮਾ
ਬਠਿੰਡਾ, 13 ਨਵੰਬਰ 2025 : ਗੁਰੂ ਗੋਬਿੰਦ ਸਿੰਘ ਰਿਫਾਇਨਰੀ (ਐਚ.ਐਮ.ਈ.ਐਲ.) ਵੱਲੋਂ ਸਰਕਾਰੀ ਪੋਲੀਟੈਕਨਿਕ ਕਾਲਜ, ਬਠਿੰਡਾ ਨੂੰ 10 ਕੰਪਿਊਟਰ ਸੈੱਟ ਭੇਂਟ ਕੀਤੇ ਗਏ। ਇਹ ਕੰਪਿਊਟਰ ਰਿਫਾਇਨਰੀ ਵੱਲੋਂ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ.) ਅਧੀਨ ਡਿਜ਼ੀਟਲ ਸਿੱਖਿਆ ਨੂੰ ਉਤਸ਼ਹਿਤ ਕਰਨ ਲਈ ਦਿੱਤੇ ਗਏ। ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਅਨੂਜਾ ਪੁਪਨੇਜਾ ਨੇ ਰਿਫਾਇਨਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਨਵੀਂਨਤਮ ਸ਼੍ਰੇਣੀ ਦੇ ਇਨ੍ਹਾਂ ਕੰਪਿਊਟਰ ਨੂੰ ਕਾਲਜ ਦੇ ਆਰਕੀਟੈਕਚਰ ਅਸਿਸਟੈਂਟਸ਼ਿੱਪ ਵਿਭਾਗ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਵਰਤਿਆ ਜਾਵੇਗਾ। ਉਹਨਾਂ ਰਿਫਾਇਨਰੀ ਅਧਿਕਾਰੀਆਂ ਸ੍ਰੀ ਰਾਜੀਵ ਰਾਏ, ਜੀ.ਐਮ., ਸ੍ਰੀ ਵਿਸ਼ਵਮੋਹਨ ਪ੍ਰਸ਼ਾਦ, ਡੀ.ਜੀ.ਐਮ. ਅਤੇ ਸ੍ਰੀ ਹਰਦੀਪ ਸਿੰਘ ਦਾ ਵਿਸੇਸ਼ ਧੰਨਵਾਦ ਕੀਤਾ। ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਰਿਫਾਇਨਰੀ ਵੱਲੋਂ ਕਾਲਜ ਨੂੰ 10 ਕੰਪਿਊਟਰ ਸੈੱਟ ਦਿੱਤੇ ਗਏ ਹਨ।