ਬਾਲ ਲੇਖਕਾਂ ਦੀਆਂ ਦੋ ਕਿਤਾਬਾਂ ਲੋਕ ਅਰਪਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 13 ਨਵੰਬਰ 2025
ਅੰਤਰਰਾਸ਼ਟਰੀ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਨ ਵੱਲੋਂ ਡਾਕਟਰ ਕੇਵਲ ਰਾਮ ਅਤੇ ਰਵਨਜੋਤ ਸਿੱਧੂ ਰਾਵੀ ਸੰਪਾਦਨਾ ਹੇਠ ਤਿਆਰ ਕੀਤੀਆਂ ਬਾਲ- ਲੇਖਕਾਂ ਦੋ ਪੁਸਤਕਾਂ ਲੋਕ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਨੌਰਾ ਵਿਖੇ ਇੱਕ ਸਮਾਗਮ ਦੌਰਾਨ ਲੋਕ ਅਰਪਣ ਕੀਤੀਆਂ ਗਈਆਂ ਇਸ ਸਮੇਂ ਪ੍ਰੋਜੈਕਟ ਦੇ ਸੰਸਥਾਪਕ ਮਾਨਯੋਗ ਸੁਖੀ ਬਾਠ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉਹਨਾਂ ਦੇ ਨਾਲ ਪ੍ਰੋਜੈਕਟ ਦੇ ਇੰਚਾਰਜ ਓਕਾਰ ਤੇਜੇ ਜੀ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਨਵੀਆਂ ਕਲਮਾਂ ਨਵੀਂ ਉਡਾਨ ਟੀਮ ਜਿਲਾ ਸ਼ਹੀਦ ਭਗਤ ਸਿੰਘ ਨਗਰ ਰੱਖੇ ਗਏ ਇਸ ਸਮਾਗਮ ਵਿੱਚ ਮਾਨਯੋਗ ਸੁੱਖੀ ਬਾਠ ਜੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਹਰ ਅਸੰਭਵ ਯਤਨ ਕੀਤਾ ਜਾਵੇਗਾ ਬਾਲ ਲੇਖਕਾਂ ਦੀਆਂ ਉਡਾਨਾਂ ਲੰਮੀਆਂ ਕੀਤੀਆਂ ਜਾਣਗੀਆਂ ਅਤੇ ਉਨਾਂ ਦੀਆਂ ਵੱਧ ਤੋਂ ਵੱਧ ਕਿਤਾਬਾਂ ਛਪਾਉਣ ਦੀ ਜਿੰਮੇਵਾਰੀ ਨਵੀਆਂ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਦੀ ਹੋਵੇਗੀ ਬਾਅਦ ਲੇਖਕਾਂ ਦੇ ਸੁਪਨੇ ਸਕਾਰ ਕੀਤੇ ਜਾਣਗੇ, ਇਸ ਮੌਕੇ ਉਨਾਂ ਨੇ ਇਹਨਾਂ ਕਿਤਾਬਾਂ ਦੇ ਸੰਪਾਦਕ ਡਾਕਟਰ ਕੇਵਲ ਰਾਮ ਅਤੇ ਅਤੇ ਰਵਨਜੋਤ ਸਿੱਧੂ ਰਾਵੀ ਨੂੰ ਵੀ ਵਧਾਈ ਦਿੱਤੀ lਇਸ ਮੌਕੇ ਉਪ ਜਿਲਾ ਸਿੱਖਿਆ ਅਫਸਰ ਮਾਨਯੋਗ ਲਖਵੀਰ ਸਿੰਘ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੂੰ ਇਸ ਕਾਰਜ ਲਈ ਵਧਾਈ ਦਿੱਤੀ ਅਤੇ ਬਾਲ ਲੇਖਕਾਂ ਨੂੰ ਅਸ਼ੀਰਵਾਦ ਵੀ ਦਿੱਤਾ ਇਸ ਮੌਕੇ ਉਹਨਾਂ ਦੇ ਨਾਲ ਜਿਲ੍ਹਾ ਸਪੋਰਟਸ ਅਫਸਰ ਦਵਿੰਦਰ ਕੌਰ ਬੀ.ਐਨ.ਓ ਅਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਸ਼ਾਮਿਲ ਹੋਏ ਸ਼ਾਮਿਲ ਹੋਏ. ਪ੍ਰੋਜੈਕਟ ਦੇ ਇੰਚਾਰਜ ਓਂਕਾਰ ਤੇਜੇ ਨੇ ਨਵੀਆਂ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਵਲੋਂ ਪ੍ਰੋਜੈਕਟ ਵਲੋਂ ਕੀਤੇ ਜਾਂਦੇ ਕਾਰਜਾ ਤੇ ਚਾਨਣਾ ਪਾਇਆ.. ਇਸ ਮੌਕੇ ਡਾਈਟ ਪ੍ਰਿੰਸੀਪਲ ਵਰਿੰਦਰ ਕੁਮਾਰ, ਰਵੀਤਾ ਢਿੱਲੋ ਸਕੂਲ ਇੰਚਾਰਜ, ਜਿਲ੍ਹਾ ਪ੍ਰਧਾਨ ਜਸਵੀਰ ਚੰਦ. ਦੇਸਰਾਜ , ਹਰਦੀਪ ਰਾਏ, ਇਲਾਵਾ ਬਹੁਤ ਸਾਰੇ ਸਕੂਲਾਂ ਦੇ ਅਧਿਆਪਕ ਆਪਣੇ ਸਕੂਲ ਦੇ ਬਾਲ-ਲੇਖਕਾਂ ਨੂੰ ਲੈ ਕੇ ਸ਼ਮਲ ਹੋਏ lਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਅਜੇ ਖਟਕੜ ਨੇ ਬਾਖੂਬੀ ਨਿਭਾਈ ਜਿਲ੍ਹਾ ਮੀਡੀਆ ਕੋਆਰਡੀਨੇਟਰ ਲੈਕ. ਮੱਖਣ ਬਖਲੌਰ ਨੇ ਜਾਣਕਾਰੀ ਦਿੰਦੇ ਦੱਸਿਆ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਹੁਣ ਤੱਕ ਬਾਲ ਲੇਖਕਾਂ ਦੀਆਂ ਚਾਰ ਕਿਤਾਬਾਂ ਨਵੀਆਂ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਦੀ ਝੋਲੀ ਹਨ ਅਤੇ ਆਉਣ ਵਾਲੇ ਸਮੇਂ ਮਾਨਯੋਗ ਸੁੱਖੀ ਬਾਠ ਵੱਲੋਂ ਤਿੰਨ ਕਿਤਾਬਾਂ ਹੋਰ ਤਿਆਰ ਕਰਨ ਦੀ ਜਿੰਮੇਵਾਰੀ ਜ਼ਿਲੇ ਦੀ ਟੀਮ ਨੂੰ ਲਗਾਈ ਗਈ ਉਹਨਾਂ ਦੱਸਿਆ ਲੋਕ ਅਰਪਣ ਸਮਾਗਮ ਇਕ ਮੇਲਾ ਵਾਂਗ ਹੋ ਨਿਬੜਿਆ ਇਸ ਮੌਕੇ ਬਾਲ ਲੇਖਕਾਂ ਵਿੱਚ ਬਹੁਤ ਉਤਸਾਹ ਦੇਖਣ ਮਿਲਿਆ ਬਾਲ ਲੇਖਕਾਂ ਗਾਈਡ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸੁਖਜਿੰਦਰ ਸਿੰਘ, ਸਰੂਚੀ ਕੁਮਾਰ, ਸੰਦੀਪ ਕੌਰ, ਗਗਨਦੀਪ ਕੌਰ, ਮਦਨ ਮੋਹਨ ਆਦ ਸ਼ਾਮਿਲ ਸਨ।