ਸਰਦਾਰ ਤਾਰਾ ਸਿੰਘ ਕਾਹਮਾ ਸਕੂਲ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ, 17 ਅਕਤੂਬਰ,2025
ਅੱਜ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰਖਦੇ ਹੋਏ ਸਰਦਾਰ ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਪੈਸ਼ਲ ਸਕੂਲ ਨਵਾਂ ਸ਼ਹਿਰ ਫੋਕਲ ਪੁਆਇੰਟ ਬੰਗਾ ਰੋਡ ਵਿਖੇ ਦੀਵਾਲੀ ਦਾ ਤਿਉਹਾਰ ਸਪੈਸ਼ਲ ਬੱਚਿਆਂ ਨਾਲ ਮਨਾਇਆ ਗਿਆ ਹੈ ਨਵਾਂਸ਼ਹਿਰ ਜ਼ਿਲ੍ਹੇ ਦੇ ਆਨਰੇਰੀ ਸਕੱਤਰ ਸ਼੍ਰੀ ਜਗਦੀਪ ਸਿੰਘ ਜੀ ਵਲੋਂ ਬੱਚਿਆਂ ਨੂੰ ਪਿਆਰ ਭੇਜਿਆ ਗਿਆ । ਇਸ ਮੌਕੇ ਟਰਾਂਸਪੋਟਰ ਕੁਲਜੀਤ ਸਿੰਘ ਲੱਕੀ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਗੁਰਲੀਨ ਕੌਰ (ਨਵਾਂਸ਼ਹਿਰ), ਸ਼੍ਰੀ ਰਤਨ ਕੁਮਾਰ ਜੈਨ ਜਨਰਲ ਸੈਕਟਰੀ ਦੋਆਬਾ ਸੇਵਾ ਸੰਮਤੀ (ਨਵਾਂਸ਼ਹਿਰ) ਅਤੇ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਸਵਿੰਦਰ ਕੁਮਾਰ ਜੀ( ਸਲੋਹ) ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਜਸਵਿੰਦਰ ਕੌਰ , ਭਤੀਜੀ ਪ੍ਰਿਆ ਵੀ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਵਲੋਂ ਇਨ੍ਹਾਂ ਸਪੈਸ਼ਲ ਬੱਚਿਆਂ ਨੂੰ ਦੀਵਾਲੀ ਦੇ ਤੋਹਫੇ ਵੀ ਦਿੱਤੇ ਗਏ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਲੱਛਮੀ ਦੇਵੀ , ਪ੍ਰਵੀਨ , ਨਛੱਤਰ ਕੌਰ , ਬਲਜੀਤ ਕੌਰ, ਸੁਰਜੀਤ ਕੌਰ , ਪ੍ਰਿਅੰਕਾ ਅਤੇ ਪੂਨਮ ਦੇਵੀ ਵੀ ਹਾਜਿਰ ਸਨ।