ਸ਼੍ਰੀ ਰਾਮਲੀਲਾ ਦਸਹਿਰਾ ਕਮੇਟੀ ਦਾ ਪ੍ਰਧਾਨ ਅੰਕੁਸ਼ ਟਿੰਗਰਾ ਸਰਬਸੰਮਤੀ ਨਾਲ ਚੁਣਿਆ
ਮੀਟਿੰਗ ਦੌਰਾਨ ਲਿਆ ਗਿਆ ਫ਼ੈਸਲਾ, ਮੰਗਲਵਾਰ ਨੂੰ ਚੰਦੇ ਦੀ ਰਸਮ ਸ਼ੁਰੂ ਕਰਨ ਦਾ ਐਲਾਨ
ਜਗਰਾਓਂ, 18 ਜੁਲਾਈ ਦੀਪਕ ਜੈਨ
ਸ਼੍ਰੀ ਰਾਮਲੀਲਾ ਦਸਹਿਰਾ ਕਮੇਟੀ (ਰਜਿਸਟਰਡ) ਦੀ ਮੀਟਿੰਗ ਸ਼ਨੀਵਾਰ ਨੂੰ ਟੋਲਾ ਵਾਲਾ ਨੇੜੇ ਸਥਿਤ ਪਾਠਸ਼ਾਲਾ ਵਿੱਚ ਹੋਈ। ਮੀਟਿੰਗ ਦੌਰਾਨ ਆਗਾਮੀ ਦਸਹਿਰਾ ਤਿਉਹਾਰ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਕਮੇਟੀ ਦੇ ਸਾਬਕਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਮਲਹੋਤਰਾ ਨੇ ਅੰਕੁਸ਼ ਟਿੰਗਰਾ ਦੇ ਨਾਮ ਦੀ ਪ੍ਰਸਤਾਵਨਾ ਰੱਖੀ। ਹਾਜ਼ਰ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਦੀ ਸਰਬਸੰਮਤੀ ਨਾਲ ਅੰਕੁਸ਼ ਟਿੰਗਰਾ ਨੂੰ ਕਮੇਟੀ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ।
ਨਵ-ਨਿਯੁਕਤ ਪ੍ਰਧਾਨ ਅੰਕੁਸ਼ ਟਿੰਗਰਾ ਨੇ ਕਿਹਾ ਕਿ ਦਸਹਿਰਾ ਤਿਉਹਾਰ ਦੀਆਂ ਤਿਆਰੀਆਂ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਚੰਦੇ ਦੀ ਰਸਮ ਮੰਗਲਵਾਰ ਤੋਂ ਸ਼ੁਰੂ ਕੀਤੀ ਜਾਵੇਗੀ।
ਮੀਟਿੰਗ ਵਿੱਚ ਰਾਜ ਕੁਮਾਰ ਮਲਹੋਤਰਾ, ਸੁਖਿੰਦਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਪੁਸ਼ਪਿੰਦਰ ਮਲਹੋਤਰਾ, ਜਵਾਇਲ, ਰਿਤੇਸ਼ ਭੱਟ, ਰਾਹੁਲ ਬਲੋਤਰਾ, ਸਿੱਧਾਰਥ ਅਗਰਵਾਲ, ਰੋਹਿਤ ਅਰੋੜਾ, ਰਜਤ ਅਰੋੜਾ, ਦੀਪਕ ਬਿੱਟੂ, ਕੇਸ਼ਵ ਗੋਇਲ, ਵਿਜੈ ਛੈਣੀ, ਹੈਰੀ ਗੌਤਮ, ਸ਼ਕਤੀ ਮਲਹੋਤਰਾ, ਸਾਗਰ ਮਲਹੋਤਰਾ, ਵਿੱਕੀ ਮਲਹੋਤਰਾ, ਕਿੰਨੂ ਪ੍ਰੇਮਰੋੜਾ, ਸੁਨੀਲ ਟੰਡਨ, ਸਚਿਨ ਲੁੰਬਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
- Download Babushahi App
-
-