'ਆਲ ਇੰਡੀਆ ਵੂਮੈਨਜ਼ ਕਾਨਫਰੰਸ' ਦੀ ਸ਼ਤਾਬਦੀ ਪਦਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ
ਔਰਤਾਂ ਨੂੰ ਅਧਿਕਾਰ ਅਤੇ ਨਾਇਨਸਾਫੀ ਦਾ ਇਨਸਾਫ ਦਿਵਾਉਣ ਲਈ ਲੜ ਰਹੀ ਹੈ ਆਲ ਇੰਡੀਆ ਵੂਮਨ ਕਾਨਫਰੰਸ
ਰੋਹਿਤ ਗੁਪਤਾ
ਗੁਰਦਾਸਪੁਰ
ਆਲ ਇੰਡੀਆ ਵੂਮੈਨਸ ਕਾਨਫਰੰਸ ਵੱਲੋਂ ਅੱਜ ਸ਼ਹਿਰ ਵਿੱਚ ਆਪਣੀ ਸ਼ਤਾਬਦੀ ਪਦ ਯਾਤਰਾ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਜਥੇਬੰਦੀ ਨਾਲ ਜੁੜੀਆਂ ਔਰਤਾਂ ਨੇ ਹਿੱਸਾ ਲਿਆ । ਮਹਿਲਾ ਆਗੂਆਂ ਦਾ ਕਹਿਣਾ ਹੈ ਕਿ ਆਲ ਇੰਡੀਆ ਵੂਮੈਨਸ ਕਾਨਫਰੰਸ ਔਰਤਾਂ ਨੂੰ ਉਹਨ੍ਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਅਧਿਕਾਰ ਹਾਸਲ ਕਰਨ ਲਈ ਖੁਦ ਲੜਾਈ ਲੜਨ ਲਈ ਤਿਆਰ ਕਰਨ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦੀ ਹੋ ਰਹੀ ਨਾਇਨਸਾਫੀ ਅਤੇ ਘਰੇਲੂ ਹਿੰਸਾ ਦਾ ਇਨਸਾਫ ਦਿਵਾਉਣ ਲਈ ਵੀ ਕੰਮ ਕਰਦੀ ਹੈ।
ਕਾਨਫਰਸ ਦੀਆਂ ਮਹਿਲਾ ਆਗੁਆਂ ਨੇ ਦੱਸਿਆ ਕਿ ਆਲ ਇੰਡੀਆ ਵੂਮੈਨਸ ਕਾਨਫਰੰਸ ਦੇ 100 ਸਾਲ ਪੂਰੇ ਹੋ ਗਏ ਹਨ ਜਿਸ ਦੇ ਚਲਦੇ ਉਹਨਾਂ ਵੱਲੋਂ ਅੱਜ ਪਦ ਯਾਤਰਾ ਕੱਢੀ ਗਈ ਹੈ । ਉਹਨਾਂ ਦੱਸਿਆ ਕਿ ਕਾਨਫਰਸ ਦੀ ਕਈ ਪਿੰਡਾਂ ਵਿੱਚ ਵੀ ਸ਼ਖਾਵਾਂ ਬਣ ਗਈਆਂ ਹਨ ਅਤੇ ਜਿਆਦਾ ਤੋਂ ਜਿਆਦਾ ਔਰਤਾਂ ਨੂੰ ਆਪਣੇ ਨਾਲ ਜੋੜਨ ਅਤੇ ਨਾ ਇਨਸਾਫੀ ਦਾ ਸ਼ਿਕਾਰ ਹੋ ਰਹੀਆਂ ਔਰਤਾਂ ਨੂੰ ਇਨਸਾਫ ਦਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
- Download Babushahi App
-
-