ਸੇਂਟ ਕਬੀਰ ਪਬਲਿਕ ਸਕੂਲ ਵਿੱਚ ਅਧਿਆਪਕ ਸੈਮੀਨਾਰ ਲਗਾਇਆ ਗਿਆ
ਸੈਮੀਨਾਰ ਦੌਰਾਨ ਸੀ.ਬੀ.ਐਸ. ਈ. ਦੇ ਸਰੋਤ ਅਧਿਕਾਰੀਆਂ ਪ੍ਰਿੰਸੀਪਲ ਡਾ.ਰਾਜੀਵ ਨਿਰਿਆਲ ਅਤੇ ਡਾ. ਅੰਜਨਾ ਕਟੋਚ ਦਾ ਸੁਆਗਤ ਕਰਦੇ ਹੋਏ ਪ੍ਰਿੰਸੀਪਲ ਜੀ ਅਤੇ ਪ੍ਰਬੰਧਕ ਮੈਂਬਰ..
ਰੋਹਿਤ ਗੁਪਤਾ
ਗੁਰਦਾਸਪੁਰ 14 ਨਵੰਬਰ
ਵਿਦਿਆਰਥੀ ਕਿਸੇ ਵੀ ਕੌਮ ਦਾ ਸਰਮਾਇਆ ਤੇ ਦੇਸ਼ ਦਾ ਭਵਿੱਖ ਹੁੰਦੇ ਹਨ। ਸਕੂਲੀ ਸਿੱਖਿਆ ਗ੍ਰਹਿਣ ਕਰਦੇ ਸਮੇਂ ਉਹਨਾਂ ਦੀ ਜ਼ਿੰਦਗੀ ਵਿੱਚ ਕੁੱਝ ਮੁਸ਼ਕਲਾਂ ਆਉਂਦੀਆਂ ਹਨ। ਇਹਨਾਂ ਮੁਸ਼ਕਲਾਂ ਦਾ ਸਹੀ ਹੱਲ ਕਰਨ ਤੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦਿਖਾਉਣ ਦੇ ਮੱਦੇਨਜ਼ਰ ਰੱਖਦਿਆਂ ਹੋਇਆ ਸੇਂਟ ਕਬੀਰ ਸਕੂਲ,ਸੁਲਤਾਨਪੁਰ(ਗੁਰਦਾਸਪੁਰ)ਵਿੱਚ ਪ੍ਰਿੰਸੀਪਲ ਐਸ. ਬੀ. ਨਾਯਰ ਜੀ ਦੀ ਸਰਪ੍ਰਸਤੀ ਅਧੀਨ ਅਧਿਆਪਕ ਸੈਮੀਨਾਰ ਲਗਾਇਆ ਗਿਆ।
ਇਸ ਮੌਕੇ ਸੀ. ਬੀ. ਐਸ. ਈ. ਬੋਰਡ ਵੱਲੋਂ ਪ੍ਰਮੁੱਖ ਸਲਾਹਕਾਰ( ਸਰੋਤ ਅਧਿਕਾਰੀਆਂ) ਡਾ. ਰਜੀਵ ਨਿਰਿਆਲ ( ਪ੍ਰਿੰਸੀਪਲ ਸਪਰਿੰਗ ਡੇਲ ਕਾਨਵੈਂਟ ਸਕੂਲ, ਜਵਾਲੀ ) ਅਤੇ ਸ਼੍ਰੀਮਤੀ ਅੰਜਨਾ ਕਟੋਚ ਦੁਆਰਾ ਅਧਿਆਪਕਾਂ ਦੀ ਸਮਰੱਥਾ ਨਿਰਮਾਣ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਸਿੱਖਿਆ ਦਾ ਮਹੱਤਵ ਦੱਸਦੇ ਹੋਏ ਬੁਨਿਆਦੀ ਤੇ ਮੁੱਢਲੀ ਤਿਆਰੀ ਸਮੇਂ ਸਿੱਖਣ ਦੀ ਨੀਂਹ ਮਜ਼ਬੂਤ ਕਰਨ ਅਤੇ ਜਮਾਤ ਪ੍ਰਬੰਧਨ ਬਾਰੇ ਆਮ ਤੋਂ ਲੈ ਕੇ ਗੰਭੀਰ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਉਹਨਾਂ ਦੁਆਰਾ ਸਕੂਲ ਵਿੱਚ ਛੋਟੇ ਵਿਦਿਆਰਥੀਆਂ ਦੀਆਂ ਸਰਬ ਸਾਂਝੀਆਂ ਲੋੜਾਂ, ਉਹਨਾਂ ਦੀ ਤਿਆਰੀ ਪੜਾਅ ਵਿੱਚ ਸਿੱਖਣ ਦੀ ਨੀਂਹ ਦੀ ਮਹੱਤਤਾ ਅਤੇ ਜਮਾਤ ਦੇ ਪ੍ਰਬੰਧਨ ਨੂੰ ਸਹੀ ਢੰਗ ਤਰੀਕੇ ਨਾਲ ਕਾਇਮ ਰੱਖਣ ਬਾਰੇ, ਛੋਟੇ ਵਿਦਿਆਰਥੀਆਂ ਨੂੰ ਪਿਆਰ ਨਾਲ, ਅਨੁਸ਼ਾਸਨ ਤੇ ਆਮ ਰੁਚੀਆਂ ਅਤੇ ਗਤੀਵਿਧੀਆਂ ਨੂੰ ਸੁਰੱਖਿਅਤ ਮਾਹੌਲ ਦੇ ਰੂਪ ਵਿੱਚ ਸਿਖਾਉਣ ਦੇ ਬਾਰੇ ਅਤੇ ਸਿੱਖਣ ਦੀ ਨੀਂਹ ਕਿਵੇਂ ਮਜ਼ਬੂਤ ਬਣਾਈ ਜਾਵੇ, ਇਹਨਾਂ ਸਭ ਗਤੀਵਿਧੀਆਂ ਨੂੰ ਬਹੁਤ ਹੀ ਮਨੋਰੰਜਨ ਵਿਧੀਆਂ ਦੇ ਰੂਪ ਵਿੱਚ ਅਧਿਆਪਕਾਂ ਨਾਲ ਸਾਂਝਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਿੱਖਿਆ ਸਿਰਫ ਅੰਕ ਲੈਣ ਦਾ ਸਾਧਨ ਨਹੀਂ ਸਗੋਂ ਚਰਿੱਤਰ ਨਿਰਮਾਣ, ਨੈਤਿਕ ਕਦਰਾਂ ਕੀਮਤਾਂ ਅਤੇ ਰਾਸ਼ਟਰ ਨਿਰਮਾਣ ਦਾ ਆਧਾਰ ਹੈ। ਉਹਨਾਂ ਨੇ ਸਕੂਲੀ ਸਿੱਖਿਆ, ਚੰਗੇ ਆਚਰਨ, ਸਮਾਜਿਕ ਸ਼ਾਂਤੀ ਨੂੰ ਸਿੱਖਿਆ ਦੇ ਰੂਪ ਵਿੱਚ ਪਹਿਲ ਦਿੰਦਿਆਂ ਅਤੇ ਸਿਆਣਪਤਾ ਨਾਲ ਸਮੱਸਿਆ ਨੂੰ ਮਨੋਵਿਗਿਆਨਿਕ ਢੰਗ ਨਾਲ ਸਮਝਾਉਣ ਤੇ ਜ਼ੋਰ ਦਿੱਤਾ।ਸੈਮੀਨਾਰ ਦੌਰਾਨ ਅਧਿਆਪਕਾਂ ਨੇ ਵੀ ਵੱਖ-ਵੱਖ ਵਿਸ਼ਿਆਂ ਤੇ ਸਵਾਲ ਜਵਾਬ ਕੀਤੇ। ਇਸ ਤਰਾਂ ਅਧਿਆਪਕਾਂ ਨੇ ਭਾਗੀਦਾਰੀ ਕਰਕੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਨੇੜੇ ਹੋ ਕੇ ਜਾਣਿਆ ਤੇ ਹਲ ਕੱਢਣ ਦੇ ਯਤਨ ਵੀ ਕੀਤੇ।
ਸਮੁੱਚੇ ਤੌਰ ਤੇ ਸੀ.ਬੀ.ਐਸ.ਈ ਬੋਰਡ ਅਧੀਨ ਕਰਵਾਏ ਇਸ ਅਧਿਆਪਨ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਸਾਰੇ ਅਧਿਆਪਕਾਂ ਨੇ ਸੁਚੱਜੇ ਰੂਪ ਵਿੱਚ ਫਾਇਦਾ ਉਠਾਇਆ ਅਤੇ ਆਪਣੇ ਵਿਦਿਆਰਥੀਆਂ ਲਈ ਇਹਨਾਂ ਅਧਿਆਪਨ ਤਰੀਕਿਆਂ ਨੂੰ ਅਪਣਾਓੁਣ ਦਾ ਵਾਅਦਾ ਵੀ ਕੀਤਾ।
ਇਸ ਸਫ਼ਲ ਸੈਮੀਨਾਰ ਦੇ ਅੰਤਿਮ ਪੜਾਅ ਤੇ ਪ੍ਰਿੰਸੀਪਲ ਜੀ ਮੈਨੇਜਮੈਂਟ ਮੈਂਬਰਾਂ ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਜੀ ਦੁਆਰਾ ਆਏ ਹੋਏ ਰਿਸੋਰਸ ਅਧਿਕਾਰੀਆਂ ਦਾ ਤਹਿ- ਦਿਲੋਂ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਇਸੇ ਤਰੀਕੇ ਦੇ ਸੈਮੀਨਾਰ ਲਗਾ ਕੇ ਅਧਿਆਪਕ- ਵਿਦਿਆਰਥੀ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਵੀ ਕੀਤਾ ਗਿਆ। ਇਸ ਮੌਕੇ ਕੋਆਰਡੀਨੇਟਰ ਵਿਸ਼ਾਲ ਸਿੰਘ, ਅਮਨਪ੍ਰੀਤ ਕੌਰ, ਟੇਨ ਸਿੰਘ, ਸਮੇਤ ਸਕੂਲੀ ਸਟਾਫ਼ ਮੈਂਬਰ ਹਾਜ਼ਰ ਸਨ।
- Download Babushahi App
-
-