ਮੁਕਤਸਰ ਜ਼ਿਲ੍ਹੇ ਵਿੱਚ ਐਸਆਈਆਰ ਵਿਰੁੱਧ ਤੇ ਦਿੱਲੀ ਮੋਰਚੇ ਦੀਆਂ ਮੰਗਾਂ ਸਬੰਧੀ ਧਰਨਾ ਦੇਕੇ ਮੰਗ ਪੱਤਰ ਦਿੱਤਾ
ਪਿਛਲੇ ਦਿਨੀਂ ਝੋਨੇ ਦੀ ਫ਼ਸਲ ਤੇ ਗੜੇਮਾਰੀ ਨਾਲ ਫਸਲਾਂ ਦੇ ਮੁਆਵਜ਼ੇ ਦੀ ਵੀ ਕੀਤੀ ਮੰਗ ਸੰਘਰਸ਼ ਤੇਜ਼ ਕਰਨ ਦਾ ਐਲਾਨ।
ਅਸ਼ੋਕ ਵਰਮਾ
ਸੀ੍ ਮੁਕਤਸਰ ਸਾਹਿਬ, 23 ਅਕਤੂਬਰ 2026 : ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਮੁਕਤੇ ਏ ਮਿਨਾਰ ਵਿੱਚ ਰੋਸ ਰੈਲੀ ਕਰਕੇ ਐਸਆਈਆਰ ਨੂੰ ਰੱਦ ਕਰਨ, ਗਿਆਨੇਸ਼ਵਰ ਕੁਮਾਰ ਨੂੰ ਹਟਾਉਣ ਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਅਤੇ ਨਾਗਰਿਕਾਂ ਦੇ ਵੋਟ ਪਾਉਣ ਦੇ ਅਧਿਕਾਰ ਬਹਾਲ ਕਰਨ ਬਾਰੇ ਦਿੱਲੀ ਵਿਦਿਆਰਥੀਆਂ ਤੇ ਪੁਲਿਸ ਜ਼ਬਰ ਵਿਰੁੱਧ ਤੇ ਉਨ੍ਹਾਂ ਦੀਆਂ ਮੰਗਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਦਿੱਲੀ ਮੋਰਚੇ ਦੀਆਂ ਲਿਖਤੀ ਭਖਦੀਆਂ ਰਹਿੰਦੀਆਂ ਲਾਗੂ ਕਰਾਉਣ, ਕਰ ਮੁਕਤ ਡੇਅਰੀ ਫਾਰਮਿੰਗ ਸਮਝੌਤਾ ਲੈਂਡ ਪੂਲਿੰਗ ਨੀਤੀ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਜ਼ਿਲ੍ਹਾ ਸ੍ਰੀ ਮੁਕਤਸਰ ਤੇ ਮਲੋਟ ਚ ਗੜੇਮਾਰੀ ਨਾਲ ਫਸਲਾਂ ਦੇ ਮੁਆਵਜ਼ੇ ਮੰਡੀਆਂ ਵਿੱਚ ਝੋਨੇ ਦੀ ਲੁੱਟ ਖ਼ਤਮ ਕਰਨ ਲਈ ਡੀਸੀ ਦਫ਼ਤਰ ਅੱਗੇ ਰੋਸ ਮੁਜਾਹਰਾ ਤੇ ਧਰਨਾ ਦੇ ਕੇ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਤਹਿਸੀਲ ਦਾਰ ਮੈਡਮ ਅੰਜੂ ਬਾਲਾ ਮੁਕਤਸਰ ਨੂੰ ਮੰਗ ਪੱਤਰ ਦਿੱਤਾ।
ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਦਿੱਲੀ ਦੀ ਹਕੂਮਤ ਤੇ ਦੋਸ਼ ਲਾਉਂਦਿਆਂ ਕਿਹਾ ਕਿ ਦਿੱਲੀ ਮੋਰਚੇ ਦੀਆਂ ਲਿਖਤੀ ਸਮਝੌਤਾ ਭਖਦੀਆਂ ਰਹਿੰਦੀਆਂ ਮੰਗਾਂ 6 ਸਾਲ ਬੀਤ ਚੁੱਕੇ ਹਨ ਪਰ ਲਾਗੂ ਨਹੀਂ ਕੀਤੀਆਂ ਗਈਆਂ। ਇਹ ਲੜਾਈ ਸਿਰਫ ਕਿਸਾਨਾਂ ਦੀ ਹੀ ਨਹੀਂ ਹੈ ਇਹ ਸਾਡੇ ਹੱਕਾਂ ਅਤੇ ਸਨਮਾਨ ਦੀ ਲੜਾਈ ਸਭ ਦੀ ਸਾਂਝੀ ਲੜਾਈ ਹੈ। ਅਸੀਂ ਸਭ ਇੱਕ ਜੁੱਟ ਹੋ ਕੇ ਹਰ ਮੋਰਚੇ ਤੇ ਸੰਘਰਸ਼ ਕਰਦੇ ਰਹਾਂਗੇ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਭਰ ਵਿੱਚ ਐਸਆਈਆਰ ਵਿਰੁੱਧ ਵਿਦਿਆਰਥੀਆਂ ਤੇ ਜ਼ਬਰ ਕਰਨਾ ਤੇ ਦਰਜ ਪੁਲਿਸ ਕੇਸ ਰੱਦ ਕੀਤੇ ਜਾਣ। ਸਾਰੀਆਂ ਫਸਲਾਂ ਤੇ ਐਮ ਐਸ ਪੀ ਗਰੰਟੀ ਕਾਨੂੰਨ ਡਾ: ਸੁਆਮੀ ਨਾਥਨ ਰੀਪੋਰਟ ਸੀਟੂ ਜਮਾਂ 50% ਅਨੁਸਾਰ ਭਾਅ ਲਾਗੂ ਕਰਨ ਸਮੇਤ ਵੱਖ-ਵੱਖ ਮੰਗਾਂ ਪ੍ਰਵਾਨ ਕੀਤੀਆਂ ਜਾਣ ।
ਉਨ੍ਹਾਂ ਮਲੋਟ ਤੇ ਸੀ੍ ਮੁਕਤਸਰ ਸਾਹਿਬ ਦੇ ਇਲਾਕੇ ਦੇ ਦਰਜਨਾਂ ਪਿੰਡਾਂ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਵਿੱਚ ਤੇਜ਼ ਬਾਰਿਸ਼ ਭਾਰੀ ਗੜੇਮਾਰੀ ਨਾਲ ਫਸਲਾਂ ਦੇ ਨਾਲ ਪਸ਼ੂਆਂ ਘਰਾਂ ਦੇ ਨੁਕਸਾਨ ਦੀ ਕਿਸਾਨਾਂ ਮਜ਼ਦੂਰਾਂ ਦੀ ਭਰਪਾਈ ਕਰਨ ਲਈ ਤਰੁੰਤ ਗਿਰਦਾਵਰੀ ਕਰਵਾ ਕੇ ਕਾਸ਼ਤਕਾਰਾਂ ਨੂੰ ਨਿਰਪੱਖ ਜਾਂਚ ਕਰਵਾ ਕੇ ਉਨ੍ਹਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਰਾਸ਼ੀ ਪਾਈ ਜਾਵੇ ਉਨ੍ਹਾਂ ਖੇਤ ਮਜ਼ਦੂਰ ਨੂੰ ਵੀ ਦੱਸ ਫੀਸਦੀ ਮੁਆਵਜ਼ਾ ਦਿੱਤਾ ਅਤੇ ਦਾਣਾ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਖਸੁੱਟ ਤੇ ਝੋਨੇ ਦੀ ਫ਼ਸਲ ਤੇ ਕਾਂਟ ਲਾਉਣੀ ਤਰੁੰਤ ਬੰਦ ਕੀਤੀ ਜਾਵੇ ਮਜ਼ਬੂਰੀ ਵੱਸ ਰਹਿੰਦ ਖੂਹੰਦ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਦਰਜ ਪੁਲਿਸ ਕੇਸ ਜੁਰਮਾਨੇ ਕਰਨੇ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੰਗ ਲਾਗੂ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ।
- Download Babushahi App
-
-