ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਸੀਕੇਡੀ ਮੇਨ ਬਰਾਂਚ ਵੱਲੋਂ ਬੱਚਿਆਂ ਨੂੰ ਭੇਜਿਆ ਗਿਆ ਵਾਪਸ
ਕੁਲਵਿੰਦਰ ਸਿੰਘ
ਅੰਮ੍ਰਿਤਸਰ 30 ਸਤੰਬਰ
ਪਿਛਲੇ ਕੁਝ ਸਮੇਂ ਤੋਂ ਵਿਦਿਅਕ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀਆਂ ਲਗਾਤਾਰ ਆ ਰਹੀਆਂ ਹਨ ਅਜਿਹੀ ਇਕ ਧਮਕੀ ਅੰਮ੍ਰਿਤਸਰ ਦੇ ਚੀਫ ਖਾਲਸਾ ਦੀਵਾਨ ਸੀਕੇਡੀ ਦੇ ਮੇਨ ਬ੍ਰਾਂਚ ਜੋ ਕਿ ਅੰਮ੍ਰਿਤਸਰ ਲਿਸਟ ਸਟੇਸ਼ਨ ਦੇ ਕੋਲ ਸਥਿਤ ਹੈ ਨੂੰ ਵੀ ਪਹੁੰਚੀ ਹਾਲਾਂਕਿ ਬੱਚਿਆਂ ਦੇ ਸਵੇਰੇ ਸਕੂਲ ਪਹੁੰਚਣ ਤੱਕ ਇਸ ਮੇਲ ਦੀ ਜਾਣਕਾਰੀ ਸੰਸਥਾ ਨੂੰ ਨਹੀਂ ਸੀ ਪਰ ਜਿਵੇਂ ਹੀ ਸੰਸਥਾ ਨੇ ਆਪਣੇ ਅਧਿਕਾਰਕ ਮੇਲ ਆਈਡੀ ਤੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਦੇਖੀ ਤਾਂ ਸਕੂਲ ਵਿੱਚ ਛੁੱਟੀ ਕਰ ਦਿੱਤੀ ਗਈ ਇਸ ਬਾਬਤ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿਜਰ ਨੇ ਜਾਣਕਾਰੀ ਦਿੱਤੀ ਕਿ ਬੀਤੀ ਦੇਰ ਸ਼ਾਮ ਸਕੂਲ ਦੀ ਅਧਿਕਾਰਿਕ ਈਮੇਲ ਆਈਡੀ ਤੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਇਸ ਗੱਲ ਦੀ ਜਾਣਕਾਰੀ ਉਹਨਾਂ ਨੂੰ ਪ੍ਰਬੰਧਕਾਂ ਵੱਲੋਂ ਫੋਨ ਤੇ ਦਿੱਤੀ ਗਈ ਕਿਉਂਕਿ ਇਸ ਵੇਲੇ ਉਹ ਅੰਮ੍ਰਿਤਸਰ ਵਿੱਚ ਨਹੀਂ ਬਲਕਿ ਚੰਡੀਗੜ੍ਹ ਵਿੱਚ ਹਨ। ਜਿਸ ਦੇ ਚਲਦਿਆਂ ਬੱਚਿਆਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਵਾਰ ਵਾਰ ਅਜਿਹੀਆਂ ਈਮੇਲ ਭੇਜ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਮੰਦਭਾਗਾ ਹੈ
ਸਕੂਲ ਵਿਖੇ ਆਪਣੇ ਬੱਚੇ ਨੂੰ ਲੈਣ ਪਹੁੰਚੇ ਇੱਕ ਪਿਤਾ ਨੇ ਦੱਸਿਆ ਕਿ ਸਕੂਲ ਦਾ ਸਟਾਫ ਕਾਫੀ ਘਬਰਾਇਆ ਹੋਇਆ ਸੀ ਅਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਲਗਾਤਾਰ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਜਲਦੀ ਵਾਪਸ ਲੈ ਕੇ ਜਾਣ ਦੀ ਅਨਾਉਂਸਮੈਂਟ ਕੀਤੀ ਜਾ ਰਹੀ ਸੀ। ਜਾਣਕਾਰੀ ਮੁਤਾਬਕ ਪੇਰੈਂਟਸ ਨੂੰ ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਇੱਕ ਦੋ ਦਿਨਾਂ ਤੱਕ ਬਰਾਂਚ ਵਿੱਚ ਸੁਰੱਖਿਆ ਨੂੰ ਲੈ ਕੇ ਛੁੱਟੀ ਰਹਿ ਸਕਦੀ ਹੈ
- Download Babushahi App
-
-