ਨਾਮੀ ਪ੍ਰਾਪਰਟੀ ਡੀਲਰ ਕੋਲੋਂ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਗੈਂਗਸਟਰ ਭਿਖਾਰੀਵਾਲ ਨੂੰ ਬਠਿੰਡਾ ਜੇਲ ਤੋਂ ਲਿਆ ਕੇ ਗੁਰਦਾਸਪੁਰ ਦੀ ਅਦਾਲਤ ਵਿੱਚ ਕੀਤਾ ਗਿਆ ਪੇਸ਼
ਰੋਹਿਤ ਗੁਪਤਾ
ਗੁਰਦਾਸਪੁਰ :
ਗੈਂਗਸਟਰ ਸੁਖ ਭਿਖਾਰੀਵਾਲ ਜੋ ਹੁਣ ਬਠਿੰਡਾ ਦੀ ਹਾਈ ਸਕਿਉਰਟੀ ਜੇਲ ਵਿੱਚ ਬੰਦ ਹੈ ਨੂੰ ਅੱਜ ਗੁਰਦਾਸਪੁਰ ਦੀ ਇੱਕ ਅਦਾਲਤ ਵਿੱਚ ਇਥੇ ਪੇਸ਼ ਕੀਤਾ ਗਿਆ। ਮਾਮਲਾ ਗੁਰਦਾਸਪੁਰ ਸ਼ਹਿਰ ਦੇ ਇੱਕ ਨਾਮੀ ਪ੍ਰਾਪਰਟੀ ਡੀਲਰ ਨੂੰ ਡੇਢ ਕਰੋੜ ਦੀ ਫਿਰੋਤੀ ਲਈ ਮਿਲੀ ਧਮਕੀ ਦਾ ਹੈ। ਜਿਸ ਦੀ ਐਫਆਈਆਰ ਸਾਲ 2024 ਵਿੱਚ ਥਾਣਾ ਸਿਟੀ ਗੁਰਦਾਸਪੁਰ ਵਿੱਚ ਦਰਜ ਕੀਤੀ ਗਈ ਸੀ। ਮੁੰਦਈ ਵੱਲੋਂ ਮਾਮਲੇ ਦੇ ਇੱਕ ਹੋਰ ਦੋਸ਼ੀ ਨੂੰ ਬੇਕਸੂਰ ਮੰਨ ਕੇ ਐਫ ਆਈ ਆਰ ਵਿੱਚੋਂ ਕੱਢਣ ਦੇ ਖਿਲਾਫ ਲਗਾਈ ਗਈ ਇੱਕ ਐਪਲੀਕੇਸ਼ਨ ਦੇ ਮਾਮਲੇ ਵਿੱਚ ਸੁਖ ਭਿਖਾਰੀਵਾਲ ਨੂੰ ਅਦਾਲਤ ਵੱਲੋਂ ਤਲਬ ਕੀਤਾ ਗਿਆ ਸੀ । ਭਾਰੀ ਸੁਰੱਖਿਆ ਦੇ ਵਿੱਚ ਸੁੱਖ ਭਿਖਾਰੀਵਾਲ ਨੂੰ ਬੁਲਟ ਪਰੂਫ ਗੱਡੀ ਤੇ ਅਦਾਲਤ ਪਰਿਸਰ ਵਿੱਚ ਲਿਆਂਦਾ ਗਿਆ ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ।
ਭਿਖਾਰੀਵਾਲ ਦੇ ਵਕੀਲ ਕਰਨਜੀਤ ਸਿੰਘ ਨੇ ਦੱਸਿਆ ਕਿ ਭਿਖਾਰੀਵਾਲ ਤੇ ਕੁੱਲ ਪੰਜ ਮਾਮਲੇ ਹੋਰ ਦਰਜ ਹਨ ਜਦਕਿ ਦੋ ਹੋਰ ਮਾਮਲਿਆਂ ਵਿੱਚ ਉਹ ਬਰੀ ਵੀ ਹੋ ਚੁੱਕਿਆ ਹੈ। ਜਦੋਂ ਇਹ ਫਿਰੋਤੀ ਵਾਲੀ ਵਾਰਦਾਤ ਵਾਪਰੀ ਸੀ ਉਸ ਵੇਲੇ ਵੀ ਉਹ ਜੇਲ ਵਿੱਚ ਬੰਦ ਸੀ ਅਤੇ ਹਾਈ ਸਿਕਿਉਰਟੀ ਜੇਲ ਵਿੱਚੋਂ ਕਿਵੇਂ ਕਿਸੇ ਨੂੰ ਧਮਕੀ ਦੇ ਸਕਦਾ ਹੈ। ਉਹਨਾਂ ਦੱਸਿਆ ਕਿ ਅਦਾਲਤ ਨੇ ਅਗਲੀ ਤਰੀਕ 12 ਅਕਤੂਬਰ ਦਿੱਤੀ ਹੈ ਅਤੇ ਇਸ ਤਰੀਕ ਤੇ ਉਹਨਾਂ ਵੱਲੋਂ ਆਪਣਾ ਜਵਾਬ ਅਦਾਲਤ ਵਿੱਚ ਦਿੱਤਾ ਜਾਵੇਗਾ।
- Download Babushahi App
-
-