ਆਕਸਫੋਰਡ ਸਕੂਲ ਦੀਆਂ ਵਿਦਿਆਰਥਣਾਂ ਨੇ ਤਕਨੀਕੀ ਪੇਸ਼ਕਾਰੀ ਵਿੱਚ ਮਾਰੀਆਂ ਮੱਲਾਂ
ਅਸ਼ੋਕ ਵਰਮਾ
ਭਗਤਾ ਭਾਈ, 17 ਸਤੰਬਰ 2026 : ‘ਦ ਆਕਸਫੋਰਡ ਸਕੂਲ ਆਫ ਐਜੁਕੇਸ਼ਨ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ ਜਿਸ ਦੇ ਵਿਦਿਆਰਥੀ ਸਿਲੇਬਸ ਦੀ ਪੜ੍ਹਾਈ ਤੱਕ ਹੀ ਸੀਮਤ ਨਹੀਂ ਹਨ ਬਲਕਿ ਵੱਖ ਵੱਖ ਗਤੀਵਿਧੀਆਂ ਰਾਹੀਂ ਉਹ ਆਪਣੀ ਬੌਧਿਕ ਯੋਗਤਾ ਦਾ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਰੋਸ਼ਨ ਕਰ ਰਹੇ ਹਨ। ਬਠਿੰਡਾ ਲੋਕਲ ਸੈਂਟਰ ਪੰਜਾਬ, ਬਠਿੰਡਾ ਵੱਲੋਂ ਮਨਾਏ ਗਏ “59 ਵੇਂ ਇੰਜੀਨੀਅਰ ਦਿਵਸ ”
ਦੌਰਾਨ ਆਕਸਫੋਰਡ ਦੇ ਵਿਦਿਆਰਥੀਆਂ ਨੇ ਤੀਖਣ ਬੁੱਧੀ ਦਾ ਪ੍ਰਦਰਸ਼ਨ ਕਰਦੇ ਹੋਏ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਸੰਸਥਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਹਰਕੀਰਤ ਕੌਰ ਅਤੇ ਨੌਂਵੀ ਜਮਾਤ ਦੀ ਵਿਦਿਆਰਥਣ ਪ੍ਰਨੀਤ ਕੌਰ ਨੇ ਟੈਕਨੀਕਲ ਰੈਸਕਿਉ ਨੈੱਟ ਏ.ਆਈ. ਦਾ ਪੇਪਰ ਪੇਸ਼ ਕਰਕੇ ਪਹਿਲਾ ਸਥਾਨ ਅਤੇ ਛੇਵੀਂ ਜਮਾਤ ਦੀ ਵਿਦਿਆਰਥਣ ਜੈਨਮ ਅਤੇ ਜਸਨੀਤ ਕੌਰ ਨੇ ਡਰਾਈਵਰ ਲੈੱਸ ਕਾਰ ਦਾ ਪੇਪਰ ਪੇਸ਼ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ 1100 ਰੁ. ਅਤੇ 900 ਰੁ. ਦੇ ਨਗਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਦੱਸਣਯੋਗ ਹੈ ਕਿ ਇੰਜੀਨੀਅਰ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਤਕਨੀਕੀ ਪੱਖ ਨੂੰ ਮੁੱਖ ਵਿਸ਼ੇ ਵਜੋਂ ਲਿਆ ਗਿਆ ਸੀ। ਇਸ ਪ੍ਰੋਗਰਾਮ ਵਿੱਚ ਪ੍ਰੋ.ਆਰ.ਕੇ.ਬਾਂਸਲ ਡੀਨ.ਫੈਕਲਟੀ ਆਫ਼ ਇੰਜੀਨੀਅਰਿੰਗ, ਆਈ.ਕੇ ਗੁਜਰਾਲ, ਪੰਜਾਬ ਟੈਕਨੀਕਲ ਯੁਨੀਵਰਸਿਟੀ ਕਪੂਰਥਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਗੇਸੂ ਸਿੰਗਲਾ(ਪ੍ਰੋ.ਅਤੇ ਮੁਖ ਡਿਪਾਰਟਮੈਂਟ ਆਫ ਬਾਇਓਕਮਿਸਟਰੀ , ਆਦੇਸ਼ ਇੰਸਟੀਚਿਉਟ ਆੱਫ ਮੈਡੀਕਲ ਸਾਇੰਸ ਅਤੇ ਰੀਸਰਚ ਬਠਿੰਡਾ) ਨੇ ਗੈਸਟ ਆੱਫ ਆਨਰ ਅਤੇ ਡਾਕਟਰ ਮੁੱਖਜਿੰਦਰ ਸਿੰਘ(ਅਸਿਸਟੈਂਟ ਪ੍ਰੋ.ਡਿਪਾਰਟਮੈਂਟ ਆਫ ਈ.ਸੀ.ਈ.ਗਿਆਨੀ ਜੈਲ ਸਿੰਘ ਕੈਂਪਸ ਕਾਲਜ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ, ਬਠਿੰਡਾ) ਨੇ ਕੀਅ ਸਪੀਕਰ ਦੀ ਭੂਮਿਕਾ ਨਿਭਾਈ। ਇਸ ਸਮੇਂ ਡਾ. ਜਗਪਾਲ ਸਿੰਘ, ਚੇਅਰਮੈਨ, ਡਾ.ਜਗਤਾਰ ਸਿੰਘ ਸਿਵੀਆਂ ਚੇਅਰਮੈਨ , ਡਾ.ਅਮਨਦੀਪ ਸਿੰਘ ਸਰਾਓ ਸੈਕਟਰੀ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਸੀ।
ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਅਤੇ ਸਮੁੱਚੀ ਟੀਮ ਅਤੇ ਏ.ਟੀ.ਐੱਲ ਲੈਬ ਦੇ ਇੰਚਾਰਜ ਇੰਜੀਨੀਅਰ ਅਧਿਆਪਕ ਹਰੀਸ਼ਰਨ ਅਗਰਵਾਲ ਨੂੰ ਵੀ ਇਸ ਸਫਲਤਾ ਦੀ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਇਸ ਸਫਲਤਾ ਦੀ ਵਡਿਆਈ ਕਰਦੇ ਹੋਏ ਬਾਕੀ ਵਿਦਿਆਰਥੀਆਂ ਨੂੰ ਵੀ ਇਸ ਤੋਂ ਪ੍ਰੇਰਿਤ ਹੋਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਰਪ੍ਰੱਸਤ ਸ: ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈਕਾ, ਸ: ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ) , ਸ: ਗੁਰਮੀਤ ਸਿੰਘ ਗਿੱਲ (ਪ੍ਰਧਾਨ) , ਸ: ਪਰਮਪਾਲ ਸਿੰਘ ਸ਼ੈਰੀ (ਉੱਪ-ਚੇਅਰਮੈਨ), ਸ: ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ) ਅਤੇ ਸ: ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ ਸਕੱਤਰ) ਨੇ ਵਿਦਿਆਰਥੀਆਂ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ ਤੇ ਇਸੇ ਤਰ੍ਹਾਂ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ।
- Download Babushahi App
-
-