ਸੜਕ ਸੁਰੱਖਿਆ ਫੋਰਸ (SSF) ਪੰਜਾਬ
ਦੀਦਾਰ ਗੁਰਨਾ
ਰੂਪਨਗਰ 23 ਜੁਲਾਈ 2026 : ਰੂਪਨਗਰ ਪੁਲਿਸ ਦੀ ਸੜਕ ਸੁਰੱਖਿਆ ਫੋਰਸ (SSF) ਨੇ ਇੱਕ ਵਾਰ ਫਿਰ ਆਪਣੀ ਤਤਪਰਤਾ ਦਾ ਸਬੂਤ ਦਿੰਦਿਆਂ ਸੜਕ ਹਾਦਸੇ ਵਿੱਚ ਜ਼ਖਮੀਆਂ ਦੀ ਸਮੇਂ ਸਿਰ ਮਦਦ ਕਰਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ , ਪ੍ਰਾਪਤ ਜਾਣਕਾਰੀ ਅਨੁਸਾਰ SSF ਟੀਮ ਨੂੰ ਦੋ ਕਾਰਾਂ ਦੀ ਆਪਸੀ ਟੱਕਰ ਹੋਣ ਦੀ ਸੂਚਨਾ ਮਿਲੀ , ਸੂਚਨਾ ਮਿਲਦੇ ਹੀ ਟੀਮ ਬਿਨਾਂ ਕਿਸੇ ਦੇਰੀ ਦੇ ਮੌਕੇ 'ਤੇ ਪਹੁੰਚ ਗਈ ਅਤੇ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ
ਇਸ ਤੋਂ ਬਾਅਦ SSF ਕਰਮਚਾਰੀਆਂ ਨੇ ਜ਼ਖਮੀਆਂ ਨੂੰ ਸੁਰੱਖਿਅਤ ਢੰਗ ਨਾਲ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਪਹੁੰਚਾ ਕੇ ਇਲਾਜ ਲਈ ਦਾਖ਼ਲ ਕਰਵਾਇਆ , ਇਸ ਦੇ ਨਾਲ ਹੀ ਟੀਮ ਨੇ ਹਾਦਸੇ ਵਾਲੀ ਥਾਂ 'ਤੇ ਸਥਿਤੀ ਨੂੰ ਕਾਬੂ ਕਰਦੇ ਹੋਏ ਆਵਾਜਾਈ ਨੂੰ ਸੁਚਾਰੂ ਬਣਾਇਆ, ਤਾਂ ਜੋ ਕਿਸੇ ਹੋਰ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ
ਰੂਪਨਗਰ ਪੁਲਿਸ ਦੀ SSF ਟੀਮ ਦੀ ਇਸ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਸਥਾਨਕ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ , ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਨਿਰਧਾਰਤ ਗਤੀ ਸੀਮਾ ਵਿੱਚ ਵਾਹਨ ਚਲਾਉਣ ਅਤੇ ਸੜਕ ਸੁਰੱਖਿਆ ਨਿਯਮਾਂ ਨੂੰ ਅਪਣਾ ਕੇ ਆਪਣੀ ਅਤੇ ਹੋਰਨਾਂ ਦੀ ਜਾਨ ਸੁਰੱਖਿਅਤ ਬਣਾਉਣ
- Download Babushahi App
-
-