ਪੈਂਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਂਸਮਿਸਨ ਡਵੀਜਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 05 ਜੁਲਾਈ, 2026
ਪੈਂਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਂਸਮਿਸਨ ਡਵੀਜਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਕੀਤੀ ਗਈ।ਅੱਜ ਦੀ ਇਸ ਮੀਟਿੰਗ ਵਿਚ ਪੈਂਨਸ਼ਨਰਜ ਦੇ ਮੱਸਲਿਆਂ ਅਤੇ ਮੰਗਾਂ ਸਬੰਧੀ ਜੱਥੇਬੰਦੀ ਵਲੋਂ ਕੀਤੇ ਜਾ ਰਹੇ ਸ਼ੰਘਰਸ਼ਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ,ਸਰਕਲ ਆਗੂ(ਨਿਰੰਜਨ ਸਿੰਘ ਕੰਗਾਂ,ਵਿਜੇ ਕੁਮਾਰ ਬਾਲੀ),ਡਵੀਜਨਲ ਆਗੂ (ਰਵਿੰਦਰ ਭਾਸਕਰ ਰਾਹੋਂ, ਸ਼ੰਭੂ ਨਰਾਇਣ ਰਾਹੋਂ,ਜੁਗਿੰਦਰ ਸਿੰਘ ਬੇਗਮਪੁਰ,ਪਰੇਮ ਚਣਕੋਆ),ਪਰੇਮ ਸਹਾਬ ਪੁਰ,ਚਰਨ ਸਿੰਘ,ਸ਼ਿਵ ਰਾਜ,ਇੰਦਰਜੀਤ ਸਿੰਘ,ਬਲਦੇਵ ਤਾਜੋਵਾਲ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੁਲਾਜ਼ਮਾਂ ਅਤੇ ਪੈਂਨਸ਼ਨਰਜ ਦੀਆਂ ਜਾਇਜ ਤੇ ਹੱਕੀ ਮੰਗਾਂ ਅਤੇ ਡੀ ਏ ਨੂੰ ਲੈ ਕੇ ਮੁਲਾਜ਼ਮ ਤੇ ਪੈਨਸ਼ਨਰਜ ਸਾਂਝੇ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵਲੋਂ ਉਲੀਕੇ ਸ਼ੰਘਰਸ਼ ਮੁਤਾਬਿਕ 24 ਜੂਨ 2026 ਨੂੰ ਪੰਜਾਬ ਦੇ ਸਮੂਹ ਜਿਲਾ ਹੈਡ ਕੁਆਟਰਾਂ ਅਗੇ ਪੰਜਾਬ ਸਰਕਾਰ ਖਿਲਾਫ ਰੋਸ ਧਰਨੇ ਦਿੱਤੇ ਜਾ ਚੁੱਕੇ ਹਨ।ਇਸ ਤੋਂ ਇਲਾਵਾ 1 ਜੁਲਾਈ ਤੋਂ 10 ਜੁਲਾਈ 2026 ਤੱਕ ਪੰਜਾਬ ਦੇ ਮੰਤਰੀਆਂ ਦੀਆਂ ਰਿਹਾਇਸ਼ਾਂ ਅੱਗੇ ਲੜੀਵਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਇਸੇ ਤਹਿਤ ਜਿਲਾ ਸ਼ ਭ ਸ ਨਗਰ ਅਤੇ ਤਹਿਸੀਲ ਗੜ੍ਹਸ਼ੰਕਰ ਦੇ ਮੁਲਾਜ਼ਮ ਤੇ ਪੈਨਸ਼ਨਰਜ ਵਲੋਂ 7 ਜੁਲਾਈ ਦਿਨ ਮੰਗਲਵਾਰ 2026 ਨੂੰ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਜੈ ਸਿੰਘ ਰੌੜੀ ਦੀ ਰਿਹਾਇਸ਼ ਗੜ੍ਹਸ਼ੰਕਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿੱਥੇ ਸਮੇਂ ਅਨੁਸਾਰ ਠੀਕ ਸਵੇਰੇ 9 ਵਜੇ ਵੱਧ ਤੋ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਜੀ।ਤਾਂ ਜੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਨੂੰ ਪੱਕੇ ਤੌਰ ਤੇ ਬੰਦ ਕਰਾਉਣ ਵਾਸਤੇ ਪੱਬਾਂ ਭਾਰ ਹੋਈ ਪੰਜਾਬ ਸਰਕਾਰ ਦੇ ਇਹਨਾਂ ਘੱਟੀਆ ਸੋਚ ਦੇ ਮਨਸੂਬਿਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ।ਇਹ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ,ਜਿਨ੍ਹਾਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਵਾਹਦਾ ਕੀਤਾ ਸੀ,ਕਿ ਪੰਜਾਬ ਵਿਚ ਸਾਡੀ ਸਰਕਾਰ ਲਿਆਉ ਤਹਾਨੂੰ ਮੰਗਾਂ ਸਬੰਧੀ ਧਰਨੇ ਮੁਜਾਹਰੇ ਬਿਲਕੁੱਲ ਨਹੀਂ ਲਾਉਣੇ ਪੈਣਗੇ।ਜਦ ਕਿ ਭਾਰਤ ਸਰਕਾਰ ਦੀਆਂ ਬਾਕੀ ਸੂਬਾ ਸਰਕਾਰਾਂ ਵਲੋਂ ਆਪਣੇ-2 ਮੁਲਾਜ਼ਮਾਂ ਤੇ ਪੈਨਸ਼ਨਰਜ ਨੂੰ ਨਿਰੰਤਰਨ ਅੱਪ ਟੂ ਡੇਟ ਡੀ ਏ ਦਿੱਤਾ ਜਾ ਰਿਹਾ ਹੈ। ਅਤੇ ਮਾਨਯੋਗ ਸੁਪਰੀਮ ਕੋਰਟ ਦੇ ਬੀਤੇ ਸਮੇਂ ਚ ਆਏ ਫੈਸਲੇ ਮੁਤਾਬਿਕ ਡੀਏ ਮੁਲਾਜ਼ਮਾਂ ਪੈਨਸ਼ਨਰਜ ਦਾ ਹੱਕ ਹੈ,ਕੋਈ ਖੈਰਾਤ ਨਹੀ ਹੈ।ਇਹ ਸਰਕਾਰ ਦਲੀਲਾਂ ਅਪੀਲਾਂ ਨਾਲ ਕੁਝ ਮਹੀਨਿਆਂ ਦਾ ਰਹਿੰਦਾ ਸਮਾਂ ਲੰਘਾ ਰਹੀ ਹੈ। ਰਾਜ ਸਤਾਹ ਦੀ ਕੁਰਸੀ ਦਾ ਨਸ਼ਾ ਇਕ ਐਸਾ ਨਸ਼ਾ ਹੈ,ਜੋ ਵੱਢੇ ਵੱਢਿਆ ਨੂੰ ਸੱਭ ਕੁੱਝ ਭੁੱਲਾ ਦਿੰਦਾ ਹੈ,ਜੋ ਜਨਤਾ ਅੱਗੇ ਦੋਵੇਂ ਹੱਥ ਜੋੜਕੇ ਸਤਾਹ ਹਾਸਿਲ ਕੀਤੀ ਹੁੰਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹੁਕਮ ਚੰਦ,ਦੇਵ ਰਾਜ ਸੁੱਜੋਂ,ਰਾਮਲੁਭਾਇਆ,ਗੁਰਸ਼ਰਨਪਾਲ ਸਿੰਘ,ਨਿਰਮਲ ਸਿੰਘ,ਕਸ਼ਮੀਰ ਸਿੰਘ,ਇਕਬਾਲ ਸਿੰਘ,ਨਿਰਮਲਜੀਤ ਆਦਿ ਹਾਜਰ ਸਨ।ਇਸ ਮੀਟਿੰਗ ਵਿਚ ਸਟੇਜ ਸਕੱਤਰ ਦੀ ਭੂਮਿਕਾ ਡਵੀਜਨਲ ਸਕੱਤਰ ਮਦਨ ਲਾਲ ਵੱਲੋਂ ਨਿਭਾਈ ਗਈ।
- Download Babushahi App
-
-