ਜੂਨ ਦੇ ਪਹਿਲੇ ਹਫਤੇ ਹੋਣਗੀਆਂ ਦੀਨਾ ਨਗਰ ਅਤੇ ਕਾਦੀਆਂ ਨਗਰ ਕੌਂਸਲ ਦੀਆਂ ਚੋਣਾਂ
ਗੁਰਦਾਸਪੁਰ ਦੀਆਂ ਚੋਣਾਂ ਵੀ ਜੂਨ ਦੇ ਪਹਿਲੇ ਹਫਤੇ ਹੋਣ ਦੇ ਉਮੀਦ
ਰੋਹਿਤ ਗੁਪਤਾ
ਗੁਰਦਾਸਪੁਰ 16 ਮਈ 2026- ਦੀਨਾਨਗਰ ਅਤੇ ਕਾਦੀਆਂ ਨਗਰ ਕੌਂਸਲ ਚੋਣਾਂ ਜੂਨ 2026 ਦੇ ਪਹਿਲੇ ਹਫਤੇ ਹੋਣਗੀਆਂ। ਅਦਾਲਤ ਵੱਲੋਂ ਚੋਣਾਂ ਦੀ ਅਧਿਕਾਰਤ ਤਾਰੀਖ ਦਾ ਐਲਾਨ 7 ਦਿਨਾਂ ਦੇ ਅੰਦਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦੱਸ ਦਈਏ ਕਿ ਇਹਨਾਂ ਚੋਣਾਂ ਵਿੱਚ ਵਾਰਡਬੰਦੀ ਨੂੰ ਲੈ ਕੇ ਹਾਈਕੋਰਟ ਵਿੱਚ ਰਿਟ ਦਾਖਲ ਕੀਤੀ ਗਈ ਸੀ ਜਿਸ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਦੀਨਾ ਨਗਰ ਕਾਦੀਆ ਅਤੇ ਗੁਰਦਾਸਪੁਰ ਦੀਆਂ ਚੋਣਾਂ ਮੁਅਤਲ ਕਰ ਦਿੱਤੀਆਂ ਗਈਆਂ ਸਨ । ਹੁਣ ਅਦਾਲਤ ਨੇ ਪੰਜਾਬ ਸਰਕਾਰ ਦੇ ਇਸ ਭਰੋਸੇ ਕਿ ਚੋਣਾਂ 16 ਅਪ੍ਰੈਲ 2026 ਦੀ ਵਾਰਡਬੰਦੀ ਦੇ ਆਧਾਰ ਤੇ ਹੀ ਹੋਣਗੀਆਂ ਦੇ ਆਧਾਰ 'ਤੇ ਕੇਸ ਬੰਦ ਕਰ ਦਿੱਤਾ ਹੈ। ਦੀਨਾ ਨਗਰ ਅਤੇ ਕਾਦੀਆਂ ਦੀ ਨਗਰ ਕੌਂਸਲ ਦੀ ਚੋਣ ਦੇ ਨਾਲ ਹੀ ਗੁਰਦਾਸਪੁਰ ਦੀ ਨਗਰ ਕੌਂਸਲ ਦੀ ਚੋਣ ਵੀ ਹੋਣ ਦੀ ਸੰਭਾਵਨਾ ਹੈ।
- Download Babushahi App
-
-