ਜਾਗਦੇ ਰਹਾਂਗੇ ਤਾਂ ਬਚੇ ਰਹਾਂਗੇ, SIR ਤੇ ਬੋਲੇ ਪ੍ਰਤਾਪ ਬਾਜਵਾ
ਸੂਬੇ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਭਰਿਸ਼ਟਾਚਾਰ, ਆਪ ਨੂੰ ਕੌਂਸਲ ਚੋਣਾਂ ਵਿੱਚ ਕੈਂਡੀਡੇਟ ਨਹੀਂ ਲੱਭਣੇ _ਬਾਜਵਾ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 16 May 2026
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਧਾਰੀਵਾਲ ਦੇ ਕਾਂਗਰਸੀ ਉਮੀਦਵਾਰਾਂ ਦੇ ਨਾਲ ਕਾਗਜ ਦਾਖਲ ਕਰਵਾਉਣ ਗੁਰਦਾਸਪੁਰ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਉਹਨਾਂ ਐਸ ਆਈ ਆਰ ਬਾਰੇ ਕਿਹਾ ਕਿ ਪੇਂਡੂ ਹਲਕਿਆਂ ਵਿੱਚ ਇਸ ਦਾ ਕੋਈ ਅਸਰ ਨਹੀਂ ਹੋਣਾ ਪਰ ਸ਼ਹਿਰੀ ਹਲਕਿਆਂ ਵਿੱਚ ਸੁਚੇਤ ਰਹਿਣ ਦੀ ਲੋੜ ਹੈ। ਕਿਉਂਕਿ ਭਾਜਪਾ ਪਿਛੜੀ ਜਾਤੀਆਂ ਜਾਂ ਘੱਟ ਗਿਣਤੀਆਂ ਦੇ ਵੋਟ ਕਟਾਉਣ ਦੀ ਕੋਸ਼ਿਸ਼ ਕਰੇਗੀ । ਸਾਡੇ ਵਰਕਰ ਪੂਰੀ ਤਰਹਾਂ ਨਾਲ ਅਲਰਟ ਹਨ ਅਤੇ ਜਾਗਦੇ ਰਹਾਂਗੇ ਤਾਂ ਬਿਲਕੁਲ ਬੱਚੇ ਰਹਾਂਗੇ । ਉੱਥੇ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਉੱਪਰ ਤੋਂ ਲੈ ਕੇ ਥੱਲੇ ਤੱਕ ਭਰਿਸ਼ਟਾਚਾਰ ਵਿੱਚ ਡੁੱਬੀ ਹੈ । ਇਸ ਦਾ ਨਤੀਜਾ ਹੀ ਅੱਜ ਐਸਡੀਐਮ ਗੁਰਦਾਸਪੁਰ ਦੀ ਭਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਨਗਰ ਕੌਂਸਲ ਦੇ ਚੋਣਾਂ ਵਿੱਚ ਉਮੀਦਵਾਰ ਨਹੀਂ ਲੱਭ ਰਹੇ ਤਾਂ ਹੀ ਗੁਰਦਾਸਪੁਰ ਦੀਨਾ ਨਗਰ ਅਤੇ ਕਾਦੀਆਂ ਵਿੱਚ ਚੋਣਾਂ ਕਰਵਾਉਣ ਤੋਂ ਭੱਜ ਰਹੀ ਹੈ। ਸੂਬੇ ਵਿੱਚ ਕਾਨੂੰਨ ਵਿਵਸਥਾ ਬੁਰੀ ਤਰਹਾਂ ਨਾਲ ਵਿਗੜ ਚੁੱਕੀ ਹੈ ਨਸ਼ੇ ਦੀ ਰੋਕਥਾਮ ਨਹੀਂ ਹੋਈ ਇਸ ਲਈ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਕਾਂਗਰਸ ਦੀ ਮਦਦ ਕਰਨ ਅਤੇ 27 ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਆਪਣਾ ਸਹਿਯੋਗ ਦੇਣ ।
- Download Babushahi App
-
-