ਹੁੱਲੜਬਾਜ਼ੀ ਕਰਨ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ, ਕਰੇਟਾ ਕਾਰ ਨੂੰ ਅੱਗ ਲਗਾ ਕੇ ਸਾੜਨ ਦਾ ਮਾਮਲਾ ਟਰੇਸ
ਸੁਖਮਿੰਦਰ ਭੰਗੂ / ਬਾਬੂਸ਼ਾਹੀ ਬਿਊਰੋ
ਲੁਧਿਆਣਾ, 16 ਮਈ 2026
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ, ਦੇਵ ਸਿੰਘ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ, ਜਤਿੰਦਰਪਾਲ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ, SI/SHO ਕ੍ਰਿਸ਼ਨ ਲਾਲ ਮੁੱਖ ਅਫਸਰ ਥਾਣਾ ਹੈਬੋਵਾਲ ਲੁਧਿਆਣਾ ਜੀ ਦੀਆਂ ਹਦਾਇਤਾਂ ਮੁਤਾਬਿਕ ਸਥ ਸੁਖਜਿੰਦਰ ਸਿੰਘ ਇੰਚਾਰਜ ਚੌਕੀ ਜਗਤਪੁਰੀ ਥਾਣਾ ਹੈਬੋਵਾਲ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਅਮਨ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਹੁੱਲੜਬਾਜ਼ੀ ਕਰਨ ਵਾਲੇ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਇਸ ਸਬੰਧੀ ਸਾਰਥਕ ਮਲਹੋਤਰਾ ਪੁੱਤਰ ਵਿਜੇ ਕੁਮਾਰ ਵਾਸੀ ਮਕਾਨ ਨੰਬਰ 212, ਗਲੀ ਨੰਬਰ 5, ਮੁਹੱਲਾ ਸੁਰਜੀਤ ਇਨਕਲੇਵ, ਸੰਗਮ ਪੈਲੇਸ ਚੌਕ ਲੁਧਿਆਣਾ ਨੇ ਬਿਆਨ ਦਰਜ ਕਰਵਾਇਆ ਕਿ ਉਸਦੀ ਕਾਰ ਮਾਰਕਾ ਕਰੇਟਾ ਨੰਬਰ DL-8CBJ-3792 ਨੂੰ ਮਿਤੀ 26-04-2026 ਨੂੰ ਤਕਰੀਬਨ ਸਵੇਰੇ 04:00 ਵਜੇ ਨਾ-ਮਲੂਮ ਵਿਅਕਤੀਆਂ ਵੱਲੋਂ ਉਸਦੇ ਘਰ ਦੇ ਬਾਹਰ ਖੜੀ ਕਾਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ। ਜਿਸ ਸਬੰਧੀ ਮੁਕੱਦਮਾ ਨੰਬਰ 115 ਮਿਤੀ 26-04-2026 ਅ/ਧ 326(g) BNS ਥਾਣਾ ਹੈਬੋਵਾਲ ਲੁਧਿਆਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ।
ਮੁਕੱਦਮਾ ਉਕਤ ਦੀ ਤਫਤੀਸ਼ ਦੌਰਾਨ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਦੋਸ਼ੀ 1. ਚਿਰਾਗ ਮਿਗਲਾਨੀ ਪੁੱਤਰ ਕਮਲ ਮਿਗਲਾਨੀ ਵਾਸੀ ਰਿਸ਼ੀ ਨਗਰ ਲੁਧਿਆਣਾ, 2. ਅਰੁਣ ਬਰਨਾੜ ਉਰਫ ਕਾਕਾ ਪੁੱਤਰ ਸੈਮੂਲ ਸਟੀਫਨ ਵਾਸੀ ਰਿਸ਼ੀ ਨਗਰ ਨੇੜੇ ਪੋਲ ਟੈਕਨੀਕਲ ਕਾਲਜ ਹੈਬੋਵਾਲ ਲੁਧਿਆਣਾ ਅਤੇ 3. ਮਨੀਸ਼ ਕੁਮਾਰ ਉਰਫ ਗੋਲੂ ਪੁੱਤਰ ਨਰੇਸ਼ ਕੁਮਾਰ ਵਾਸੀ ਰਿਸ਼ੀ ਨਗਰ ਲੁਧਿਆਣਾ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਮੁਕੱਦਮਾ ਟਰੇਸ ਕੀਤਾ ਗਿਆ।
- Download Babushahi App
-
-