ਕਰਮਜੀਤ ਸਿੰਘ ਸਰਾਓ ਨੂੰ 'ਰਾਸ਼ਟਰੀ ਰਤਨ ਸਨਮਾਨ'; ਕੰਗਨਾ ਰਣੌਤ ਨੇ "ਐਕਸੀਲੈਂਸ ਇਨ ਸਮੂਥਨੈੱਸ" ਅਵਾਰਡ ਨਾਲ ਕੀਤਾ ਸਨਮਾਨਿਤ
ਸਰਾਓ ਡਿਸਟਿਲਰੀ ਦੇ ਮਾਲਕ ਕਰਮਜੀਤ ਸਿੰਘ ਸਰਾਓ ਨੂੰ “ਸਰਾਓ ਗ੍ਰੈਂਡ ਲੇਬਲ” ਲਈ ਰਾਸ਼ਟਰੀ ਰਤਨ ਸਨਮਾਨ ਸਮਾਰੋਹ ਦੌਰਾਨ “ਐਕਸੀਲੈਂਸ ਇਨ ਸਮੂਥਨੈੱਸ – ਵਿਸਕੀ” ਅਵਾਰਡ ਨਾਲ ਸਨਮਾਨਿਤ ਕੀਤਾ ਗਿਆ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 28 ਅਪ੍ਰੈਲ 2026- ਸਰਾਓ ਡਿਸਟਿਲਰੀ ਨੂੰ ਆਪਣੇ ਮੁੱਖ ਉਤਪਾਦ ਸਰਾਓ ਗ੍ਰੈਂਡ ਲੇਬਲ ਲਈ ਪ੍ਰਤਿਸ਼ਠਿਤ ਐਕਸੀਲੈਂਸ ਇਨ ਸਮੂਥਨੈੱਸ – ਵਿਸਕੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਰਾਸਟਰੀ ਰਤਨ ਸਨਮਾਨ 2026 ਦੌਰਾਨ ਪਦਮ ਸ਼੍ਰੀ ਕੰਗਨਾ ਰਣੌਤ ਵੱਲੋਂ ਸਰਾਉ ਡਿਸਟਿਲਰੀ ਦੇ ਮਾਲਕ ਕਰਮਜੀਤ ਸਿੰਘ ਸਰਾਉ ਨੂੰ ਭੇਂਟ ਕੀਤਾ ਗਿਆ। ਸਨਮਾਨ ਹਾਸਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਮਜੀਤ ਸਿੰਘ ਸਰਾਉ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ ਗੁੱਣਵੱਤਾ ਵਧਾਉਣ ਦੀ ਰਹਿੰਦੀ ਹੈ ਅਤੇ ਸਾਡੇ ਵੱਲੋਂ ਸਾਰੇ ਮਾਪਦੰਡਾਂ ਨੂੰ ਧਿਆਨ ਵਿਚ ਰੱਖ ਕੇ ਆਪਣਾ ਪ੍ਰੋਡਕਟ ਬਣਾਇਆ ਗਿਆ ਹੈ। ਇਥੇ ਇਹ ਦੱਸਣਯੋਗ ਹੈ ਕਿ ਕਰਮਜੀਤ ਸਿੰਘ ਸਰਾਉ ਇੱਕ ਉਘੇ ਕਾਰੋਬਾਰੀ ਹਨ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵੀ ਵਧ ਚੜ ਕੇ ਯੋਗਦਾਨ ਦਿੰਦੇ ਹਨ। ਉਨ੍ਹਾਂ ਵੱਲੋਂ ਹਮੇਸ਼ਾਂ ਹੀ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਹਾਲ ਹੀ ਵਿਚ ਉਨ੍ਹਾਂ ਵੱਲੋਂ ਇੱਕ ਵੱਡਾ ਅੱਖਾਂ ਦਾ ਕੈਂਪ ਲਗਾ ਕੇ 80 ਤੋਂ ਜਿਆਦਾ ਬਜੁਰਗਾਂ ਦੇ ਮੁਫਤ ਆਪਰੇਸਨ ਕਰਵਾਏ ਸਨ ਅਤੇ ਇੱਕ ਸਮਾਗਮ ਦਾ ਆਯੋਜਨ ਕਰਕੇ ਬੱਚਿਆਂ ਨੂੰ ਸਿੱਖਿਆ ਕਰਨ ਵਿਚ ਵੀ ਵੱਡਾ ਯੋਗਦਾਨ ਦਿੱਤਾ ਸੀ। ਕਰਮਜੀਤ ਸਿੰਘ ਸਰਾਉ ਨੇ ਕਿਹਾ ਕਿ ਉਹ ਕਾਰੋਬਾਰ ਵਿਚ ਨੈਤਿਕ ਕਦਰਾਂ ਕੀਮਤਾਂ ਨੂੰ ਪਹਿਲ ਦਿੰਦੇ ਹਨ ਅਤੇ ਉਦੋਂ ਹੋਰ ਵੀ ਵਧੀਆ ਲਗਦਾ ਹੈ, ਜਦੋਂ ਤੁਹਾਡੇ ਕੀਤੇ ਗਏ ਕੰਮਾਂ ਦੀ ਪਹਿਚਾਣ ਕਰਕੇ ਉਨ੍ਹਾ ਨੂੰ ਸਨਮਾਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਕਾਰੋਬਾਰ ਦੇ ਨਾਲ ਨਾਲ ਆਪਣੇ ਸਮਾਜ ਪ੍ਰਤੀ ਫਰਜ਼ਾਂ ਪ੍ਰਤੀ ਵੀ ਪੁਰੀ ਤਰ੍ਹਾਂ ਜਾਗਰੂਕ ਹਨ।
Click to Follow Babushahi Facebook page →