Chandigarh Breaking: ਸੁਖ਼ਨਾ ਲੇਕ ’ਤੇ ਸੈਲਾਨੀਆਂ ਦੀ ਐਂਟਰੀ ਬੰਦ, ਪੜ੍ਹੋ ਵਜ੍ਹਾ
ਕੁਲਜਿੰਦਰ ਸਰਾ
ਚੰਡੀਗੜ੍ਹ, 25 ਮਾਰਚ, 2026: ਚੰਡੀਗੜ੍ਹ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਸੁਖ਼ਨਾ ਲੇਕ ਵਿਖੇ ਭਾਰਤੀ ਹਵਾਈ ਸੈਨਾ ਦੀ ਮਸ਼ਹੂਰ ਐਰੋਬੈਟਿਕ ਟੀਮ ‘ਸੂਰਿਆ ਕਿਰਨ’ ਵੱਲੋਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਜਾ ਰਿਹਾ ਹੈ। ਇਸ ਸਮਾਗਮ ਦੀਆਂ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖ਼ਨਾ ਲੇਕ ਨੂੰ ਆਮ ਜਨਤਾ ਲਈ ਕੁਝ ਦਿਨਾਂ ਲਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।
ਲੇਕ ਬੰਦ ਰਹਿਣ ਦਾ ਸਮਾਂ
ਐਗਜ਼ੀਕਿਊਟਿਵ ਇੰਜੀਨੀਅਰ ਅਨੁਸਾਰ, ਸੁਖ਼ਨਾ ਲੇਕ 26 ਮਾਰਚ 2026 ਤੋਂ 28 ਮਾਰਚ 2026 ਤੱਕ ਆਮ ਜਨਤਾ ਲਈ ਪੂਰੀ ਤਰ੍ਹਾਂ ਬੰਦ ਰਹੇਗੀ। ਸੂਰਿਆ ਕਿਰਨ ਐਰੋਬੈਟਿਕ ਸਿਵਲ ਡਿਸਪਲੇਅ ਦੇ ਲੋੜੀਂਦੇ ਪ੍ਰਬੰਧਾਂ ਅਤੇ ਪ੍ਰਦਰਸ਼ਨ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਇਹ ਕਦਮ ਚੁੱਕਿਆ ਗਿਆ ਹੈ।
ਇਸ ਸਬੰਧੀ SSP (ਟ੍ਰੈਫਿਕ ਅਤੇ ਸੁਰੱਖਿਆ), ਚੰਡੀਗੜ੍ਹ ਪੁਲਿਸ ਸਮੇਤ ਸੈਕਟਰ-3 ਦੇ ਥਾਣਾ ਮੁਖੀ (SHO) ਅਤੇ ਸੁਖ਼ਨਾ ਲੇਕ ਪੁਲਿਸ ਚੌਕੀ ਇੰਚਾਰਜ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸੈਲਾਨੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਤਰੀਕਾਂ ਦੌਰਾਨ ਲੇਕ 'ਤੇ ਜਾਣ ਦਾ ਪ੍ਰੋਗਰਾਮ ਨਾ ਬਣਾਉਣ ਤਾਂ ਜੋ ਪ੍ਰਬੰਧਾਂ ਵਿੱਚ ਕੋਈ ਵਿਘਨ ਨਾ ਪਵੇ।
Click to Follow Babushahi Facebook page →