ਮੌਜੂਦਾ ਸਾਲ ਦੌਰਾਨ Mohali ਦੇ ਕਿਸਾਨਾਂ ਨੇ 3,000 ਏਕੜ ਰਕਬੇ ਵਿੱਚ ਕੀਤੀ ਸਰੋਂ ਦੀ ਬਿਜਾਈ
1000 ਕਿਸਾਨਾਂ ਨੂੱ 27.5 ਕੁਇੰਟਲ ਸਰੋਂ ਦਾ ਬੀਜ ਮੁਫਤ ਵੰਡਿਆ- ਮੁੱਖ ਖੇਤੀਬਾੜੀ ਅਫਸਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਮਾਰਚ:
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਨੈਸ਼ਨਲ ਮਿਸ਼ਨ ਆਨ ਆਇਲ ਸੀਡ ਸਕੀਮ ਅਧੀਨ ਕਿਸਾਨਾਂ ਨੂੰ ਤੇਲ ਬੀਜ ਵਾਲੀਆਂ ਫਸਲ਼ਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਸਰਕਾਰ ਵੱਲੋਂ ਤੇਲ ਬੀਜ ਫਸਲਾਂ ਦੀ ਕਾਸ਼ਤ ਕਰਨ ਲਈ ਜਿੱਥੇ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਪ੍ਰਦਰਸ਼ਨੀ ਪਲਾਟਾਂ ਤੇ ਕਿਸਾਨਾਂ ਨੂੰ ਮਾਲੀ ਮੱਦਦ ਵੀ ਦਿੱਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਸੁਖਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਕਰਕੇ ਜਿਲ੍ਹਾ ਐੱਸ.ਏ.ਐੱਸ.ਨਗਰ ਵਿੱਚ ਸਾਲ 2024-25 ਦੌਰਾਨ ਕਿਸਾਨਾਂ ਵੱਲੋਂ 2428 ਏਕੜ ਰਕਬੇ ਵਿੱਚ ਸਰੋਂ ਦੀ ਕਾਸ਼ਤ ਨੂੰ ਵਧਾ ਕੇ ਸਾਲ 2025-26 ਦੌਰਾਨ 3000 ਏਕੜ ਰਕਬੇ ਵਿੱਚ ਸਰੋਂ ਦੀ ਬਿਜਾਈ ਕੀਤੀ ਗਈ, 1000 ਕਿਸਾਨਾਂ ਨੂੰ 27.5 ਕੁਇੰਟਲ ਸਰ਼ ਦਾ ਬੀਜ ਮੁਫਤ ਵਿੱਚ ਦਿੱਤਾ ਗਿਆ ਅਤੇ 63 ਕਿਸਾਨਾਂ ਦੇ ਖੇਤਾਂ ਵਿੱਚ 52 ਹੈਕਟਰੇਅਰ ਰਕਬੇ ਦੇ ਪ੍ਰਦਰਸ਼ਨੀ ਪਲਾਟ ਬਿਜਵਾਏ ਗਏ।
ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਤੇਲ ਕੱਢਣ ਵਾਲੀ 33% ਮਸ਼ੀਨਰੀ ਸਬਸਿਡੀ ਤੇ ਦਿੱਤੀ ਜਾ ਰਹੀ ਹੈ ਜੋ ਕਿ ਵੱਧ ਤੋਂ ਵੱਧ ਅਤੇ 9.90 ਲੱਖ ਰੁਪਏ ਤੱਕ ਦਿੱਤੀ ਜਾ ਸਕਦੀ ਹੈ ਅਤੇ ਇਹ ਸਬਸਿਡੀ ਜਿਲ੍ਹੇ ਵਿੱਚ ਕੰਮ ਕਰ ਰਹੇ ਐਫ.ਪੀ. ਓਜ ਨੂੰ ਦਿੱਤੀ ਜਾ ਰਹੀ ਹੈ।
ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜਿਲ੍ਹੇ ਵਿੱਚ 115 ਏਕੜ ਰਕਬੇ ਵਿੱਚ ਮੂੰਗਫਲੀ ਕਿਸਾਨ ਗਿਰਨਾਰ-4 ਦੀ ਬਿਜਾਈ ਕਰਵਾਈ ਗਈ ਤਾਂ ਜੋ ਇਲਾਕੇ ਦੇ ਕਿਸਾਨਾਂ ਨੂੰ ਇਸ ਫਸਲ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਅਤੇ ਵੱਧ ਤੋਂ ਵੱਧ ਰਕਬੇ ਵਿੱਚ ਮੂੰਗਫਲੀ ਦੀ ਕਾਸ਼ਤ ਲਈ ਕਿਸਾਨਾਂ ਨੂੰ ਪ੍ਰੇਰਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਪਲਾਟ ਦੀ ਬਿਜਾਈ ਜਿਲ੍ਹੇ ਵਿੱਚ ਕੰਮ ਕਰ ਰਹੇ ਐਫ.ਪੀ ਓ ਬਾਬਾ ਫਤਿਹ ਸਿੰਘ ਦੇ ਮੈੱਬਰ ਕਿਸਾਨਾਂ ਵੱਲੋਂ ਕਰਵਾਈ ਗਈ। ਉਨ੍ਹਾਂ ਨੇ ਦੱਸਿਆ ਕਿ ਪ੍ਰਤੀ ਏਕੜ 45 ਕਿਲੋ ਬੀਜ ਦੀ ਵਰਤੋਂ ਕੀਤੀ ਗਈ ਅਤੇ ਇਸ ਫਸਲ ਦਾ ਝਾੜ ਪ੍ਰਤੀ ਏਕੜ 13-15 ਕੁਇੰਟਲ ਅਤੇ ਇਸ ਵਿੱਚ ਤੇਲ ਦੀ ਮਾਤਰਾ 50 ਪ੍ਰਤੀਸ਼ਤ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨੈਸ਼ਨਲ ਮਿਸ਼ਨ ਆਨ ਆਇਲਸੀਡਜ ਸਕੀਮ ਅਧੀਨ ਮੂੰਗਫਲੀ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਪ੍ਰਦਰਸ਼ਨੀ ਪਲਾਟਾਂ ਲਈ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਿਸਾਨ ਮੂੰਗਫਲੀ ਦੀ ਫਸਲ ਦੀ ਬਿਜਈ ਜੂਨ ਮਹੀਨੇ ਦੌਰਾਨ ਕਰ ਸਕਣਗੇ ਅਤੇ ਖੇਤੀਬਾੜੀ ਵਿਭਾਗ ਮੂੰਗਫਲੀ ਦੇ ਬੀਜ ਦਾ ਪ੍ਰਬੰਧ ਕਰ ਰਿਹਾ ਹੈ।
ਉਨ੍ਹਾਂ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨ ਜੂਨ ਮਹੀਨੇ ਮੂੰਗਫਲੀ ਦੀ ਕਾਸ਼ਤ ਕਰਨ ਦੇ ਚਾਹਵਾਨ ਹਨ, ਉਹ ਬਲਾਕ ਖੇਤੀਬਾੜੀ ਅਫਸਰਾਂ ਨਾਲ ਸੰਪਰਕ ਕਰਨ ਤਾਂ ਜੋ ਬੀਜ ਦੀ ਸਪਲਾਈ ਸਮੇਂ ਸਿਰ ਕਾਰਵਾਈ ਜਾ ਸਕੇ।
Click to Follow Babushahi Facebook page →