ਸੀਸੀਟੀ, ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਦਿਆਰਥੀਆਂ ਨੇ ਟੀਡਬਲਿਉਈਐਸਐਸ 2026 ਦੌਰਾਨ ਸ਼ਾਨਦਾਰ ਸਫਲਤਾ ਕੀਤੀ ਹਾਸਲ
ਚੰਡੀਗੜ੍ਹ-
ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀਸੀਟੀ), ਸੀਜੀਸੀ ਲਾਂਡਰਾਂ, ਦੇ ਬਾਇਓਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਆਯੋਜਿਤ ਟੈਕ ਵੂਮੈਨ ਐਂਟਰਪ੍ਰੀਨਿਓਰਜ਼ ਐਂਡ ਸਟਾਰਟਅੱਪ ਸਮਿਟ (ਟੀਡਬਲਿਉਈਐਸਐਸ) 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਸਮਿੱਟ ਰੀਜਨਲ ਐਕਸਲੇਟਰ ਫਾਰ ਹੋਲਿਸਟਿਕ ਇਨੋਵੇਸ਼ਨਜ਼ ਫਾਊਂਡੇਸ਼ਨ (ਪੀਆਈ ਆਰਏਐਚਆਈ ਰੋਪੜ) ਅਤੇ ਸੋਸ਼ਿਓ ਰਿਸਪਾਂਸੀਬਲ ਆਰਗੇਨਾਈਜ਼ਡ ਥ੍ਰਸਟ ਫਾਊਂਡੇਸ਼ਨ (ਐਸਆਰਓਟੀ) ਦੀ ਇੱਕ ਪਹਿਲ ਸੀ, ਜਿਸਦਾ ਉਦੇਸ਼ ਵਿਦਿਆਰਥੀਆਂ ਅਤੇ ਉਭਰ ਰਹੇ ਸਟਾਰਟਅੱਪਸ ਵਿੱਚ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਸੀ। ਵਿਦਿਆਰਥੀਆਂ ਅਤੇ ਉੱਭਰ ਰਹੇ ਸਟਾਰਟਅੱਪਸ ਵਿੱਚ ਨਵੀਨਤਾ ਅਤੇ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਇਸ ਸਮਿਟ ਨੇ ਵੱਖ-ਵੱਖ ਸੰਸਥਾਵਾਂ ਦੇ ਭਾਗੀਦਾਰਾਂ ਨੂੰ ਆਪਣੇ ਵਿਚਾਰਾਂ ਅਤੇ ਉੱਦਮਾਂ ਨੂੰ ਪ੍ਰਦਰਸ਼ਿਤ ਕਰਨ ਲਈ ਇਕੱਠਾ ਕੀਤਾ। ਸਟਾਰਟਅੱਪ ਸ਼੍ਰੇਣੀ ਵਿੱਚ ‘ਮੈਰੀਟੈਗ ਬਾਇਓਸਲਿਊਸ਼ਨ’ ਨਾਮਕ ਟੀਮ,ਜਿਸ ਵਿੱਚ ਐਮਐਸਸੀ ਬਾਇਓਟੈਕਨਾਲੋਜੀ, ਚੌਥੇ ਸਮੈਸਟਰ ਦੇ ਵਿਦਿਆਰਥੀਆਂ, ਕੋਮਲ ਚੰਦੇਲ, ਅਪੂਰਵਾ ਮਹਿਰਾ, ਇੰਦਰਜੀਤ ਸਿੰਘ ਅਤੇ ਕੁੰਦਨ ਤਿਵਾੜੀ, ਨੇ ਦੂਜਾ ਇਨਾਮ ਜਿੱਤਿਆ। ਇਸ ਮੌਕੇ ਟੀਮ ਨੂੰ ਆਪਣੀ ਨਵੀਂ ਸੋਚ ਵਾਲੇ ਸਟਾਰਟਅੱਪ ਵਿਚਾਰ ਲਈ 15,000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਹ ਪ੍ਰੋਜੈਕਟ ਮੰਦਰਾਂ ਦੇ ਫੁੱਲਾਂ ਨੂੰ ਦੁਬਾਰਾ ਵਰਤ ਕੇ ਵਾਤਾਵਰਣ ਅਨੁਕੂਲ ਉਤਪਾਦ ਬਣਾਉਣ ’ਤੇ ਆਧਾਰਿਤ ਹੈ, ਜੋ ਸਾਫ-ਸੁਥਰੇ ਵਾਤਾਵਰਣ ਅਤੇ ਸਰਕੂਲਰ ਅਰਥਵਿਵਸਥਾ ਨੂੰ ਪ੍ਰੋਤਸਾਹਿਤ ਕਰਦਾ ਹੈ। ਆਈਡੀਏਸ਼ਨ ਸ਼੍ਰੇਣੀ ਵਿੱਚ, ਬੀਐਸਸੀ ਬਾਇਓਟੈਕਨਾਲੋਜੀ ਦੀਆਂ ਵਿਦਿਆਰਥੀਆਂ ਅੰਕਿਤਾ ਕੰਬੋਜ ਅਤੇ ਗੁੰਜਨ ਭਾਰਦਵਾਜ ਦੁਆਰਾ ਦਰਸਾਈ ਗਈ ਸਮਾਰਟ ਸਿੰਚਾਈ ਹੱਲ ਦੇ ਉਨ੍ਹਾਂ ਦੇ ਰਚਨਾਤਮਕ ਵਿਚਾਰ ਲਈ ਦੂਜਾ ਪੁਰਸਕਾਰ ਪ੍ਰਾਪਤ ਕੀਤਾ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਸਫਲਤਾ ਮੌਕੇ ਵਧਾਈ ਦਿੰਦੇ ਹੋਏ ਸੀਸੀਟੀ, ਸੀਜੀਸੀ ਲਾਂਡਰਾਂ ਦੀ ਡਾਇਰੈਕਟਰ-ਪ੍ਰਿੰਸੀਪਲ ਡਾ. ਪਾਲਕੀ ਸਾਹਿਬ ਕੌਰ ਨੇ ਕਿਹਾ ਕਿ ਸਾਡੇ ਵਿਦਿਆਰਥੀ ਨਵੀਨਤਾ ਅਤੇ ਉੱਦਮਤਾ ਦੇ ਖੇਤਰ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਟੀਡਬਲਿਉਈਐਸਐਸ -2026 ਵਿੱਚ ਉਨ੍ਹਾਂ ਦੀ ਸਫਲਤਾ ਉਨ੍ਹਾਂ ਦੇ ਸਮਰਪਣ,ਮਿਹਨਤ ਰਚਨਾਤਮਕਤਾ ਅਤੇ ਉਸ ਮਜ਼ਬੂਤ ਅਕਾਦਮਿਕ ਵਾਤਾਵਰਣ ਦਾ ਪ੍ਰਤੀਬਿੰਬ ਹੈ ਜੋ ਅਸੀਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹਾਂ। ਸਾਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਮਾਣ ਹੈ ਅਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਖੋਜ ਅਤੇ ਸਟਾਰਟਅੱਪ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਨ ਪ੍ਰੇਰਿਤ ਕਰਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਵਿੱਚ ਖੋਜ, ਰਚਨਾਤਮਕਤਾ ਅਤੇ ਵਿਗਿਆਨਕ ਗਿਆਨ ਦੇ ਵਿਵਹਾਰਕ ਉਪਯੋਗ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
Click to Follow Babushahi Facebook page →