14 ਸਾਲਾਂ ਸਟਾਰ ਬੱਲੇਬਾਜ਼ ਵੈਭਵ ਸੂਰਿਆਵੰਸ਼ੀ 10ਵੀਂ ਦੀ ਪ੍ਰੀਖਿਆ ਦੇਵੇਗਾ, 17 ਫਰਵਰੀ ਤੋਂ ਹੋਵੇਗੀ ਸ਼ੁਰੂ
ਬਾਬੂਸ਼ਾਹੀ ਨੈਟਵਰਕ
ਸਮਸਤੀਪੁਰ, 14 ਫਰਵਰੀ, 2026: ਅੰਡਰ 19 ਕ੍ਰਿਕਟ ਵਰਲਡ ਕੱਪ ਦਾ ਸਟਾਰ ਬੱਲੇਬਾਜ਼ 14 ਸਾਲਾਂ ਵੈਭਵ ਸੂਰਿਆਵੰਸ਼ੀ 10ਵੀਂ ਕਲਾਸ ਦੀ ਪ੍ਰੀਖਿਆ ਦੇਵੇਗਾ। ਉਹ ਪੋਡਾਰ ਇੰਟਰਨੈਸ਼ਨਲ ਸਕੂਲ ਸਮਸਤੀਪੁਰ ਦਾ ਵਿਦਿਆਰਥੀ ਹੈ। ਪ੍ਰਿੰਸੀਪਲ ਨੀਲ ਕਿਸ਼ੋਰ ਨੇ ਦੱਸਿਆ ਕਿ 17 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ ਅਤੇ ਉਹ ਆਮ ਵਿਦਿਆਰਥੀ ਵਾਂਗੂ ਹੀ ਪ੍ਰੀਖਿਆ ਦੇਵੇਗਾ। ਉਸਨੂੰ ਐਡਮਿਟ ਕਾਰਡ ਅਲਾਟ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਵਿਚ ਵੈਭਵ ਸੂਰਿਆਵੰਸ਼ੀ ਦਾ ਸਵਾਗਤ ਕਰਨ ਲਈ ਉਤਸ਼ਾਹ ਹੈ ਪਰ ਉਸ ਵਾਸਤੇ ਕੋਈ ਵੱਖਰੇ ਇੰਤਜ਼ਾਮ ਨਹੀਂ ਕੀਤੇ ਗਏ, ਉਹ ਆਮ ਵਿਦਿਆਰਥੀ ਵਾਂਗੂ ਪ੍ਰੀਖਿਆ ਦੇਵੇਗਾ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Click to Follow Babushahi Facebook page →