ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਰੋਜ਼ਗਾਰ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ 10 ਫਰਵਰੀ
ਜ਼ਿਲ੍ਹਾ ਸੇਵਾ ਕੇਂਦਰ ਗੁਰਦਾਸਪੁਰ ਵਲੋਂ ਬਲਾਕਾਂ ਵਿਚ ਕੰਪਿਊਟਰ ਅਪਰੇਟਰ ਰੱਖੇ ਜਾਣ ਸਮੇਤ ਮੈਨੇਜਰ, ਇਲੈਕਟ੍ਰੀਸ਼ਨ, ਗੰਨਮੈਨ, ਸਕਿਊਰਟੀ ਗਾਰਡ, ਮਕੈਨਿਕ, ਸਪੇਅਰ ਪਾਰਟ ਮਕੈਨਿਕ ਆਦਿ ਦੀ ਭਰਤੀ ਕੀਤੀ ਜਾਵੇਗੀ
ਬਟਾਲਾ, 10 ਫਰਵਰੀ ( ) ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵੱਲੋਂ ਅੱਜ11 ਫਰਵਰੀ ਦਿਨ ਬੁੱਧਵਾਰ ਨੂੰ ਇੱਕ ਰੋਜ਼ਗਾਰ ਕੈਂਪ ਦਾ ਲਗਾਇਆ ਜਾ ਰਿਹਾ ਹੈ।
ਇਹ ਕੈਂਪ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਡੀ.ਸੀ ਦਫਤਰ ਕੰਪਲੈਕਸ ਗੁਰਦਾਸਪੁਰ ਦੇ ਕਮਰਾ ਨੰ: 217 ਬਲਾਕ-ਬੀ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2:30 ਵਜੇ ਤੱਕ ਲੱਗੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸ਼ੋਤਮ ਸਿੰਘ, ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆਂ ਕਿ ਇਸ ਕੈਂਪ ਵਿਚ ਜ਼ਿਲ੍ਹਾ ਸੇਵਾ ਕੇਂਦਰ ਗੁਰਦਾਸਪੁਰ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਕੰਪਿਊਟਰ ਅਪਰੇਟਰ ਰੱਖੇ ਜਾਣੇ ਹਨ, ਜਿਸ ਦੀ ਲਾਜ਼ਮੀ ਯੋਗਤਾ ਬਾਰਵੀ ਹੈ। ਮਾਰੂਤੀ ਸਜੂਕੀ ਬਟਾਲਾ ਅਤੇ ਗੁਰਦਾਸਪੁਰ ਲਈ ਵੱਖ-ਵੱਖ ਆਸਾਮੀਆਂ ਮੈਨੇਜਰ, ਇਲੈਕਟ੍ਰੀਸ਼ਨ, ਗੰਨਮੈਨ, ਸਕਿਊਰਟੀ ਗਾਰਡ, ਮਕੈਨਿਕ, ਸਪੇਅਰ ਪਾਰਟ ਮਕੈਨਿਕ, ਸਰਵਿਸ ਐਡਵਾਇਜਰ ਟੈਕਨੀਕਲ ਐਡਵਾਇਜਰ ਅਤ ਵਾਸ਼ਰਮੈਂਨ ਆਦਿ ਦੀ ਭਰਤੀ ਕੀਤੀ ਜਾਵੇਗੀ ਜਿਸ ਲਈ ਯੋਗਤਾ ਬਾਰਵੀਂ, ਰਜੂਏਸ਼ਨ, ਆਈ.ਟੀ.ਆਈ, ਡਿਪਲੋਮਾ ਮਕੈਨਿਕਲ ਯੋਗਤਾ ਲੋੜੀਦੀ ਹੈ ।
ਇਸੇ ਤਰ੍ਹਾਂ ਐਕਸਿਸ ਬੈਂਕ ਵਲੋਂ ਅਸਿਸਟੈਂਟ ਮੈਨੇਜਰ ਦੀ ਭਰਤੀ ਕੀਤੀ ਜਾਵੇਗੀ, ਜਿਸ ਦੀ ਲੋੜੀਦੀ ਯੋਗਤਾ ਰਜੂਏਸਨ ਹੋਵੇਗੀ। ਸ੍ਰੀਰਾਮ ਫਾਇਨਾਸ ਵਲੋਂ ਸੈਲਜ ਮੇਨੇਜਰ ਵਾਸਤੇ ਅਪਲਾਈ ਕਰਨ ਲਈ ਯੋਗਤਾ ਗਰੇਜੂਏਸ਼ਨ ਹੋਵੇਗੀ।
ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਵਧ ਚੜ੍ਹ ਕੇ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣਾ ਰੋਜ਼ਗਾਰ ਸੁਨਿਸ਼ਚਿਤ ਕਰਨ ਲਈ ਆਪਣੇ ਸਾਰੇ ਅਸਲੀ ਦਸਤਾਵੇਜ਼ (ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮ ਆਦਿ) ਨਾਲ ਸਮੇਂ ਸਿਰ ਪਹੁੰਚਣ