ਜਾਣਕਾਰੀ ਦਿੰਦੇ ਹੋਏ DSP ਘਨੌਰ ਹਰਮਨਪ੍ਰੀਤ ਚੀਮਾ ਅਤੇ ਹੋਰ
ਦੀਦਾਰ ਗੁਰਨਾ
ਪਟਿਆਲਾ 8 ਜਨਵਰੀ 2026 : SSP ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ DSP ਘਨੌਰ ਹਰਮਨਪ੍ਰੀਤ ਚੀਮਾ ਦੀ ਨਿਗਰਾਨੀ ਹੇਠ ਪੁਲਿਸ ਨੇ ਇੱਕ ਵੱਡੇ ਡਿਲੀਵਰੀ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ , ਸਰਕਲ ਘਨੌਰ ਅਧੀਨ ਚੌਂਕੀ ਤੇਪਲਾ ਦੀ ਟੀਮ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਉੱਚ-ਮੁੱਲ ਵਾਲੇ ਐਪਲ ਉਤਪਾਦ—18 ਆਈਫੋਨ ਅਤੇ 2 ਐਪਲ ਮੈਕਬੁੱਕ/ਲੈਪਟਾਪ—ਬਰਾਮਦ ਕੀਤੇ ਗਏ ਹਨ , ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਇੱਕ ਡਿਲੀਵਰੀ ਵੇਅਰਹਾਊਸ ਵਿੱਚ ਕੰਮ ਕਰਦੇ ਸਨ , ਕਥਿਤ ਤੌਰ ‘ਤੇ ਉਹ ਡਿਲੀਵਰੀ ਤੋਂ ਪਹਿਲਾਂ ਪਾਰਸਲਾਂ ਵਿਚੋਂ ਮਹਿੰਗੇ ਆਈਫੋਨ ਅਤੇ ਮੈਕਬੁੱਕ ਕੱਢ ਲੈਂਦੇ ਸਨ ਅਤੇ ਖਾਲੀ ਡੱਬਿਆਂ ਨੂੰ ਦੁਬਾਰਾ ਪੈਕ ਕਰਕੇ ਗਾਹਕਾਂ ਤੱਕ ਭੇਜ ਦਿੰਦੇ ਸਨ। ਇਸ ਕਾਰਨ ਗਾਹਕਾਂ ਨੂੰ ਡਿਲੀਵਰੀ ਸਮੇਂ ਖਾਲੀ ਪੈਕੇਜ ਮਿਲ ਰਹੇ ਸਨ, ਜਿਸ ਨਾਲ ਕੰਪਨੀ ਅਤੇ ਗਾਹਕ ਦੋਵਾਂ ਨੂੰ ਨੁਕਸਾਨ ਹੋ ਰਿਹਾ ਸੀ
ਚੌਂਕੀ ਤੇਪਲਾ ਪੁਲਿਸ ਨੇ ਸ਼ਿਕਾਇਤਾਂ ਦੇ ਆਧਾਰ ‘ਤੇ ਤਕਨੀਕੀ ਜਾਂਚ ਅਤੇ ਗੁਪਤ ਸੂਚਨਾ ‘ਤੇ ਤੇਜ਼ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ , ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ‘ਚੋਂ 18 ਆਈਫੋਨ ਅਤੇ 2 ਐਪਲ ਮੈਕਬੁੱਕ/ਲੈਪਟਾਪ ਬਰਾਮਦ ਹੋਏ